ਆਈ ਤਾਜ਼ਾ ਵੱਡੀ ਖਬਰ
ਵਿਗਿਆਨ ਵੱਲੋਂ ਅੱਜ ਦੇ ਯੁੱਗ ਵਿੱਚ ਕਾਫੀ ਤਰੱਕੀ ਕਰ ਲਈ ਗਈ ਹੈ ਅਤੇ ਇਸ ਨਾਲ ਇਨਸਾਨਾਂ ਦੇ ਬਹੁਤ ਸਾਰੇ ਕੰਮ ਆਸਾਨ ਹੋ ਗਏ ਹਨ। ਵਿਗਿਆਨ ਦੀ ਮਦਦ ਨਾਲ ਇਨਸਾਨਾਂ ਵੱਲੋਂ ਪ੍ਰਿਥਵੀ ਹੀ ਨਹੀਂ ਸਗੋਂ ਪੂਰੇ ਬ੍ਰਹਿਮੰਡ ਵਿਚ ਨਜ਼ਰ ਰੱਖੀਂ ਜਾ ਰਹੀ ਹੈ, ਜਿਸ ਕਾਰਨ ਪ੍ਰਿਥਵੀ ਦੇ ਵਾਤਾਵਰਣ ਵਿੱਚ ਪ੍ਰਵੇਸ਼ ਕਰਨ ਵਾਲੀ ਕੋਈ ਵੀ ਬਾਹਰੀ ਚੀਜ਼ ਦਾ ਪਤਾ ਵਿਗਿਆਨਕਾਂ ਵੱਲੋਂ ਪਹਿਲਾਂ ਹੀ ਲਗਾ ਲਿਆ ਜਾਂਦਾ ਹੈ। ਵਿਗਿਆਨਕਾਂ ਦੁਆਰਾ ਸਪੇਸ ਦਾ ਅਧਿਐਨ ਕਰਨ ਲਈ ਅਮਰੀਕਾ ਦੀ ਸਪੇਸ ਏਜੰਸੀ ਨਾਸਾ ਦੁਆਰਾ ਕਾਫੀ ਖੋਜਾਂ ਕੀਤੀਆਂ ਗਈਆਂ ਹਨ। ਨਾਸਾ ਵੱਲੋਂ ਆਏ ਦਿਨ ਹੀ ਸੋਸ਼ਲ ਮੀਡੀਆ ਤੇ ਸਪੇਸ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਅਤੇ ਆਉਣ ਵਾਲੇ ਖ਼ਤਰੇ ਤੋਂ ਸੁਚੇਤ ਕੀਤਾ ਜਾਂਦਾ ਹੈ।
ਸੌਰ ਮੰਡਲ ਨਾਲ ਜੁੜੀ ਹਰ ਜਾਣਕਾਰੀ ਨਾਸਾ ਵੱਲੋਂ ਆਮ ਜਨਤਾ ਨਾਲ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲਾਂ ਦੇ ਜਰੀਏ ਸਾਂਝੀ ਕੀਤੀ ਜਾਂਦੀ ਹੈ। ਨਾਸਾ ਨੇ ਹੁਣੇ ਜਿਹੇ ਹੀ ਸੂਰਜ ਨਾਲ ਜੁੜੀ ਇੱਕ ਵੱਡੀ ਅਤੇ ਖ਼ਤਰਨਾਕ ਜਾਣਕਾਰੀ ਸਾਂਝੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨਾਸਾ ਦੇ ਸੋਲਰ ਡਾਇਨੈਮਿਕਸ ਆਬਜ਼ਰਵੇਟਰੀ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸੂਰਜ ਤੋਂ ਇੱਕ ਤੇਜ਼ ਚਮਕ ਨਿਕਲ ਰਹੀ ਹੈ, ਜਿਸ ਦੇ ਕਾਰਨ ਇੱਕ (ਭੂ-ਚੁੰਬਕੀ ਤੁਫਾਨ) ਜੀਓ ਮੈਗਨੈਟਿਕ ਸਟੋਰਮ ਪ੍ਰਿਥਵੀ ਨਾਲ ਸ਼ਨੀਵਾਰ ਨੂੰ ਟਕਰਾ ਸਕਦਾ ਹੈ।
ਨਾਸਾ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਤੂਫਾਨ ਨਾਲ ਇਨਸਾਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚੇਗਾ, ਹਾਲਾਂਕਿ ਇਸ ਦੇ ਨਾਲ ਸੰਚਾਰ ਵਿਵਸਥਾਵਾਂ ਅਤੇ ਜੀ.ਪੀ.ਐਸ ਕਾਫੀ ਪ੍ਰਭਾਵਿਤ ਹੋ ਸਕਦੇ ਹਨ। ਉਨ੍ਹਾਂ ਦਸਿਆ ਹੈ ਕਿ ਇਸ ਤੂਫਾਨ ਦਾ ਸਭ ਤੋਂ ਜਿਆਦਾ ਪ੍ਰਭਾਵ ਅਮਰੀਕਾ ਵਿੱਚ ਵੇਖਣ ਨੂੰ ਮਿਲ ਸਕਦਾ ਹੈ। ਇਸ ਮਾਮਲੇ ਸਬੰਧੀ ਮੀਡੀਆ ਰਿਪੋਰਟਸ ਦੁਆਰਾ ਦੱਸਿਆ ਗਿਆ ਹੈ ਸੂਰਜ ਦੇ ਕੇਂਦਰ ਵਿਚ ਸਥਿਤ 1R2887 ਹੈ, ਜਿਸ ਵਿੱਚੋਂ ਇਹ ਤੇਜ਼ ਚਮਕ ਨਿਕਲ ਰਹੀ ਹੈ ਅਤੇ ਇਹ ਸਿੱਧਾ ਧਰਤੀ ਵੱਲ ਵਧ ਰਹੀ ਹੈ।
ਅੱਗੇ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਸ ਸੋਲਰ ਫਲੇਅਰ ਵਿੱਚੋਂ ਨਿਕਣ ਵਾਲੀ ਰੇਡੀਏਸ਼ਨ ਕਾਫੀ ਖ਼ਤਰਨਾਕ ਹੈ ਪਰ ਇਹ ਧਰਤੀ ਦੇ ਵਾਤਾਵਰਣ ਵਿਚੋਂ ਦੀ ਨਹੀਂ ਗੁਜ਼ਰ ਸਕਦੀ, ਇਸੇ ਕਾਰਨ ਇਹ ਇਨਸਾਨਾਂ ਲਈ ਖਤਰਨਾਕ ਨਹੀਂ ਹੈ। ਜਦਕਿ ਇਸ ਰੇਡੀਏਸ਼ਨ ਨਾਲ ਸੰਚਾਰ ਦੇ ਸਿਗਨਲ ਅਤੇ ਜੀ ਪੀ ਐਸ ਵਾਲੀਆਂ ਥਾਵਾਂ ਤੇ ਬਹੁਤ ਅਸਰ ਪੈ ਸਕਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …