ਆਈ ਤਾਜ਼ਾ ਵੱਡੀ ਖਬਰ
ਹਰ ਇੱਕ ਮਨੁੱਖ ਦੇ ਵੱਲੋਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਤੇ ਵੱਧ ਤੋਂ ਵੱਧ ਪੈਸਾ ਕਮਾਉਣ ਦੇ ਲਈ ਵੱਖ ਵੱਖ ਤਰੀਕੇ ਅਪਣਾਏ ਜਾਂਦੇ ਹਨ । ਦਿਨ ਰਾਤ ਕਈ ਮਨੁੱਖ ਕੰਮ ਕਰਦੇ ਹਨ ਤਾਂ ਜੋ ਵੱਧ ਤੋਂ ਵੱਧ ਪੈਸਾ ਕਮਾਇਆ ਜਾ ਸਕੇ । ਕਈ ਲੋਕ ਤਾਂ ਪੈਸਾ ਕਮਾਉਣ ਦੇ ਲਈ ਗ਼ਲਤ ਤਰੀਕੇ ਵੀ ਅਪਣਾਉਂਦੇ ਹਨ ਤੇ ਕਈ ਲੋਕ ਤਾਂ ਇਸ ਪੈਸੇ ਨੂੰ ਕਮਾਉਣ ਦੀ ਦੌੜ ਦੇ ਵਿਚ ਵਿਦੇਸ਼ਾਂ ਵੱਲ ਨੂੰ ਰੁੱਖ ਵੀ ਕਰਦੇ ਹਨ । ਜਿੱਥੇ ਜਾ ਕੇ ਉਨ੍ਹਾਂ ਦੇ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ । ਹਰ ਦੇਸ਼ ਦੇ ਵਿੱਚ ਆਪਣੇ ਆਪਣੇ ਦੇਸ਼ ਦੀ ਜੀਡੀਪੀ ਦੇ ਹਿਸਾਬ ਦੇ ਨਾਲ ਮਜ਼ਦੂਰੀ ਦਿੱਤੀ ਜਾਂਦੀ ਹੈ । ਪਰ ਅੱਜ ਅਸੀਂ ਕੁਝ ਅਜਿਹੇ ਦੇਸ਼ਾਂ ਦਾ ਜ਼ਿਕਰ ਕਰਾਂਗੇ ਜਿਹਨਾਂ ਦੇਸ਼ਾਂ ਦੇ ਵਿਚ ਇਕ ਦਿਨ ਦੀ ਮਜ਼ਦੂਰੀ ਪੰਜਾਹ ਹਜ਼ਾਰ ਰੁਪਏ ਦੇ ਕਰੀਬ ਦਿੱਤੀ ਜਾਂਦੀ ਹੈ । ਜ਼ਿਕਰਯੋਗ ਹੈ ਕਿ ਦੁਨੀਆਂ ਦੀ ਸਭ ਤੋਂ ਵੱਧ ਇੱਕ ਘੰਟੇ ਦੀ ਕਮਾਈ ਆਇਰਲੈਂਡ ਦੇ ਵਿੱਚ ਹੁੰਦੀ ਹੈ।
ਜਿੱਥੇ ਇਕ ਘੰਟੇ ਦੀ ਦਿਹਾੜੀ ਸੱਤ ਹਜ਼ਾਰ ਦੇ ਕਰੀਬ ਦਿੱਤੀ ਜਾਂਦੀ ਹੈ । ਜ਼ਿਕਰਯੋਗ ਹੈ ਕਿ ਆਇਰਲੈਂਡ ਇੱਕ ਛੋਟਾ ਜਿਹਾ ਦੇਸ਼ ਹੈ । ਜਿੱਥੇ ਆਬਾਦੀ ਵੀ ਘੱਟ ਹੈ ਤੇ ਇਸ ਦੇਸ਼ ਦੀ ਜੀਡੀਪੀ ਦੇ ਹਿਸਾਬ ਦੇ ਨਾਲ ਇਕ ਦਿਨ ਦੀ ਦਿਹਾੜੀ ਸੱਤ ਹਜ਼ਾਰ ਦੇ ਕਰੀਬ ਉੱਥੇ ਦੇ ਨਿਵਾਸੀਆਂ ਨੂੰ ਦਿੱਤੀ ਜਾਂਦੀ ਹੈ । ਦੂਜਾ ਅਜਿਹਾ ਦੇਸ਼ ਨਾਰਵੇ ਹੈ ਜਿੱਥੇ ਇਕ ਆਮ ਮਜ਼ਦੂਰ ਨੂੰ ਉਸ ਦੀ ਮਿਹਨਤ ਦੇ ਹਿਸਾਬ ਨਾਲ ਇਕ ਘੰਟੇ ਦੀ ਪੰਜ ਹਜ਼ਾਰ ਰੁਪਏ ਤੋਂ ਵਧ ਦੀ ਦਿਹਾੜੀ ਦਿੱਤੀ ਜਾਂਦੀ ਹੈ । ਨਾਰਵੇ ਵੀ ਆਇਰਲੈਂਡ ਵਾਂਗ ਹੀ ਇੱਕ ਛੋਟਾ ਜਿਹਾ ਦੇਸ਼ ਹੈ ।
ਤੀਜਾ ਦੇਸ਼ ਦੁਨੀਆਂ ਦਾ ਸਭ ਤੋਂ ਤਾਕਤਵਰ ਮੰਨਿਆ ਜਾਣ ਵਾਲਾ ਦੇਸ਼ ਅਮਰੀਕਾ ਹੈ ਜਿੱਥੇ ਇਕ ਵਿਅਕਤੀ ਨੂੰ ਇਕ ਘੰਟੇ ਦੀ ਦਿਹਾੜੀ ਪੰਜ ਹਜਾਰ ਪਚੱਤਰ ਰੁਪਏ ਦਿੱਤੀ ਜਾਂਦੀ ਹੈ । ਹੋਰ ਵੀ ਅਜਿਹੇ ਬਹੁਤ ਸਾਰੇ ਦੇਸ਼ ਹਨ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕ ਘੰਟੇ ਦੇ ਹਿਸਾਬ ਦੇ ਨਾਲ ਮਜ਼ਦੂਰੀ ਦਿੱਤੀ ਜਾਂਦੀ ਹੈ । ਜਿਵੇਂ ਜਰਮਨੀ ਦੇ ਵਿੱਚ ਚਾਰ ਹਜ਼ਾਰ ਤੋਂ ਵੱਧ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਮਜ਼ਦੂਰਾਂ ਨੂੰ ਪੈਸੇ ਦਿੱਤੇ ਹਨ , ਫਰਾਂਸ ਚ ਵੀ ਚਾਰ ਹਜ਼ਾਰ ਤੋਂ ਵੱਧ ਇਕ ਘੰਟੇ ਦੀ ਮਜ਼ਦੂਰੀ ਦਿੱਤੀ ਜਾਂਦੀ ਹੈ।
ਇਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ ਚਾਰ ਹਜਾਰ ਦੇ ਕਰੀਬ ਹੀ ਇਕ ਘੰਟੇ ਦੇ ਵਿੱਚ ਵਿਅਕਤੀ ਪੈਸੇ ਕਮਾ ਸਕਦਾ ਹੈ ,ਇਟਲੀ ਦੇ ਵਿੱਚ ਵੀ ਤਿੱਨ ਹਜ਼ਾਰ ਦੇ ਕਰੀਬ ਲੋਕ ਇਕ ਘੰਟੇ ਦੇ ਵਿੱਚ ਮਜ਼ਦੂਰੀ ਕਰ ਕੇ ਪੈਸੇ ਕਮਾ ਸਕਦੇ ਹਨ । ਜ਼ਿਕਰਯੋਗ ਹੈ ਕਿ ਇਹ ਸਾਰੀ ਰਿਪੋਰਟ ਆਰਗੇਨਾਈਜ਼ੇਸ਼ਨ ਫਾਰ ਇਕਨਾਮਿਕ ਕੋਆਪ੍ਰੇਸ਼ਨ ਐਂਡ ਡਿਵੈਲਪਮੈਂਟ ਦੀ ਰਿਪੋਰਟ ਦੇ ਅਨੁਸਾਰ ਹੈ । ਜਿਸ ਦੇ ਵਿਚ ਉਨ੍ਹਾਂ ਦੇ ਵੱਲੋਂ ਇੱਕ ਰਿਪੋਰਟ ਤੈਅ ਕੀਤੀ ਗਈ ਹੈ ਕਿ ਕਿਸ ਦੇਸ਼ ਦੇ ਵਿਚ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਆਮ ਲੋਕਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …