ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਲਗਾਤਾਰ ਹਾਦਸਿਆਂ ਦੇ ਨਾਲ ਸਬੰਧਤ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ । ਇਨ੍ਹਾਂ ਹਾਦਸਿਆਂ ਵਿੱਚ ਹਰ ਰੋਜ਼ ਕੋਈ ਨਾ ਕੋਈ ਵਿਅਕਤੀ ਆਪਣੀ ਜਾਨ ਜ਼ਰੂਰ ਗਵਾਉਂਦਾ ਹੈ । ਹਰ ਰੋਜ਼ ਇਹ ਹਾਦਸੇ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਜ਼ਰੂਰ ਲੈ ਕੇ ਜਾਂਦੇ ਹਨ। ਵੱਖ ਵੱਖ ਭਿਆਨਕ ਰੂਪ ਧਾਰ ਕੇ ਇਹ ਹਾਦਸੇ ਕਈ ਤਰ੍ਹਾਂ ਦੀ ਤ-ਬਾ-ਹੀ ਕਰਦੇ ਹਨ । ਇਹਨਾ ਹਾਦਸਿਆਂ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਹੋ ਰਿਹਾ ਹੈ ਕਿ ਹਰ ਰੋਜ਼ ਤੁਹਾਨੂੰ ਅਖ਼ਬਾਰਾਂ ਦੇ ਕਿਸੇ ਨਾ ਕਿਸੇ ਪੰਨੇ ਉੱਪਰ ਅਤੇ ਵੱਖ ਵੱਖ ਟੀ ਵੀ ਚੈਨਲਜ਼ ਤੇ ਇਨ੍ਹਾਂ ਹਾਦਸਿਆਂ ਦੇ ਨਾਲ ਸਬੰਧਤ ਘਟਨਾਵਾਂ ਦੀਆਂ ਸੁਰਖੀਆਂ ਦਿਖਾਈ ਦੇਣਗੀਆ। ਇਨ੍ਹਾਂ ਹਾਦਸਿਆਂ ਦਾ ਵਧਣ ਦਾ ਕਾਰਨ ਕਿਤੇ ਨਾ ਕਿਤੇ ਮਨੁੱਖ ਦੀਆਂ ਲਾਪਰਵਾਹੀਆਂ ਅਤੇ ਅਣਗਹਿਲੀਆਂ ਹੋ ਸਕਦੀਆਂ ਹਨ । ਪਰ ਜ਼ਿਆਦਾਤਰ ਇਹ ਹਾਦਸੇ ਸਡ਼ਕੀ ਹਾਦਸੇ ਦਾ ਰੂਪ ਧਾਰਨ ਕਰ ਕੇ ਕਈ ਤਰ੍ਹਾਂ ਦੀ ਤਬਾਹੀ ਮਚਾਉਂਦੇ ਹਨ ।
ਅਜਿਹਾ ਹੀ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਸ੍ਰੀ ਕੀਰਤਪੁਰ ਸਾਹਿਬ ਦੇ ਵਿਚ । ਜਿੱਥੇ ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਨੈਸ਼ਨਲ ਹਾਈਵੇਅ ‘ਤੇ ਭਿਆਨਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਕੀਰਤਪੁਰ ਸਾਹਿਬ ਤੋਂ ਰੋਪੜ ਵੱਲ ਇਕ ਟਰੱਕ ਜਾ ਰਿਹਾ ਸੀ, ਜਿਸ ਦੇ ਅੱਗੇ ਇਕ ਕਾਰ ਆਉਣ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ। ਇਸ ਸੰਤੁਲਨ ਵਿਗੜਨ ਦੇ ਕਾਰਨ ਹੀ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਉੱਥੇ ਹੀ ਇਸ ਪੂਰੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਕ ਡਰਾਈਵਰ ਨੇ ਦੱਸਿਆ ਕਿ ਕਾਰ ਵਿੱਚ ਸਵਾਰੀਆਂ ਵੱਧ ਹੋਣ ਦੇ ਬਚਾਅ ਨੂੰ ਲੈ ਕੇ ਜਦੋਂ ਟਰੱਕ ਨੇ ਇਕਦਮ ਬਰੇਕ ਮਾਰੀ ਤਾਂ ਟਰੱਕ ਡਿਵਾਇਡਰ ਵਿੱਚ ਜਾ ਵੱਜਾ ਅਤੇ ਮੌਕੇ ‘ਤੇ ਟਰੱਕ ਪਲਟ ਗਿਆ।
ਟਰੱਕ ਪਲਟਣ ਕਾਰਨ ਮੌਕੇ ‘ਤੇ ਆਵਾਜਾਈ ਰੁਕ ਗਈ, ਜਿਸ ਕਾਰਨ ਸਥਾਨਕ ਪੁਲਸ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਪਾਸੇ ਦੀ ਰੋਡ ਬੰਦ ਕਰਕੇ ਦੂਜੇ ਪਾਸੇ ਸੜਕ ਚਲਾ ਦਿੱਤੀ। ਮੌਕੇ ‘ਤੇ ਪਹੁੰਚੇ ਪੁਲਸ ਕਰਮਚਾਰੀਆਂ ਨੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਕਰੇਨ ਰਾਹੀਂ ਟਰੱਕ ਨੂੰ ਸਿੱਧਾ ਕਰਵਾ ਕੇ ਆਵਾਜਾਈ ਚਾਲੂ ਕਰਵਾਈ। ਬੇਸ਼ੱਕ ਇਸ ਪੂਰੀ ਘਟਨਾ ਦੌਰਾਨ ਵਾਹਨਾਂ ਦਾ ਬੁਰੀ ਤਰ੍ਹਾਂ ਨਾਲ ਨੁਕਸਾਨ ਹੋ ਗਿਆ ਪਰ ਗਨੀਮਤ ਰਹੀ ਹੈ ਕਿ ਇਸ ਪੂਰੀ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ।
ਜ਼ਿਕਰਯੋਗ ਹੈ ਕਿ ਅਜਿਹੇ ਹਾਦਸਿਆਂ ਦੇ ਵਿੱਚ ਹਰ ਰੋਜ਼ ਹੀ ਵਾਧਾ ਹੋ ਰਿਹਾ ਹੈ ਹਰ ਰੋਜ਼ ਹੀ ਅਜਿਹੇ ਹਾਦਸੇ ਸਾਹਮਣੇ ਆਉਂਦੇ ਹਨ ਪਰ ਫਿਰ ਵੀ ਲੋਕਾਂ ਦੇ ਵੱਲੋਂ ਕੁਝ ਅਣਗਹਿਲੀਆਂ ਵਰਤੀਆਂ ਜਾਂਦੀਆਂ ਨੇ ਤੇ ਕੁਝ ਸਾਡੇ ਪ੍ਰਸ਼ਾਸਨ ਦੀਆਂ ਗ਼ਲਤੀਆਂ ਵੀ ਆਮ ਮਨੁੱਖਾਂ ਨੂੰ ਇਨ੍ਹਾਂ ਸੜਕੀ ਹਾਦਸਿਆਂ ਦੇ ਰੂਪ ਵਿੱਚ ਭੁਗਤਣੀਆਂ ਪੈਂਦੀਆਂ ਹਨ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …