Breaking News

ਵਿਸ਼ਵ ਕੱਪ ਚ ਹਾਰ ਕੇ ਇੰਡੀਆ ਆਉਣ ਲੱਗਿਆ ਇਸ ਮਸ਼ਹੂਰ ਖਿਡਾਰੀ ਨੇ ਖਰੀਦ ਲਿਆ ਏਅਰਪੋਰਟ ਤੋਂ ਅਜਿਹਾ ਸਮਾਨ ਪੈ ਗਿਆ ਸਿਆਪਾ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੀਆਂ ਵੱਖ ਵੱਖ ਖੇਤਰਾਂ ਦੀਆਂ ਸਖਸ਼ੀਅਤਾਂ ਜਿੱਥੇ ਆਏ ਦਿਨ ਹੀ ਚਰਚਾ ਵਿੱਚ ਬਣੀਆਂ ਰਹਿੰਦੀਆਂ ਹਨ ਉਥੇ ਹੀ ਉਨ੍ਹਾਂ ਨਾਲ ਜੁੜੀਆਂ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜਿਸ ਕਾਰਣ ਉਹ ਵਿਵਾਦਾਂ ਵਿਚ ਫਸ ਜਾਂਦੇ ਹਨ। ਬੀਤੇ ਦਿਨੀ ਜਿੱਥੇ ਖੇਡ ਜਗਤ ਵਿੱਚ ਕ੍ਰਿਕਟ ਦੌਰਾਨ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਕਿਉਂਕਿ ਦੁਬਈ ਵਿਚ ਹੋਈ ਵਰਲਡ ਕੱਪ ਦੇ ਵਿਚ ਭਾਰਤ ਦੀ ਸ਼ਰਮਨਾਕ ਹਾਰ ਹੋਈ ਹੈ। ਜਿਸ ਕਾਰਨ ਕ੍ਰਿਕਟ ਪ੍ਰੇਮੀਆਂ ਵਿੱਚ ਵਧੇਰੇ ਨਿਰਾਸ਼ਾ ਪਾਈ ਗਈ ਅਤੇ ਬਹੁਤ ਸਾਰੇ ਖਿਡਾਰੀਆਂ ਦਾ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਭਾਰੀ ਵਿਰੋਧ ਵੀ ਕੀਤਾ ਗਿਆ ਹੈ। ਜਿਸ ਬਾਰੇ ਕਈ ਤਰ੍ਹਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਹਨ।

ਉੱਥੇ ਹੀ ਕਈ ਖਿਡਾਰੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿਚ ਆ ਜਾਂਦੇ ਹਨ। ਹੁਣ ਵਿਸ਼ਵ ਕੱਪ ਵਿਚ ਹਾਰ ਕੇ ਇੰਡੀਆ ਆਉਣ ਲੱਗਿਆ ਇਸ ਮਸ਼ਹੂਰ ਖਿਡਾਰੀ ਵਲੋ ਅਜਿਹੀ ਚੀਜ਼ ਖਰੀਦੀ ਗਈ ਹੈ ਜਿਸ ਕਾਰਨ ਸਿਆਪਾ ਪੈ ਗਿਆ ਹੈਂ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ 15 ਨਵੰਬਰ ਨੂੰ ਭਾਰਤੀ ਟੀਮ ਦੁਬਈ ਤੋਂ ਮੁੰਬਈ ਪਹੁੰਚੀ ਹੈ । ਉਥੇ ਹੀ ਭਾਰਤੀ ਟੀਮ ਵਿੱਚ ਕ੍ਰਿਕਟ ਖਿਡਾਰੀ ਹਾਰਦਿਕ ਪਾਂਡਿਆ ਵੱਲੋਂ ਦੁਬਈ ਤੋਂ ਖਰੀਦੀ ਗਈ ਇੱਕ ਮਹਿੰਗੇ ਭਾਅ ਦੀਆ ਘੜੀਆਂ ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਜ਼ਬਤ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਇਸ ਦੀ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਉਥੇ ਹੀ ਇਨ੍ਹਾਂ ਖਬਰਾਂ ਦੀ ਪੁਸ਼ਟੀ ਕਰਦੇ ਹੋਏ ਕ੍ਰਿਕਟ ਖਿਡਾਰੀਆਂ ਵੱਲੋਂ ਦੱਸਿਆ ਗਿਆ ਹੈ। ਉਨ੍ਹਾਂ ਵੱਲੋਂ ਦੁਬਈ ਤੋਂ ਖ਼ਰੀਦੀਆਂ ਗਈਆਂ ਇਹਨਾਂ ਮਹਿੰਗੇ ਭਾਅ ਦੀਆਂ ਘੜੀਆਂ ਬਾਰੇ ਆਪ ਕਸਟਮ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ। ਅਤੇ ਜਿਨ੍ਹਾਂ ਨਾਲ ਸਬੰਧਤ ਦਸਤਾਵੇਜ਼ ਵੀ ਉਨ੍ਹਾਂ ਵੱਲੋਂ ਮੰਗੇ ਜਾਣ ਤੇ ਦਿਖਾਏ ਗਏ ਹਨ, ਤੇ ਇਨ੍ਹਾਂ ਘੜੀਆ ਦੀ ਕੀਮਤ 5 ਕਰੋੜ ਨਹੀ ਸਗੋ 1.5 ਕਰੋੜ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਹਾਰਦਿਕ ਪੰਡਯਾ ਕੋਲ ਮਹਿੰਗੇ ਬਰਾਂਡ ਦੀਆਂ ਬਹੁਤ ਸਾਰੀਆਂ ਘੜੀਆਂ ਦਾ ਕਲੈਕਸ਼ਨ ਵੀ ਮੌਜੂਦ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਸ ਨਾਲ ਪੂਰਾ ਸਹਿਯੋਗ ਕੀਤਾ ਗਿਆ ਹੈ।

ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਜੋ ਵੀ ਸਾਮਾਨ ਦੁਬਈ ਤੋ ਖਰੀਦ ਕੇ ਲਿਆਇਆ ਹਾਂ ਉਸ ਨਾਲ ਜੁੜੇ ਹੋਏ ਦਸਤਾਵੇਜ਼ ਵੀ ਦੇਣ ਲਈ ਤਿਆਰ ਹਾਂ। ਮੈਂ ਅਜਿਹਾ ਦੇਸ਼ ਵਾਸੀ ਹਾਂ ਜੋ ਸਾਰੇ ਕਾਨੂੰਨਾਂ ਦਾ ਪਾਲਣ ਕਰਦਾ ਹੈ,ਤੇ ਸਾਰੀਆਂ ਏਜੰਸੀਆਂ ਦਾ ਸਨਮਾਨ ਕਰਦੇ ਹੋਏ ਸਾਰੀ ਜਾਣਕਾਰੀ ਦਿੱਤੀ ਹੈ। ਉਥੇ ਹੀ ਮੇਰੇ ਵੱਲੋਂ ਦਿੱਤੇ ਗਏ ਦਸਤਾਵੇਜ਼ਾਂ ਨੂੰ ਵੇਖ ਕੇ ਹੀ ਅਧਿਕਾਰੀਆਂ ਵੱਲੋਂ ਇਸ ਦਾ ਮੁਲੰਕਣ ਕੀਤਾ ਜਾ ਰਿਹਾ ਹੈ ਪਰ ਸੋਸ਼ਲ ਮੀਡੀਆ ਉਪਰ ਮੇਰੇ ਬਾਰੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …