ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਬੱਚੇ ਇਕ ਪਰਿਵਾਰ ਦਾ ਸ਼ਿੰਗਾਰ ਹੁੰਦੇ ਹਨ , ਜਿਸ ਪਰਿਵਾਰ ਵਿੱਚ ਬੱਚੇ ਹੁੰਦੇ ਹਨ ਉਸ ਪਰਿਵਾਰ ਵਿੱਚ ਕਿਲਕਾਰੀਆਂ ,ਖ਼ੁਸ਼ੀਆਂ , ਰੌਣਕਾਂ ਆਪਣੇ ਆਪ ਹੀ ਆ ਜਾਂਦੀਆਂ ਹਨ । ਜਦੋਂ ਇੱਕ ਬੱਚਾ ਆਪਣੇ ਨਾਨਕੇ ਘਰ ਵਿਚ ਵੀ ਜਾਵੇ ਤਾਂ ਦਾਦਕੇ ਪਰਿਵਾਰ ਦੇ ਵਿੱਚ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਾਰੇ ਘਰ ਦੀ ਰੌਣਕ ਹੀ ਚਲੀ ਗਈ ਹੋਵੇ । ਪਰ ਸੋਚੋ ਕਿ ਇੱਕ ਬੱਚਾ ਜੋ ਮਾਪਿਆਂ ਨੇ ਸਵੇਰੇ ਤਿਆਰ ਕਰਕੇ ਸਕੂਲ ਭੇਜਣਾ ਹੋਵੇ ਸਕੂਲ ਜਾ ਕੇ ਉਹ ਬੱਚਾ ਲਾਪਤਾ ਹੋ ਜਾਵੇ ਤੇ ਕੁਝ ਦਿਨਾਂ ਬਾਅਦ ਉਸ ਬੱਚੇ ਦੀ ਲਾਸ਼ ਪ੍ਰਾਪਤ ਹੋਵੇ ਸੋਚ ਕੇ ਹੀ ਡਰ ਲੱਗਦਾ ਹੈ ਕਿ ਉਸ ਬੱਚੇ ਦੇ ਮਾਪਿਆਂ ਤੇ ਕੀ ਗੁਜ਼ਰੇਗੀ, ਉਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗੇ ਜਾਵੇਗਾ ।
ਅਜਿਹਾ ਹੀ ਇਕ ਦੁਖ ਦਾ ਪਹਾੜ ਡਿੱਗਿਆ ਹੈ ਲੁਧਿਆਣਾ ਦੇ ਰਹਿਣ ਵਾਲੇ ਇਕ ਪਰਿਵਾਰ ਤੇ ।ਦਰਅਸਲ ਲੁਧਿਆਣਾ ਦੇ ਇਕ ਪਰਿਵਾਰ ਤੇ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗਿਆ ਜਦ ਮਾਪਿਆਂ ਦੇ ਵੱਲੋਂ ਇਕ ਬੱਚਾ ਜੋ ਗਿਆਰ੍ਹਵੀਂ ਜਮਾਤ ਵਿੱਚ ਪੜ੍ਹਦਾ ਸੀ ਉਹ ਸਕੂਲ ਦੇ ਬਾਹਰ ਲਾਪਤਾ ਹੋ ਗਿਆ । ਪੂਰੇ ਤਿੰਨ ਦਿਨਾਂ ਬਾਅਦ ਉਸ ਬੱਚੀ ਦੀ ਲਾਸ਼ ਸਾਊਥ ਸਿਟੀ ਰੋਡ ਤੇ ਪੈਂਦੀ ਇਕ ਨਹਿਰ ਚੋਂ ਬਰਾਮਦ ਹੋਈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜਿੱਥੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ । ਉਥੇ ਹੀ ਇਸ ਬੱਚੇ ਦੇ ਮਾਪਿਆਂ ਤੇ ਦੁੱਖ ਦਾ ਪਹਾੜ ਟੁੱਟ ਪਿਆ । ਸੂਚਨਾ ਮਿਲਦੇ ਸਾਰ ਹੀ ਪੁਲੀਸ ਨੇ ਮੌਕੇ ਤੇ ਪਹੁੰਚੀ ਤੇ ਪੁਲੀਸ ਵੱਲੋਂ ਲਾਸ਼ ਨੂੰ ਮੁ-ਰ-ਦਾ-ਘ-ਰ ਵਿੱਚ ਰਖਵਾ ਕੇ ਮਾਮਲੇ ਦੀ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ ।
ਉਥੇ ਹੀ ਜਾਣਕਾਰੀ ਦਿੰਦੇ ਹੋਏ ਪੁਲੀਸ ਨੇ ਦੱਸਿਆ ਕਿ ਐਤਵਾਰ ਸਵੇਰੇ ਲਾਸ਼ ਦੇ ਪੋਸਟਮਾਰਟਮ ਤੋਂ ਮਾਮਲੇ ਤੇ ਕਈ ਤੱਥ ਸਾਹਮਣੇ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਅਸੀਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗੁਰਸਿੱਖ ਪਰਿਵਾਰ ਦਾ ਇਹ ਬੱਚਾ ਬਹੁਤ ਜ਼ਿਆਦਾ ਗੁਰੀ ਸੀ ਤੇ ਇਹ ਦੋ ਭੈਣਾਂ ਦਾ ਇਕੱਲਾ ਭਰਾ ਸੀ । ਉੱਥੇ ਹੀ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਬੱਚਾ ਬਹੁਤ ਹੱਸਮੁੱਖ ਸੀ ਤੇ ਖੁਦਕੁਸ਼ੀ ਕਰਨ ਦਾ ਤੇ ਕੋਈ ਤੁੱਕ ਹੀ ਨਹੀਂ ਬਣਦਾ ।
ਪਰਿਵਾਰ ਨੇ ਪੁਲੀਸ ਨੂੰ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਬੱਚਾ ਤਿੰਨ ਦਿਨ ਪਹਿਲਾਂ ਸਕੂਲ ਦੇ ਬਾਹਰ ਤੋਂ ਲਾਪਤਾ ਹੋਇਆ ਸੀ ਤੇ ਜਦੋਂ ਸਕੂਲ ਪ੍ਰਸ਼ਾਸਨ ਦੇ ਨਾਲ ਉਨ੍ਹਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਕੋਈ ਵੀ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਗਿਆ । ਜਿਸ ਤੋਂ ਤਿੰਨ ਦਿਨ ਬਾਅਦ ਉਨ੍ਹਾਂ ਦੇ ਬੱਚੇ ਦੀ ਲਾਸ਼ ਨਹਿਰ ਚੋਂ ਬਰਾਮਦ ਹੋਈ । ਜਿਸ ਦੇ ਚੱਲਦੇ ਹੁਣ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ । ਪੁਲੀਸ ਵੱਲੋਂ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …