Breaking News

ਮੁੰਡੇ ਲਗਾ ਰਹੇ ਸੀ ਇਹ ਵੱਡਾ ਕਾਂਡ ਕਰਨ ਦੀ ਜੁਗਤ, ਪਰ ਪੰਜਾਬ ਪੁਲਸ ਨੇ ਕਰਲੇ ਪਹਿਲਾਂ ਹੀ ਕਾਬੂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਲਗਾਤਾਰ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ । ਲੁਟੇਰਿਆਂ ਦੇ ਵੱਲੋਂ ਹਰ ਰੋਜ਼ ਹੀ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਨਾਏ ਜਾਂਦੇ ਹਨ । ਪੁਲੀਸ ਦੇ ਵੱਲੋਂ ਵੀ ਵੱਖ ਵੱਖ ਤਰੀਕਿਆਂ ਦੇ ਨਾਲ ਅਜਿਹੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਂਦਾ ਹੈ । ਹਰ ਰੋਜ਼ ਹੀ ਪੁਲੀਸ ਦੇ ਵੱਲੋਂ ਅਲੱਗ ਅਲੱਗ ਮਾਮਲਿਅਾਂ ਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾਂਦੇ ਹਨ । ਕਈ ਥਾਵਾਂ ਤੇ ਤਾਂ ਪੁਲੀਸ ਤੇ ਵੱਲੋਂ ਨਾਕੇ ਲਗਾ ਕੇ ਵੀ ਅਜਿਹੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਂਦਾ ਹੈ । ਪੁਲੀਸ ਦੇ ਵੱਲੋਂ ਵੀ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਲਗਾਤਾਰ ਚੌਕਸੀ ਵਧਾਈ ਜਾਂਦੀ ਹੈ ਤੇ ਇਸੇ ਦੇ ਚੱਲਦੇ ਹੁਣ ਲੁਧਿਆਣਾ ਪੁਲੀਸ ਨੂੰ ਇਕ ਵੱਡੀ ਸਫ਼ਲਤਾ ਪ੍ਰਾਪਤ ਹੋਈ ਹੈ ।

ਦਰਅਸਲ ਲੁਧਿਆਣਾ ਪੁਲੀਸ ਨੇ ਇੱਕ ਗਰੁੱਪ ਨੂੰ ਕਾਬੂ ਕੀਤਾ ਹੈ ,ਜੋ ਕੰਗਣਵਾਲ ਇਲਾਕੇ ਚ ਏਟੀਐਮ ਲੁੱਟਣ ਦੀ ਵਿਓਂਤ ਘੜ ਰਿਹਾ ਸੀ । ਪੁਲੀਸ ਨੇ ਦੋਸ਼ੀਆਂ ਦੇ ਨਾਲ ਹਥਿਆਰ ਅਤੇ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਹਨ । ਇਸ ਪੂਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਪੁਲੀਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਪ੍ਰੇਮ ਨਗਰ ਦੇ ਵਾਸੀ ਰਵਿੰਦਰ ਕੁਮਾਰ ,ਜਸਪਾਲ ਬਾਂਗੜ ,ਵਿਕਾਸ , ਸ਼ਿਵ ਕੁਮਾਰ ,ਅਸ਼ੀਸ਼ ਕੁਮਾਰ ਵਜੋਂ ਹੋਈ ਹੈ ।

ਜਾਣਕਾਰੀ ਦਿੰਦਿਆ ਡੀ ਸੀ ਪੀ ਜਸਕਰਨ ਜੀਤ ਸਿੰਘ ਤੇਜਾ ਅਤੇ ਥਾਣਾ ਸਾਹਨੇਵਾਲ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੁੱਟ ਖੋਹਾਂ ਕਰਨ ਦੇ ਆਦੀ ਮੁਲਾਜ਼ਮਾਂ ਅਤੇ ਗਰੋਹ ਦੇ ਰੂਪ ਵਿਚ ਘਟਨਾ ਨੂੰ ਅੰਜਾਮ ਦਿੰਦੇ ਹਨ । ਪੁਲੀਸ ਨੂੰ ਜਦੋਂ ਪਤਾ ਲੱਗਿਆ ਤਾਂ ਪੁਲੀਸ ਦੇ ਵੱਲੋਂ ਕੰਗਣਵਾਲ ਇਲਾਕੇ ਦੇ ਇੱਕ ਖਾਲੀ ਪਲਾਟ ਵਿਚ ਬੈਠ ਕੇ ਏਟੀਐਮ ਦੀ ਵਿਉਂਤ ਘਡ਼ ਰਹੇ ਗਰੁੱਪ ਨੂੰ ਕਾਬੂ ਕੀਤਾ ਗਿਆ । ਜਾਣਕਾਰੀ ਤੋਂ ਬਾਅਦ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਪੰਜਾ ਦੋਸ਼ੀਆਂ ਨੂੰ ਹਿਰਾਸਤ ਚ ਲੈ ਲਿਆ ਗਿਆ ।

ਪੁਲੀਸ ਨੇ ਕਾਬੂ ਕੀਤੇ ਦੋਸ਼ੀਆਂ ਦੇ ਕੋਲੋਂ ਦੋ ਕਿਰਪਾਨਾਂ ,ਦੋ ਗੰਡਾਸੇ ,ਦੋ ਦਾਤਰ ,ਦੋ ਮੋਟਰਸਾਈਕਲ, ਚਾਰ ਮੋਬਾਇਲ ਫੋਨ ਵੀ ਬਰਾਮਦ ਕੀਤੇ । ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਕੋਲੋਂ ਪੁੱਛਗਿੱਛ ਕਰਕੇ ਹੋਰ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਤੇ ਥਾਣਾ ਸਾਹਨੇਵਾਲ ਦੀ ਪੁਲਸ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਬਰੀਕੀ ਨਾਲ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …