ਆਈ ਤਾਜ਼ਾ ਵੱਡੀ ਖਬਰ
ਜਦੋਂ ਵੀ ਕਿਸੇ ਦੇਸ਼ ਦਾ ਮੈਚ ਦੂਸਰੇ ਦੇਸ਼ ਨਾਲ ਹੋਣ ਜਾ ਰਿਹਾ ਹੁੰਦਾ ਹੈ ਤਾਂ ਉਸ ਤੇ ਜਿੱਥੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੁੰਦੀਆਂ ਹਨ , ਉੱਥੇ ਹੀ ਉਸ ਦੇਸ਼ ਦੇ ਨਾਗਰਿਕ ਵੀ ਉਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੁੰਦੇ ਹਨ । ਬੇਸ਼ੱਕ ਮੈਚ ਕੁਝ ਖਿਡਾਰੀਆਂ ਦੇ ਵੱਲੋਂ ਖੇਡਿਆ ਜਾਂਦਾ ਹੈ , ਪਰ ਉਸ ਖੇਡ ਤੋਂ ਸਮੁੱਚੀ ਦੇਸ਼ ਤੇ ਲੋਕਾਂ ਨੂੰ ਆਸਾਂ ਅਤੇ ਉਮੀਦਾਂ ਹੁੰਦੀਆਂ ਹਨ, ਕਿ ਸਾਡਾ ਦੇਸ਼ ਕੋਈ ਨਾ ਕੋਈ ਮੈਡਲ ਜਾਂ ਕੱਪ ਜਿੱਤ ਕੇ ਹੀ ਵਾਪਸ ਆਓ । ਇਹ ਖ਼ੁਸ਼ੀ ਵੀ ਉਸ ਸਮੇਂ ਦੁੱਗਣੀ ਹੋ ਜਾਂਦੀ ਹੈ ਜਦੋਂ ਵਾਕੇ ਹੀ ਕੋਈ ਦੇਸ਼ ਜਿੱਤ ਪ੍ਰਾਪਤ ਕਰ ਕੇ ਆਪਣੇ ਦੇਸ਼ ਵਾਪਸ ਜਾਂਦਾ ਹੈ ਫਿਰ ਪੂਰਾ ਦੇਸ਼ ਇਸ ਜਿੱਤ ਦੀਆਂ ਖ਼ੁਸ਼ੀਆਂ ਮਨਾਉਂਦਾ ਹੈ ।
ਉੱਥੇ ਹੀ ਇਸ ਸਮੇਂ ਜਿੱਥੇ ਟੀ 20 ਦਾ ਮੈਚ ਚੱਲ ਰਿਹਾ ਹੈ ,ਜਿਸ ਤੇ ਪੂਰੇ ਦੇਸ਼ ਦੁਨੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ । ਗੱਲ ਕੀਤੀ ਜਾਵੇ ਜੇਕਰ ਭਾਰਤ ਦੀ ਤਾਂ ਭਾਰਤ ਦਾ ਪ੍ਰਦਰਸ਼ਨ ਟੀ 20 ਮੈਚ ਮੈਚ ਦੇ ਵਿਚ ਕੁਝ ਠੰਡਾ ਦਿਖਾਈ ਦਿੱਤਾ । ਜਿਸ ਦੇ ਚੱਲਦੇ ਦੇਸ਼ ਵਾਸੀਆਂ ਨੂੰ ਕਾਫੀ ਨਿਰਾਸ਼ਾ ਮਿਲੀ । ਹੁਣ ਇਸੇ ਵਿਚਕਾਰ ਭਾਰਤ ਦੀ ਫੁੱਟਬਾਲ ਟੀਮ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ । ਦਰਅਸਲ ਹੁਣ ਭਾਰਤ ਦੀ ਮਹਿਲਾ ਫੁਟਬਾਲ ਟੀਮ ਅਗਲੇ ਸਾਲ ਹੋਣ ਵਾਲੀਆਂ ਏ ਐਫ ਸੀ ਏਸ਼ਿਆਈ ਕੱਪ ਦੀਆਂ ਤਿਆਰੀਆਂ ਦੇ ਸਿਲਸਿਲੇ ਵਿੱਚ ਇਸ ਮਹੀਨੇ ਯਾਨੀ ਨਵੰਬਰ ਦੇ ਅਖੀਰ ਚ ਇਕ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਦੌਰਾਨ ਹੁਣ ਬ੍ਰਾਜ਼ੀਲ ਦੇ ਨਾਲ ਭਿੜੇਗੀ ।
ਜ਼ਿਕਰਯੋਗ ਹੈ ਕਿ ਪਹਿਲੀ ਵਾਰ ਵਿਸ਼ਵ ਕੱਪ ਦੀ ਸਾਬਕਾ ਉਪ ਜੇਤੂ ਬਰਾਜ਼ੀਲ ਨਾਲ ਭਿੜੇਗੀ । ਜਿਸ ਨੂੰ ਲੈ ਕੇ ਹੁਣ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਵਿਚ ਕਾਫੀ ਉਤਸੁਕਤਾ ਵਧ ਰਹੀ ਹੈ । ਉੱਥੇ ਹੀ ਇਸ ਨੂੰ ਲੈ ਕੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਵੱਲੋਂ ਆਪਣੇ ਬਿਆਨ ਚ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰੀ ਹੋਵੇਗਾ ਜਦ ਭਾਰਤ ਦੀ ਸੀਨੀਅਰ ਰਾਸ਼ਟਰੀ ਟੀਮ ਬਰਾਜ਼ੀਲ ਦਾ ਸਾਹਮਣਾ ਕਰੇਗੀ । ਜ਼ਿਕਰਯੋਗ ਹੈ ਕਿ ਇਹ ਏਸ਼ੀਆ ਕੱਪ ਅਗਲੇ ਸਾਲ ਦੋ ਹਜਾਰ ਬਾਈ ਦੇ ਵਿਚ ਜਨਵਰੀ ਮਹੀਨੇ ਤੋਂ ਛੇ ਫਰਵਰੀ ਦੇ ਵਿੱਚ ਮੁੰਬਈ ਅਤੇ ਪੁਣੇ ਦੇ ਵਿੱਚ ਖੇਡਿਆ ਜਾਵੇਗਾ ।
ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਜ਼ੋਰਾਂ ਤੇ ਚੱਲ ਰਹੀਆਂ ਹਨ । ਵੱਖ ਵੱਖ ਟੀਮਾਂ ਦੇ ਵੱਲੋਂ ਇਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਅਾਂ ਗੲੀਅਾਂ ਹਨ ਤਾਂ ਜੋ ਇਸ ਏਸ਼ੀਆ ਕੱਪ ਮੈਚ ਦੇ ਵਿੱਚ ਜਿੱਤ ਹਾਸਲ ਕੀਤੀ ਜਾ ਸਕੇ । ਭਾਰਤੀ ਟੀਮ 25 ਨਵੰਬਰ ਨੂੰ ਬ੍ਰਾਜ਼ੀਲ ਦਾ ਸਾਹਮਣਾ ਕਰੇਗੀ । ਇਸ ਮੈਚ ਤੇ ਤੈਅ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਵਿਚ ਵੀ ਕਾਫੀ ਖੁਸ਼ੀ ਹੈ ਕਿਉਂਕਿ ਅਜਿਹਾ ਪਹਿਲੀ ਵਾਰੀ ਹੋਵੇਗਾ ਕਿ ਜਦ ਬਰਾਜ਼ੀਲ ਦੀ ਫੁਟਬਾਲ ਟੀਮ ਭਾਰਤੀ ਮਹਿਲਾ ਫੁਟਬਾਲ ਟੀਮ ਦੇ ਨਾਲ ਭਿੜੇਗੀ । ਜਿਸ ਤੇ ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕਣ ਵਾਲੀਆਂ ਹਨ , ਕਿ ਆਖ਼ਰ ਪਹਿਲੀ ਵਾਰ ਹੋਣ ਜਾ ਰਹੇ ਇਸ ਮੈਚ ਦੇ ਵਿੱਚ ਕੌਰ ਜਿੱਤ ਹਾਸਲ ਕਰੇਗਾ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …