ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਵਿਅਕਤੀ ਆਪਣੇ ਸ਼ੌਕ ਦੀ ਖਾਤਰ ਕੀ ਕੁਝ ਨਹੀਂ ਕਰ ਜਾਂਦਾ । ਵੱਖ ਵੱਖ ਤਰ੍ਹਾਂ ਦੇ ਸ਼ੌਕ ਵੱਖ ਵੱਖ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਪੂਰਾ ਕਰਨ ਦੇ ਲਈ ਲੋਕ ਦਿਨ ਰਾਤ ਮਿਹਨਤ ਕਰਦੇ ਹਨ । ਕੁਝ ਲੋਕ ਹੁੰਦੇ ਹਨ ਜੋ ਆਪਣੇ ਸ਼ੌਕ ਦੀ ਖ਼ਾਤਰ ਪਾਣੀ ਵਾਂਗ ਪੈਸੇ ਨੂੰ ਬਹਾ ਦਿੰਦੇ ਹਨ , ਤੇ ਇਹ ਲੋਕ ਆਪਣੇ ਸ਼ੌਕ ਦੇ ਲਈ ਹਰ ਸੰਭਵ ਕੋਸ਼ਿਸ਼ਾਂ ਕਰਦੇ ਹਨ । ਅਜਿਹਾ ਹੀ ਇਕ ਸ਼ੌਕ ਦੇ ਨਾਲ ਸਬੰਧਤ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਆਪਣੇ ਸ਼ੌਕ ਦੀ ਖ਼ਾਤਰ ਕਰੋੜਾ ਰੁਪਏ ਇਕ ਅਜੇਹੀ ਚੀਜ਼ ਦੇ ਉੱਪਰ ਲਗਾ ਦਿੱਤੇ ਹਨ ਜਿਸ ਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਤੇਜ਼ੀ ਦੇ ਨਾਲ ਛਿੜ ਚੁੱਕੀ ਹੈ ।
ਜਿਸ ਚੀਜ਼ ਦਾ ਹੁਣ ਜ਼ਿਕਰ ਹੋਣ ਜਾ ਰਿਹਾ ਹੈ ਉਹ ਹਰ ਘਰ ਦੇ ਵਿਚ ਮਜ਼ੂਦ ਹੁੰਦੀ ਹੈ । ਪਰ ਇਕ ਵਿਅਕਤੀ ਦੇ ਵੱਲੋਂ ਆਪਣੇ ਸ਼ੌਂਕ ਖਾਤਰ ਇਸ ਨੂੰ ਇਕ ਕਰੋੜ ਜਦ ਦੋ ਕਰੋੜ ਚ ਨਹੀਂ ਪੂਰੇ ਵੀਹ ਕਰੋੜ ਰੁਪਏ ਦੇ ਵਿਚ ਖਰੀਦਿਆ ਗਿਆ ਹੈ ।ਦਰਅਸਲ ਇਕ ਚਾਹ ਵਾਲੀ ਕੇਤਲੀ ਨੂੰ ਨਿਲਾਮੀ ਦੌਰਾਨ ਵੀਹ ਕਰੋੜ ਰੁਪਏ ਦੇ ਵਿਚ ਬੋਲੀ ਦੌਰਾਨ ਖ਼ਰੀਦਿਆ ਗਿਆ ਹੈ , ਜਿਸ ਦੀ ਕੀਮਤ ਭਾਰਤੀ ਕੀਮਤ ਅਨੁਸਾਰ ਵੀਹ ਕਰੋਡ਼ ਤੀਹ ਲੱਖ ਰੁਪਏ ਤੋਂ ਜ਼ਿਆਦਾ ਹੈ । ਇਸ ਕੇਤਲੀ ਦੀ ਖਾਸੀਅਤ ਇਹ ਹੈ ਕਿ ਇਹ ਸਾਲ 1740 ਵਿੱਚ ਚੀਨ ਨੇ ਇਕ ਰਾਜੇ ਦੇ ਵੱਲੋਂ ਤਿਆਰ ਕਰਵਾਈ ਗਈ ਸੀ ।
ਇਸ ਚਾਹ ਵਾਲੀ ਕੇਤਲੀ ਨੂੰ ਇਤਿਹਾਸ ਨਾਲ ਜੋਡ਼ਿਆ ਜਾ ਰਿਹਾ ਹੈ ਇਸ ਖੇਤੀ ਨੂੰ ਫਾਰ ਈਸਟ ਕਲੈਕਟਰ ਨੇ ਖਰੀਦਿਆ ਹੈ ਅਤੇ ਇਸ ਚਾਹ ਵਾਲੀ ਕੇਤਲੀ ਨੂੰ ਚੀਨੀ ਇਤਿਹਾਸ ਦੀ ਗੁਆਚੀ ਹੋਈ ਵਿਰਾਸਤ ਦੱਸਿਆ ਜਾ ਰਿਹਾ ਹੈ ।ਜਿਸ ਨੂੰ ਹੁਣ ਮੁੜ ਤੋਂ ਚੀਨੀ ਸੰਗ੍ਰਹਿ ਕਾਰਾਂ ਦੇ ਵੱਲੋਂ ਪ੍ਰਾਪਤ ਕਰ ਲਿਆ ਗਿਆ ਹੈ । ਨਿਲਾਮੀ ਸਮਾਗਮ ਦੌਰਾਨ ਇਸ ਨੂੰ ਵੀਹ ਕਰੋੜ ਰੁਪਏ ਵਿੱਚ ਖ਼ਰੀਦਿਆ ਗਿਆ ਹੈ । ਜੇਕਰ ਇਸ ਚਾਹ ਵਾਲੀ ਕੇਤਲੀ ਦੀ ਗੱਲ ਕੀਤੀ ਜਾਵੇ ਤਾਂ ਇਹ ਕੇਤਲੀ ਛੇ ਇੰਚ ਚੋੜ੍ਹੀ ਹੈ ਅਤੇ ਕਾਂਸੀ ਦੀ ਬਣੀ ਹੋਈ ਹੈ ।
ਜ਼ਿਕਰਯੋਗ ਹੈ ਕਿ ਇਸ ਕੇਤਲੀ ਦੀ ਪਹਿਲਾਂ ਵੀ ਨਿਲਾਮੀ ਹੋ ਚੁੱਕੀ ਹੈ ਤੇ ਅਠਾਰ੍ਹਵੀਂ ਸਦੀ ਦੇ ਵਿੱਚ ਜਦੋਂ ਇਹ ਕੇਤਲੀ ਨਿਲਾਮੀ ਲਈ ਆਈ ਤਾਂ ਇਸ ਦੀ ਉਦੋਂ ਇਸ ਕੇਤਲੀ ਦੀ ਕੀਮਤ ਅੱਸੀ ਕਰੋੜ ਰੱਖੀ ਗਈ ਸੀ ਤੇ ਹੁਣ ਇਸ ਕੇਤਲੀ ਦੀ ਕੀਮਤ ਵੀਹ ਕਰੋੜ ਤੀਹ ਲੱਖ ਰੁਪਏ ਦੀ ਲਗਾਈ ਗਈ ਹੈ । ਉੱਥੇ ਹੀ ਇਸ ਕੇਤਲੀ ਦੀ ਨਿਲਾਮੀ ਦੌਰਾਨ ਦੱਸਿਆ ਗਿਆ ਕਿ ਇਹ ਦੁਰਲੱਭ ਤੇ ਇਤਿਹਾਸ ਦਾ ਇੱਕ ਟੁਕੜਾ ਹੈ, ਜਿਸ ਨੂੰ ਕਿ ਖੁਦ ਰਾਜੇ ਦੇ ਵੱਲੋਂ ਬਣਾਇਆ ਗਿਆ ਸੀ ਤੇ ਇਤਿਹਾਸ ਦੇ ਵਿੱਚ ਕੇਤਲੀ ਦੀ ਕਾਫ਼ੀ ਮਹੱਤਤਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …