ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਚਲਦੇ ਹੋਏ ਜਿੱਥੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਉਥੇ ਹੀ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ ਇਸ ਲਈ ਸਰਕਾਰ ਅਤੇ ਸਕੂਲਾਂ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਲਗਾਤਾਰ ਆਨਲਾਈਨ ਜਾਰੀ ਰੱਖਿਆ ਗਿਆ ਸੀ। ਉਨ੍ਹਾਂ ਦੇ ਵਧੇ ਕੇਸਾਂ ਨੂੰ ਦੇਖਦੇ ਹੋਏ ਜਿਥੇ ਪਿਛਲੇ ਸਾਲ ਬੱਚਿਆਂ ਦੀਆਂ ਹੋਣ ਵਾਲੀਆਂ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ। ਉਥੇ ਹੀ ਬੱਚਿਆਂ ਦੀਆਂ ਪਹਿਲਾਂ ਹੋਈਆਂ ਪ੍ਰੀਖਿਆਵਾਂ ਦੇ ਅਧਾਰ ਤੇ ਉਨ੍ਹਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਸਨ। ਬੱਚਿਆਂ ਦੇ ਸਿਲੇਬਸ ਵਿਚ ਵੀ ਕਾਫੀ ਹੱਦ ਤੱਕ ਕਟੌਤੀ ਕਰ ਦਿੱਤੀ ਗਈ ਸੀ।
ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਵਿੱਦਿਅਕ ਅਦਾਰਿਆਂ ਨੂੰ ਮੁੜ ਖੋਲ੍ਹ ਦਿੱਤਾ ਗਿਆ ਸੀ ਅਤੇ ਵਿਦਿਅਕ ਅਦਾਰਿਆਂ ਵਿੱਚ ਆਉਣ ਵਾਲੇ ਅਧਿਆਪਕਾਂ ਅਤੇ ਬਾਕੀ ਸਟਾਫ ਦਾ ਕਰੋਨਾ ਟੀਕਾਕਰਨ ਲਾਜ਼ਮੀ ਕਰ ਦਿੱਤਾ ਗਿਆ ਸੀ। ਹੁਣ ਸੀ ਬੀ ਐਸ ਈ ਸਕੂਲਾਂ ਦੇ ਵਿਦਿਆਰਥੀਆਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ 9 ਨਵੰਬਰ ਤੱਕ ਇਹ ਐਲਾਨ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸੀਬੀਐਸਈ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਕਲਾਸ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ 2 ਟਰਮ ਵਿੱਚ ਲੈਣ ਦਾ ਐਲਾਨ ਕੀਤਾ ਗਿਆ ਸੀ।
ਉਥੇ ਹੀ ਨਵੰਬਰ ਵਿਚ 1 ਟਰਮ ਦੀ ਪ੍ਰੀਖਿਆ ਲਏ ਜਾਣ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਸੀ । ਜਿਸ ਵਿਚ ਦਸਵੀ ਕਲਾਸ ਦੀ ਪ੍ਰੀਖਿਆ 17 ਨਵੰਬਰ 2021 ਤੋਂ ਆਰੰਭ ਕੀਤੀ ਜਾ ਰਹੀ ਹੈ। ਇਸੇ 16 ਨਵੰਬਰ ਤੋਂ ਬਾਰ੍ਹਵੀਂ ਕਲਾਸ ਦੀ ਪ੍ਰੀਖਿਆ ਵੀ ਆਰੰਭ ਹੋ ਰਹੀ ਹੈ। ਪਰ ਬੱਚਿਆਂ ਵੱਲੋਂ ਆਪਣੇ ਰੋਲ ਨੰਬਰ ਉਡੀਕੇ ਜਾ ਰਹੇ ਸਨ ਜਿਸ ਬਾਰੇ ਹੁਣ ਸੀ ਬੀ ਐਸ ਈ ਬੋਰਡ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ।
ਜਿਸ ਵਾਸਤੇ ਬੱਚੇ ਆਪਣੇ ਰੋਲ ਨੰਬਰ ਸੀ ਬੀ ਐਸ ਈ ਬੋਰਡ ਦੀ ਜਾਰੀ ਕੀਤੀ ਗਈ ਵੈਬਸਾਈਟ ਤੋਂ 9 ਨਵੰਬਰ ਤੱਕ ਅਪਲੋਡ ਕਰ ਸਕਣਗੇ। ਉਥੇ ਹੀ ਬੱਚਿਆਂ ਨੂੰ ਜਿੱਥੇ ਪ੍ਰਸ਼ਨ ਪੱਤਰ ਪੜ੍ਹਨ ਵਾਸਤੇ 15 ਮਿੰਟ ਦਿੱਤੇ ਜਾਂਦੇ ਸਨ, ਉਸ ਵਿੱਚ ਪੰਜ ਮਿੰਟ ਦਾ ਵਾਧਾ ਕਰਕੇ 20 ਮਿੰਟ ਕਰ ਦਿੱਤੇ ਗਏ ਹਨ। ਇਨ੍ਹਾਂ ਪ੍ਰੀਖਿਆਵਾਂ ਨੂੰ ਸ਼ੁਰੂ ਕਰਨ ਦਾ ਸਮਾਂ ਵੀ ਸਾਢੇ ਦੱਸ ਵਜੇ ਦੀ ਜਗ੍ਹਾ ਤੇ ਹੁਣ ਸਾਢੇ ਗਿਆਰਾਂ ਵਜੇ ਕਰ ਦਿੱਤਾ ਗਿਆ ਹੈ। ਇਹ ਤਬਦੀਲੀ ਮੌਸਮ ਨੂੰ ਮੁੱਖ ਰੱਖਦੇ ਹੋਏ ਕੀਤੀ ਗਈ ਹੈ। ਉਥੇ ਹੀ ਹੋਣ ਵਾਲੀਆਂ ਪ੍ਰੀਖਿਆਵਾਂ 90 ਮਿੰਟ ਦੀਆਂ ਹੋਣਗੀਆਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …