ਆਈ ਤਾਜ਼ਾ ਵੱਡੀ ਖਬਰ
ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਹੈ, ਇਸ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਕੀਮਤੀ ਜਾਨਾਂ ਗਵਾਈਆਂ ਹਨ । ਇਸ ਮਹਾਂਮਾਰੀ ਨ ਆਪਣਾ ਕਰੋਪੀ ਰੂਪ ਵਿਖਾਉਂਦੇ ਹੋਏ ਕਈ ਘਰਾਂ ਦੇ ਘਰ ਤਬਾਹ ਕਰ ਦਿੱਤੇ । ਬੇਸ਼ੱਕ ਹੁਣ ਦੁਨੀਆਂ ਦੇ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਨੇ, ਜਿਸ ਦੇ ਚਲਦੇ ਬਹੁਤ ਸਾਰੀਆਂ ਦੇਸ਼ਾਂ ਦੀਆਂ ਸਰਕਾਰਾਂ ਦੇ ਵਲੋਂ ਆਪਣੇ ਆਪਣੇ ਦੇਸ਼ਾਂ ਦੇ ਹਾਲਾਤਾਂ ਅਨੁਸਾਰ ਕਰੋਨਾ ਮ-ਹਾਂ-ਮਾ-ਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਇਨ੍ਹਾਂ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਵਜੂਦ ਵੀ ਹੁਣ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ , ਲਗਾਤਾਰ ਇਹ ਮਹਾਮਾਰੀ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ । ਉੱਥੇ ਹੀ ਹੁਣ ਕੋਰੋਨਾ ਦੇ ਨਾਲ ਜੁੜੀ ਹੋਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਮਹਾਂਮਾਰੀ ਦੀ ਲਪੇਟ ਚ ਬਹੁਤ ਸਾਰੇ ਵਿਦਿਆਰਥੀ ਆ ਚੁੱਕੇ ਹਨ ।
ਮਾਮਲਾ ਕਰਨਾਟਕਾ ਤੋਂ ਸਾਹਮਣੇ ਆਇਆ ਜਿੱਥੇ ਕਰਨਾਟਕਾ ਦੇ ਇਕ ਸਕੂਲ ਦੇ ਵਿਚ ਉਸ ਸਮੇਂ ਕਾਫੀ ਹੜਕੰਪ ਮਚ ਗਿਆ ਜਦ ਕਰਨਾਟਕ ਦੇ ਕੋਡਾਗੂ ਦੇ ਜਵਾਹਰ ਨਵੋਦਿਆ ਵਿਦਿਆਲੇ ਸਕੂਲ ਦੇਸ਼ ਵਿੱਚ ਬੀਤੇ ਦਿਨੀਂ ਵਿਦਿਆਰਥੀਆਂ ਦਾ ਕੋਰੋਨਾ ਟੈਸਟ ਦੀ ਰਿਪੋਰਟ ਸਾਹਮਣੇ ਆਈ । ਜਿਸ ਦੇ ਚੱਲਦੇ ਇਸ ਮਹਾਂਮਾਰੀ ਦੀ ਲਪੇਟ ਵਿੱਚ ਇਸ ਸਕੂਲ ਦੇ ਬਾਰਾਂ ਵਿਦਿਆਰਥੀ ਆ ਚੁੱਕੇ ਹਨ ਜੀ ਹਾਂ ਬੀਤੇ ਦਿਨੀਂ ਇਸ ਸਕੂਲ ਦੇ ਵਿੱਚ ਬਾਰਾਂ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ । ਤੇ ਹੁਣ ਇਸ ਸਕੂਲ ਦੇ ਵਿਚ ਕਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 33 ਤਕ ਪਹੁੰਚ ਚੁੱਕੀ ਹੈ ।
ਇਸ ਸਕੂਲ ਦੇ ਵਿਚ ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ । ਉੱਥੇ ਹੀ ਬੱਚਿਆਂ ਦੇ ਮਾਪਿਆਂ ਦੀਆਂ ਪ੍ਰੇਸ਼ਾਨੀਆਂ ਵਧ ਰਹੀਆਂ ਹਨ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਇਸ ਸਕੂਲ ਦੇ ਵਿਚ ਲਗਾਤਾਰ ਹੀ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਕੂਲ ਪ੍ਰਸ਼ਾਸਨ ਨੂੰ ਉਸ ਸਮੇਂ ਇਸ ਮਹਾਂਮਾਰੀ ਦੀ ਲਾਗ ਬਾਰੇ ਪਤਾ ਲੱਗਿਆ ਜਦੋਂ ਕੁਝ ਵਿਦਿਆਰਥੀਆਂ ਨੂੰ ਬੁਖਾਰ ਹੋ ਗਿਆ । ਜਿਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਦੇ ਵੱਲੋਂ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਦਾ ਇੰਤਜ਼ਾਮ ਕੀਤਾ ਗਿਆ ।
ਜਿਸ ਦੀ ਕਿ ਬੀਤੇ ਦਿਨੀਂ ਰਿਪੋਰਟ ਸਾਹਮਣੇ ਆਈ ਜਿਸ ਦੇ ਵਿਚ ਕੁੱਲ 33 ਕਰੋਨਾ ਸੰਕਰਮਿਤ ਪਾਏ ਗਏ । ਜ਼ਿਕਰਯੋਗ ਹੈ ਕਿ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਰਾਜ ਦੇ ਵਿੱਚ ਵੇਖਦੇ ਹੋਏ ਕੋਰੋਨਾ ਦੇ ਹਾਲਾਤਾਂ ਨੂੰ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ ਤੇ ਇਸੇ ਦੇ ਚੱਲਦੇ ਕਈ ਰਾਜਾਂ ਦੀਆਂ ਸਰਕਾਰਾਂ ਦੇ ਵੱਲੋਂ ਸਕੂਲ ਖੋਲ੍ਹ ਦਿੱਤੇ ਗਏ ਹਨ ਤੇ ਸਕੂਲਾਂ ਦੇ ਵਿਦਿਆਰਥੀ ਜਾ ਰਹੇ ਨੇ । ਪਰ ਜਿਸ ਤਰ੍ਹਾਂ ਹੁਣ ਸਕੂਲਾਂ ਵਿਚ ਕਰੋਣਾ ਮਾਮਲਿਆਂ ਦੇ ਬਾਰੇ ਖਬਰਾਂ ਸਾਹਮਣੇ ਆ ਰਹੀਆਂ ਹਨ, ਉਸ ਦੇ ਚੱਲਦੇ ਹੁਣ ਮਾਪਿਆਂ ਦੀ ਵਿੱਚ ਵੀ ਕਾਫ਼ੀ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …