ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਭਰ ਵਿੱਚ ਕਈ ਕੁਦਰਤੀ ਆਫਤਾਂ ਆਏ ਦਿਨ ਹੀ ਹੋਂਦ ਵਿੱਚ ਆਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਇਨਸਾਨਾਂ ਨੂੰ ਕਾਫ਼ੀ ਭਾਰੀ ਮਾਤਰਾ ਵਿਚ ਜਾਨੀ ਅਤੇ ਮਾਲੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕੁਦਰਤੀ ਆਫਤਾਂ ਨਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਹਰ ਸਾਲ ਹੀ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਸ ਤੋਂ ਇਲਾਵਾ ਲੋਕਾਂ ਦੇ ਘਰ ਅਤੇ ਸੰਪੱਤੀ ਦਾ ਵੀ ਕਾਫੀ ਨੁਕਸਾਨ ਹੁੰਦਾ ਹੈ, ਜਿਨ੍ਹਾਂ ਦੀ ਭਰਪਾਈ ਕਰਨਾ ਮੁਸ਼ਕਿਲ ਹੁੰਦਾ ਹੈ। ਅੱਜ ਦੇ ਆਧੁਨਿਕ ਯੁੱਗ ਵਿੱਚ ਇਨਸਾਨ ਨੇ ਵਿਗਿਆਨ ਦੇ ਖੇਤਰ ਵਿੱਚ ਕਾਫ਼ੀ ਤਰੱਕੀ ਕਰ ਲਈ ਹੈ।
ਇਸਦੇ ਕਾਰਨ ਇਨਸਾਨ ਨੂੰ ਆਉਣ ਵਾਲੀਆਂ ਲਗਭਗ ਸਾਰੀਆਂ ਹੀ ਕੁਦਰਤੀ ਆਫਤਾਂ ਦਾ ਪਤਾ ਸਮੇਂ ਤੋਂ ਪਹਿਲਾਂ ਹੀ ਚੱਲ ਜਾਂਦਾ ਹੈ, ਜਿਸ ਕਾਰਨ ਇਸ ਨਾਲ ਘੱਟ ਨੁਕਸਾਨ ਹੁੰਦਾ ਹੈ। ਭੁਚਾਲ ਇਕ ਅਜਿਹੀ ਕੁਦਰਤੀ ਆਫਤ ਹੈ, ਜਿਸ ਨਾਲ ਧਰਤੀ ਵਿੱਚ ਪਾੜਾ ਪੈ ਜਾਂਦਾ ਹੈ। ਇਨਸਾਨ ਵੱਲੋਂ ਰਿਕਟਰ ਪੈਮਾਨੇ ਦੀ ਮਦਦ ਨਾਲ ਭੂਚਾਲ ਦੀ ਤੀਬਰਤਾ ਦਾ ਪਤਾ ਲਗਾਇਆ ਜਾਂਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਹੀ ਭੂਚਾਲ ਦੇ ਝਟਕੇ ਕਿੰਨੇ ਭਿਆਨਕ ਸਨ ਦਾ ਪਤਾ ਲੱਗਦਾ ਹੈ।
ਮਹਾਰਾਸ਼ਟਰ ਤੋਂ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿੱਥੇ ਇਕ ਜ਼ਬਰਦਸਤ ਭੁਚਾਲ ਨਾਲ ਧਰਤੀ ਕੰਬ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੁਦਰਤੀ ਆਫ਼ਤ ਮਹਾਂਰਾਸ਼ਟਰ ਵਿੱਚ ਪੈਂਦੇ ਜਿਲੇ ਗੜ੍ਹਚਿਰੋਲੀ ਸਿਰੋਂਚਾ ਤਾਲੁਕਾ ਵਿੱਚ ਐਤਵਾਰ ਨੂੰ ਵਾਪਰੀ, ਜਿਥੇ 4.3 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਹੋਏ ਸਨ। ਇਸ ਸੰਬੰਧੀ ਜਾਣਕਾਰੀ ਜ਼ਿਲੇ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭੂਚਾਲ ਦੇ ਆਉਣ ਕਾਰਨ ਅਜੇ ਤੱਕ ਕਿਸੇ ਵੀ ਕਿਸਮ ਦਾ ਕੋਈ ਜਾਨੀ ਜਾਂ ਫਿਰ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ।
ਅਧਿਕਾਰੀਆਂ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ 4.3 ਤੀਬਰਤਾ ਦੇ ਭੂਚਾਲ ਨੂੰ ਐਤਵਾਰ ਦੀ ਸ਼ਾਮ 6: 48 ਮਿੰਟ ਤੇ ਰਿਕਟਰ ਪੈਮਾਨੇ ਤੇ ਮਾਪਿਆ ਗਿਆ। ਗੜ੍ਹਚਿਰੋਲੀ ਜਿਲ੍ਹੇ ਦੇ ਕੁਲੈਕਟਰਰੇਟ ਨੇ ਬਿਆਨ ਜਾਰੀ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੇ ਦਸਿਆ ਹੈ ਕਿ ਇਸ ਭੂਚਾਲ ਦਾ ਕੇਂਦਰ ਧਰਤੀ ਤੋਂ 77 ਕਿਲੋਮੀਟਰ ਥੱਲੇ ਸੀ। ਇਸ ਭੂਚਾਲ ਦੇ ਝਟਕੇ ਤੇਲੰਗਨਾ ਨਾਲ ਲੱਗਦੀ ਸਰਹੱਦ ਤੇ ਵਗਦੀ ਨਦੀ ਪ੍ਰਨਹਿਤਾ ਦੇ ਨੇੜੇ ਪੈਂਦੇ ਪਿੰਡ ਚੱਕ ਜਾਫਰਾਬਾਦ ਵਿੱਚ ਵੀ ਦਰਜ ਕੀਤੇ ਗਏ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …