ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਜੋ ਚੀਜ਼ ਬੰਦੇ ਦੀ ਕਿਸਮਤ ਦੇ ਵਿੱਚ ਹੁੰਦੀ ਹੈ , ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਨੂੰ ਮਿਲ ਹੀ ਜਾਂਦੀ ਹੈ । ਬੇਸ਼ੱਕ ਉਹ ਚੀਜ਼ ਉਸ ਨੂੰ ਦੇਰੀ ਨਾਲ ਮਿਲੇ , ਪਰ ਜੇਕਰ ਉਸ ਦੇ ਨਸੀਬਾਂ ਦੇ ਵਿਚ ਉਸ ਚੀਜ਼ ਨੂੰ ਪਾਉਣਾ ਹੈ ਤਾਂ ਉਹ ਚੀਜ ਕੋਈ ਨਾ ਕੋਈ ਜ਼ਰੀਆ ਅਪਣਾ ਕੇ , ਵਿਅਕਤੀ ਕੋਲ ਪਹੁੰਚ ਹੀ ਜਾਂਦੀ ਹੈ । ਅਜਿਹੀ ਹੀ ਇੱਕ ਚੀਜ , ਇੱਕ ਵਿਅਕਤੀ ਨੂੰ ਕਈ ਸਾਲਾਂ ਬਾਅਦ ਉਸ ਦੇ ਲਿਖੇ ਨਸੀਬਾਂ ਅਨੁਸਾਰ ਉਸ ਨੂੰ ਪ੍ਰਾਪਤ ਹੋਈ । ਇਸ ਚੀਜ਼ ਨੂੰ ਇਸ ਵਿਅਕਤੀ ਤੱਕ ਪਹੁੰਚਾਉਣ ਦਾ ਜ਼ਰੀਆ ਬਣੀ ਪੁਲੀਸ । ਪੁਲੀਸ ਦੇ ਵੱਲੋਂ ਇਸ ਵਿਅਕਤੀ ਨੂੰ ਉਸ ਦੀ 51 ਸਾਲ ਪੁਰਾਣੀ ਚੀਜ਼ ਉਸ ਤਕ ਪਹੁੰਚਾਈ ਗਈ । ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਅਜਿਹਾ ਵੀ ਹੋ ਸਕਦਾ ਹੈ, ਕਿ ਕੋਈ ਚੀਜ 51 ਸਾਲ ਪਹਿਲਾਂ ਸਾਡੇ ਤੋਂ ਦੂਰ ਹੋ ਗਈ ਤੇ ਫਿਰ ਪੁਲੀਸ ਦੇ ਵੱਲੋਂ 51 ਸਾਲਾ ਬਾਅਦ ਉਸ ਨੂੰ ਸਹੀ ਸਲਾਮਤ ਮਾਲਕ ਕੋਲ ਪਹੁੰਚਾ ਦਿੱਤਾ ਜਾਵੇ ।
ਅਸੀਂ ਜਿਸ ਮਾਮਲੇ ਸਬੰਧੀ ਗੱਲਬਾਤ ਕਰ ਰਹੀ ਹਾਂ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ । ਜਿੱਥੇ ਅਮਰੀਕਾ ਦੇ ਵਿਚ ਰਹਿਣ ਵਾਲਾ ਇਕ ਵਿਅਕਤੀ ਜਿਸ ਦਾ ਕਿ ਲਗਭਗ 51 ਸਾਲ ਪਹਿਲਾਂ ਪਰਸ ਗੁੰਮ ਹੋ ਗਿਆ ਸੀ । ਜਿਸ ਤੋਂ ਬਾਅਦ ਉਸ ਵੱਲੋਂ ਇਸ ਸਬੰਧੀ ਅਮਰੀਕਾ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ ਸੀ ਤੇ ਪੁਲੀਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ । ਹੁਣ ਪੂਰੇ 51 ਸਾਲ ਬੀਤ ਜਾਣ ਬਾਅਦ ਪੁਲੀਸ ਦੇ ਵੱਲੋਂ ਇਸ ਪਰਸ ਨੂੰ ਸਹੀ ਸਲਾਮਤ ਲੱਭਿਆ ਗਿਆ ਤੇ ਉਸ ਵਿਅਕਤੀ ਨੂੰ ਸੌਂਪ ਦਿੱਤਾ ਗਿਆ । ਇਸ ਵਿਅਕਤੀ ਦੇ ਵੱਲੋਂ ਜਦੋਂ ਇਸ ਪਰਸ ਨੂੰ ਹਾਸਲ ਕੀਤਾ ਗਿਆ ਤਾਂ ਉਸ ਪਰਸ ਤੇ ਵਿੱਚ ਉਸ ਦੇ ਸਾਰੇ ਜ਼ਰੂਰੀ ਦਸਤਾਵੇਜ਼ ਉਸੇ ਤਰ੍ਹਾਂ ਹੀ ਮੌਜੂਦ ਸਨ ।
ਇਸ ਪਰਸ ਤੇ ਮਿਲਣ ਤੋਂ ਬਾਅਦ ਇਹ ਵਿਅਕਤੀ ਕਾਫੀ ਖੁਸ਼ ਹੈ ਤੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਜੇਕਰ ਉਸ ਸਮੇਂ ਪੁਲੀਸ ਨੇ ਪੂਰੀ ਮੁਸਤੈਦੀ ਦੇ ਨਾਲ ਕਾਰਵਾਈ ਕੀਤੀ ਹੁੰਦੀ ਤਾਂ ਇਹ ਪਰਸ ਉਸ ਨੂੰ ਪਹਿਲਾਂ ਮਿਲ ਜਾਣਾ ਸੀ । ਇਹਘਟਨਾ 1970 ਨੂੰ ਅਮਰੀਕਾ ਵਿੱਚ ਵਾਪਰੀ ਸੀ । ਉਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਨੇ ਦੱਸਿਆ ਕਿ 1970 ਦੇ ਵਿੱਚ ਇੱਕ ਵਿਅਕਤੀ ਦਾ ਪਰਸ ਗੁੰਮ ਹੋ ਗਿਆ ਸੀ । ਉਸ ਸਮੇਂ ਬਹੁਤ ਭਾਲ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੌਵੇਂ ਪਰਸ ਨਹੀਂ ਮਿਲ ਸਕਿਆ । ਪਰ ਹੁਣ ਪੁਲੀਸ ਨੂੰ ਪਰਸ ਬਰਾਮਦ ਹੋ ਗਿਆ ।
ਪੁਲੀਸ ਨੇ ਇਨ੍ਹਾਂ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਇਹ ਪਰਸ ਕਿੱਥੋਂ ਮਿਲਿਆ ਹੈ । ਪਰ ਪਰਸ ਵਿਚ ਦਸਤਾਵੇਜ਼ ਹੋਣ ਦੇ ਕਾਰਨ ਉਨ੍ਹਾਂ ਨੇ ਨੇ ਇਸ ਪਰਸ ਦੇ ਮਾਲਕ ਤੱਕ ਪਹੁੰਚਾ ਦਿੱਤਾ । ਹਾਲਾਂਕਿ ਜਦੋਂ ਪੁਲੀਸ ਦੇ ਵੱਲੋਂ ਲਾਰੈਂਸ ਦੇ ਨਾਲ ਪਰਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਲਾਰੈਸ ਨੂੰ ਇਹ ਘਟਨਾ ਯਾਦ ਕਰਨ ਦੇ ਵਿੱਚ ਸਮਾਂ ਲੱਗਿਆ। ਜਿਵੇਂ ਹੀ ਉਸ ਨੇ ਪਰਸ ਵੇਖਿਆ ਤਾਂ ਉਸ ਨੂੰ ਸਭ ਕੁਝ ਯਾਦ ਆ ਗਿਆ । ਇਸ ਪਾਰਸ ਨੂੰ ਹਾਸਿਲ ਕਰਨ ਤੋਂ ਬਾਅਦ ਲਾਰਸ ਕਾਫੀ ਖੁਸ਼ ਨਜ਼ਰ ਆਇਆ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …