Breaking News

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ CM ਚੰਨੀ ਨੂੰ ਕੀਤੀ ਇਹ ਅਪੀਲ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਪੰਜਾਬੀ ਸੰਗੀਤਕਾਰਾਂ ਨੇ ਆਪਣੀ ਸੰਗੀਤ ਦਾ ਜਾਦੂ ਪੰਜਾਬ ਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਵੀ ਛੱਡਿਆ ਹੈ । ਜਿਨ੍ਹਾਂ ਗਾਇਕਾਂ ਦੇ ਵਿੱਚੋਂ ਇੱਕ ਗਾਇਕ ਹਨ ਗਿੱਪੀ ਗਰੇਵਾਲ । ਜਿਨ੍ਹਾਂ ਨੇ ਆਪਣੇ ਗਾਣਿਆਂ ਦੇ ਜ਼ਰੀਏ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ, ਉਥੇ ਹੀ ਵਿਦੇਸ਼ਾਂ ਦੇ ਵਿਚ ਵੀ ਇਨ੍ਹਾਂ ਦੇ ਗਾਣਿਆਂ ਨੇ ਖੂਬ ਧੁੰਮਾਂ ਪਾਈਆਂ ਹਨ । ਗਿੱਪੀ ਗਰੇਵਾਲ ਦੀ ਦੇਸੀ ਬੀਟ ਨੇ ਇਕੱਲਾ ਪੰਜਾਬੀਆਂ ਚ ਹੀ ਖਿਲਾਰਾ ਨਹੀਂ ਪਾਇਆ , ਸਗੋਂ ਇਸ ਦੇਸੀ ਬੀਟ ਤੇ ਵਿਦੇਸ਼ਾਂ ਚ ਰਹਿੰਦੇ ਲੋਕਾਂ ਨੇ ਵੀ ਖੂਬ ਭੰਗੜੇ ਪਾਏ ਹਨ । ਜਿੱਥੇ ਗਿੱਪੀ ਗਰੇਵਾਲ ਦੇ ਗਾਣਿਆਂ ਨੇ ਉਨ੍ਹਾਂ ਨੂੰ ਸਿਖਰਾਂ ਤੱਕ ਪਹੁੰਚਾ ਦਿੱਤਾ ਹੈ ,ਉਥੇ ਹੀ ਉਨ੍ਹਾਂ ਦੀ ਅਦਾਕਾਰੀ ਵੀ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾਂਦੀ ਹੈ ।

ਹੁਣ ਤਕ ਗਿੱਪੀ ਗਰੇਵਾਲ ਦੇ ਵੱਲੋਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਗਿਆ ਤੇ ਉਨ੍ਹਾਂ ਦੇ ਫੈਂਸ ਦੇ ਵੱਲੋਂ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਤੇ ਇਸੇ ਵਿਚਾਲੇ ਹੁਣ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਉਨ੍ਹਾਂ ਨੂੰ ਹੁਣ ਚਰਨਜੀਤ ਸਿੰਘ ਚੰਨੀ ਅਪੀਲਾਂ ਕਰਨੀਆਂ ਪੈ ਰਹੀਆਂ ਹਨ ।ਦਰਅਸਲ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਫ਼ਿਲਮ “ਪਾਣੀ ਚ ਮਧਾਣੀ ਦੀ ” ਪ੍ਰਮੋਸ਼ਨ ਕਰ ਰਹੇ ਹਨ । ਦੁਬਈ ਵਿੱਚ ਇਸ ਸਮੇਂ ਉਹ ਮੌਜੂਦ ਹਨ ।

ਜਿੱਥੇ ਉਨ੍ਹਾਂ ਵੱਲੋਂ ਆਪਣੀ ਇਸ ਫ਼ਿਲਮ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ । ਉੱਥੇ ਹੀ ਗਿੱਪੀ ਗਰੇਵਾਲ ਦੇ ਵੱਲੋਂ ਦੁਬਈ ਤੋਂ ਆਪਣੀ ਫੇਸਬੁੱਕ ਤੇ ਲਾਈਵ ਹੁੰਦਿਆਂ ਜਿੱਥੇ ਆਪਣੀ ਨਵੀਂ ਫ਼ਿਲਮ “ਪਾਣੀ ਚ ਮਧਾਣੀ” ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਗਈਆਂ, ਉਥੇ ਹੀ ਉਨ੍ਹਾਂ ਆਪਣੇ ਫੇਸਬੁੱਕ ਪੇਜ ਦੇ ਜ਼ਰੀਏ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਖਾਸ ਅਪੀਲ ਕੀਤੀ ਹੈ । ਦਰਅਸਲ ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ” ਪਾਣੀ ਚ ਮਧਾਣੀ” ਆ ਰਹੀ ਹੈ।

ਜਿਸ ਦੇ ਚੱਲਦੇ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਵਿੱਚ ਸੌ ਫ਼ੀਸਦੀ ਸਿਨਮਾ ਘਰ ਖੋਲ੍ਹਣ ਦੇ ਲਈ ਕਿਹਾ ਹੈ । ਗਿੱਪੀ ਗਰੇਵਾਲ ਨੇ ਵਿਦੇਸ਼ਾਂ ਦੇ ਵਿਚ ਖੁੱਲ੍ਹੇ ਸੌ ਫ਼ੀਸਦੀ ਸਿਨਮਾ ਘਰ ਦਾ ਹਵਾਲਾ ਦੇ ਕੇ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ਾਂ ਦੀ ਤਰ੍ਹਾਂ ਪੰਜਾਬ ਦੇ ਵਿੱਚ ਵੀ ਸੌ ਫ਼ੀਸਦੀ ਸਿਨਮਾ ਘਰ ਖੋਲ੍ਹੇ ਜਾਣ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਤੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਪੰਜਾਬ ਚ ਹੁਣ ਸੌ ਫ਼ੀਸਦੀ ਸੀਮਾ ਕਰ ਖੁੱਲ੍ਹਣੇ ਚਾਹੀਦੇ ਹਨ ਤਾਂ ਜੋ ਲੋਕ ਆਪਣੇ ਪਰਿਵਾਰਾਂ ਦੇ ਨਾਲ ਸਿਨੇਮਾ ਘਰਾਂ ਦੇ ਵਿੱਚ ਆ ਕੇ ਫਿਲਮਾਂ ਦਾ ਆਨੰਦ ਮਾਣ ਸਕਣ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …