ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿੱਥੇ ਸਰਕਾਰ ਵੱਲੋਂ ਸਾਰੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਵਧੀਆ ਸਿਖਿਆ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਜਾਂਦਾ ਹੈ ਅਤੇ ਅਜਿਹੇ ਬਹੁਤ ਸਾਰੇ ਐਲਾਣ ਵੀ ਕੀਤੇ ਜਾਂਦੇ ਹਨ। ਉਥੇ ਹੀ ਦੇਸ਼ ਦੇ ਸਰਕਾਰੀ ਵਿਦਿਅਕ ਅਦਾਰਿਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਕਿਉਂਕਿ ਜਿਥੇ ਵਿਦਿਆਰਥੀਆਂ ਨੂੰ ਅਧਿਆਪਕਾਂ ਵੱਲੋਂ ਸਹੀ ਸੇਧ ਦਿੱਤੀ ਜਾਂਦੀ ਹੈ। ਉਥੇ ਅਧਿਆਪਕਾਂ ਵੱਲੋਂ ਕੀਤੀਆਂ ਜਾਂਦੀਆਂ ਕੁਝ ਲਾਪ੍ਰਵਾਹੀਆਂ ਦੇ ਕਾਰਨ ਬੱਚੇ ਪ੍ਰੇਸ਼ਾਨ ਹੋ ਜਾਂਦੇ ਹਨ।
ਹੁਣ ਏਥੇ ਮੁੱਖ ਅਧਿਆਪਕ ਵਲੋ ਅਜਿਹਾ ਕੰਮ ਕੀਤਾ ਗਿਆ ਹੈ ,ਜਿਸ ਕਾਰਨ ਸਕੂਲ ਦੇ ਸਾਰੇ ਬੱਚਿਆਂ ਨੂੰ ਖੁਲੇ ਅਸਮਾਨ ਹੇਠ ਹੀ ਕਲਾਸਾਂ ਲਗਾਉਣੀਆਂ ਪਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਝਾਰਖੰਡ ਦੇ ਗੋਡਾ ਜ਼ਿਲ੍ਹੇ ਦੇ ਇਕ ਸਕੂਲ ਤੋਂ ਸਾਹਮਣੇ ਆਈ ਹੈ। ਜਿੱਥੇ ਗੋਡਾ ਦੇ ਮਹਾਗਾਮਾ ਉਪਮੰਡਲ ਖੇਤਰ ਦੇ ਮਾਨਿਕਪੁਰ ਮਿਡਲ ਸਕੂਲ ਵਿੱਚ ਉਸ ਸਮੇਂ ਸਕੂਲ ਆਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਖੁੱਲ੍ਹੇ ਅਸਮਾਨ ਹੇਠ ਸਿੱਖਿਆ ਹਾਸਲ ਕਰਨੀ ਪਈ ਜਦੋਂ ਸਕੂਲ ਦਾ ਹੈੱਡਮਾਸਟਰ ਸਕੂਲ ਦੀਆਂ ਚਾਬੀਆਂ ਲੈ ਕੇ ਗਾਇਬ ਹੋ ਗਿਆ।
ਸਕੂਲ ਆਉਣ ਵਾਲੇ ਬਾਕੀ ਅਧਿਆਪਕਾਂ ਵੱਲੋਂ ਕਾਫੀ ਲੰਮਾ ਸਮਾਂ ਹੈੱਡਮਾਸਟਰ ਦਾ ਇੰਤਜ਼ਾਰ ਕੀਤਾ ਜਾਂਦਾ ਰਿਹਾ, ਪਰ ਜਦੋਂ ਮੁੱਖ ਅਧਿਆਪਕ ਸਕੂਲ ਨਾ ਆਇਆ ਤਾਂ ਸਕੂਲ ਆਏ ਬਾਕੀ ਅਧਿਆਪਕਾਂ ਨੂੰ ਮਜਬੂਰੀ ਵਸ ਬੱਚਿਆਂ ਨੂੰ ਸਕੂਲ ਦੇ ਮੈਦਾਨ ਵਿੱਚ ਹੀ ਪੜਾਉਣਾ ਸ਼ੁਰੂ ਕਰਨਾ ਪਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਬਾਕੀ ਅਧਿਆਪਕਾਂ ਵੱਲੋਂ ਦੱਸਿਆ ਗਿਆ ਹੈ ਕਿ ਸਕੂਲ ਦੇ ਸਾਰੇ ਕਮਰਿਆਂ ਦੀਆਂ ਚਾਬੀਆਂ ਸਕੂਲ ਦੇ ਹੈਡਮਾਸਟਰ ਕੋਲ਼ ਹੁੰਦੀਆਂ ਹਨ। ਉੱਥੇ ਹੀ ਉਸਦੇ ਸਕੂਲ ਨਾ ਆਉਣ ਕਾਰਨ ਸਕੂਲ ਦੇ ਕਮਰੇ ਨਹੀਂ ਖੁੱਲ ਸਕਦੇ।
ਹੈਡਮਾਸਟਰ ਵੱਲੋਂ ਕੀਤੀ ਜਾਂਦੀ ਲਾਪਰਵਾਹੀ ਦਾ ਨਤੀਜਾ ਬਾਕੀ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭੁਗਤਨਾ ਪੈ ਰਿਹਾ ਹੈ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪਿੰਡ ਵਾਸੀਆਂ ਵੱਲੋਂ ਵੀ ਇਸ ਅਧਿਆਪਕ ਦਾ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਨੇ ਦੱਸਿਆ ਕਿ ਇਸ ਸਕੂਲ ਦੇ ਮੁੱਖ ਅਧਿਆਪਕ ਵੱਲੋ ਕਈ ਵਾਰ ਸ਼ਰਾਬੀ ਹੋ ਕੇ ਸਕੂਲ ਆਇਆ ਜਾਂਦਾ ਹੈ। ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਉੱਪਰ ਇਸ ਗੱਲ ਦਾ ਮਾੜਾ ਅਸਰ ਵੀ ਪੈਂਦਾ ਹੈ। ਇਹ ਮਾਮਲਾ ਜ਼ਿਲੇ ਅੰਦਰ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …