ਆਈ ਤਾਜਾ ਵੱਡੀ ਖਬਰ
ਜਿਨ੍ਹਾਂ ਇਹ ਸਾਲ ਬੋਲੀਵੁਡ ਲਈ ਮਾੜਾ ਰਿਹਾ ਹੈ ਓਨਾ ਕੋਈ ਵੀ ਸਾਲ ਪਿਛਲੇ ਕਈ ਦਹਾਕਿਆਂ ਵਿਚ ਬੋਲੀਵੁਡ ਲਈ ਮਾੜਾ ਨਹੀਂ ਰਿਹਾ। ਇਸ ਸਾਲ ਵਡੇ ਵਡੇ ਸੁਪਰ ਸਟਾਰ ਇਸ ਦੁਨੀਆਂ ਤੋਂ ਹਮੇਸ਼ਾਂ ਹਮੇਸ਼ਾਂ ਲਈ ਚਲੇ ਗਏ ਹਨ। ਕਈਆਂ ਨੇ ਆਪਣੀ ਜਿੰਦਗੀ ਆਪ ਖੁਦ ਛੱਡ ਦਿੱਤੀ ਕਈਆਂ ਨੂੰ ਕਿਸੇ ਨਾ ਕਿਸੇ ਬਿਮਾਰੀ ਨੇ ਲੈ ਲਿਆ। ਅਜਿਹੀ ਹੀ ਇੱਕ ਮਾੜੀ ਖਬਰ ਬੋਲੀਵੁਡ ਤੋਂ ਆ ਰਹੀ ਹੈ ਜਿਸ ਨਾਲ ਸਾਰੇ ਬੋਲੀਵੁਡ ਵਿਚ ਫਿਰ ਸੋਗ ਦੀ ਲਹਿਰ ਦੌੜ ਗਈ ਹੈ।
ਬੋਲੀਵੁਡ ਅਤੇ ਤੇਲਗੂ ਫਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਕਾਮੇਡੀਅਨ Jaya Prakash Reddy ਦਾ 74 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਫਿਲਮ ਇੰਡਸਟਰੀ ‘ਚ ਸ਼ੋਕ ਦੀ ਲਹਿਰ ਫ਼ੈਲ ਗਈ। ਕਈ ਕਲਾਕਾਰਾਂ ਨੇ ਸ਼ੋਕ ਪ੍ਰਗਟ ਕਰਦਿਆਂ ਮਸ਼ਹੂਰ ਕਲਾਕਾਰ ਨੂੰ ਸ਼ਰਧਾਂਜਲੀ ਦਿੱਤੀ।
ਰਿਪੋਰਟ ਅਨੁਸਾਰ Jaya Prakash Reddy ਦਾ ਦੇਹਾਂਤ ਮੰਗਲਵਾਰ ਸਵੇਰੇ ਉਨ੍ਹਾਂ ਦੀ ਰਿਹਾਇਸ਼ ਵਿਖੇ ਦਿਲ ਦਾ। ਦੌ – ਰਾ। ਨਾਲ ਹੋਈ, ਜੋ ਆਂਧਰਾ ਪ੍ਰਦੇਸ਼ ਦੇ ਗੰਟੂਰ ਇਲਾਕੇ ‘ਚ ਸਥਿਤ ਹੈ। ਰੈਡੀ 74 ਸਾਲਾਂ ਦੇ ਸਨ ਤੇ ਭਾਰਤੀ ਫਿਲਮ ਇੰਡਸਟਰੀ ਦਾ ਇਕ ਪਸੰਦੀਦਾ ਤੇ ਚਰਚਿਤ ਨਾਂ ਸੀ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕਈ ਸਫਲ ਫਿਲਮਾਂ ‘ਚ ਭੂਮਿਕਾ ਨਿਭਾਈ ਸੀ।
ਰੈਡੀ ਨੂੰ ਆਖ਼ਰੀ ਵਾਰ ਮਹੇਸ਼ ਬਾਬੂ ਸਟਾਰਰ Sarileru Neekevvaru ‘ਚ ਦੇਖਿਆ ਗਿਆ ਸੀ, ਜੋ ਇਸੇ ਸਾਲ 11 ਜਨਵਰੀ ਨੂੰ ਰਿਲੀਜ਼ ਹੋਈ ਸੀ। ਰੈਡੀ ਨੇ ਮੁੱਖ ਰੂਪ ‘ਚ ਤੇਲਗੂ ਫਿਲਮ ਇੰਡਸਟਰੀ ‘ਚ ਕੰਮ ਕੀਤਾ। ਹਾਲਾਂਕਿ ਕੰਨੜ ਤੇ ਤਾਮਿਲ ਸਿਨੇਮਾ ‘ਚ ਵੀ ਉਨ੍ਹਾਂ ਨੇ ਕੁਝ ਫਿਲਮਾਂ ਕੀਤੀਆਂ ਹਨ।
ਜੈਪ੍ਰਕਾਸ਼ ਰੈਡੀ ਦੇ ਦੇਹਾਂਤ ਦੀ ਖ਼ਬਰ ਫ਼ੈਲਦਿਆਂ ਹੀ ਫਿਲਮ ਇੰਡਸਟਰੀ ‘ਚ ਸ਼ੋਕ ਦੀ ਲਹਿਰ ਫ਼ੈਲ ਗਈ। ਕਈ ਸਾਊਥ ਇੰਡੀਅਨ ਫਿਲਮਾਂ ‘ਚ ਕੰਮ ਕਰ ਚੁੱਕੀ ਬਾਲੀਵੁੱਡ ਅਦਾਕਾਰਾ ਜੀਨੇਲੀਆ ਡਿਸੂਜ਼ਾ ਨੇ ਟਵਿੱਟਰ ‘ਤੇ ਲਿਖਿਆ,’ਜੈਪ੍ਰਕਾਸ਼ ਰੈਡੀ ਗੂਰੂ ਜੀ ਨੂੰ ਸ਼ਰਧਾਂਜਲੀ। ਤੇਲਗੂ ਫਿਲਮ ਇੰਡਸਟਰੀ ਦੇ ਬਿਹਤਰੀਨ ਕਲਾਕਾਰ ਕਾਮੇਡੀਅਨਾਂ ‘ਚੋਂ ਇਕ। ਉਨ੍ਹਾਂ ਨਾਲ ਕੰਮ ਕਰਨ ਦੇ ਅਨੁਭਵ ਨੂੰ ਹਰ ਪਲ ਯਾਦ ਰੱਖਾਂਗੀ। ਉਨ੍ਹਾਂ ਦੇ ਪਰਿਵਾਰ ਤੇ ਪਿਆਰੇ ਲੋਕਾਂ ਨੂੰ ਦਿਲੀਂ ਸੰਵੇਦਨਾਵਾਂ।’
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …