ਆਈ ਤਾਜ਼ਾ ਵੱਡੀ ਖਬਰ
ਬੀਤੇ ਕੁਝ ਸਮੇਂ ਤੋਂ ਪੰਜਾਬ ਪੁਲੀਸ ਦੀ ਗੁੰਡਾਗਰਦੀ ਦੇ ਨਾਲ ਸਬੰਧਤ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਹਰ ਰੋਜ਼ ਕਈ ਪੁਲੀਸ ਮੁਲਾਜ਼ਮਾਂ ਦੇ ਵੱਲੋਂ ਆਪਣੀ ਵਰਦੀ ਦੀ ਧੌਂਸ ਦਿਖਾਉਂਦੇ ਹੋਏ ਲੋਕਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ । ਕਰੋਨਾ ਕਾਲ ਦੇ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਸੀ, ਜਿੱਥੇ ਪੁਲੀਸ ਮੁਲਾਜ਼ਮਾਂ ਦੇ ਵੱਲੋਂ ਕੋਰੋਨਾ ਦੇ ਨਿਯਮਾਂ ਦੀ ਦਾ ਸਹਾਰਾ ਲੈ ਕੇ ਆਮ ਲੋਕਾਂ ਦੇ ਨਾਲ ਬਹੁਤ ਧੱਕਾ ਕੀਤਾ ਗਿਆ । ਜਿੱਥੇ ਪੁਲੀਸ ਮੁਲਾਜ਼ਮ ਆਮ ਲੋਕਾਂ ਤੇ ਨਾਲ ਕਰੋਨਾ ਕਾਲ ਵਿੱਚ ਧੱਕਾ ਕਰਦੇ ਨਜ਼ਰ ਆਏ , ਉਥੇ ਹੀ ਬਹੁਤ ਸਾਰੇ ਪੁਲੀਸ ਮੁਲਾਜ਼ਮ ਕੋਰੋਨਾ ਕਾਲ ਦੇ ਵਿਚ ਚੋਰੀਆਂ ਕਰਦੇ ਹੋਏ ਵੀ ਨਜ਼ਰ ਆਏ ।
ਹੁਣ ਇਕ ਵਾਰ ਫਿਰ ਤੋਂ ਖਾਕੀ ਦਾਗ਼ੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਅੱਜ ਜ਼ਿਲਾ ਬਠਿੰਡਾ ਵਿਖੇ ਅਜਿਹੀ ਘਟਨਾ ਵਾਪਰੀ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।ਬਠਿੰਡਾ ਦੇ ਇਕ ਏ ਐੱਸ ਆਈ ਨੇ ਸੜਕ ਕਿਨਾਰੇ ਰੇਹੜੀ ਲਾ ਕੇ ਖੜ੍ਹੇ ਵਿਅਕਤੀ ਨੂੰ ਚਪੇੜ ਮਾਰ ਦਿੱਤੀ ਅਤੇ ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ।ਉੱਥੇ ਹੀ ਇਸ ਪੂਰੀ ਘਟਨਾ ਸਬੰਧੀ ਏ ਐੱਸ ਆਈ ਨੇ ਦਲੀਲ ਦੇਂਦਿਆਂ ਹੋਇਆਂ ਦੱਸਿਆ ਕਿ ਸਟਰੀਟ ਵੈਂਡਰ ਲਗਾਏ ਜਾਣ ਕਾਰਨ ਆਵਾਜਾਈ ਦੇ ਵਿਚ ਕਾਫੀ ਵਿਘਨ ਪੈ ਰਿਹਾ ਸੀ ।
ਕਈ ਵਾਰ ਰੇਹੜੀ ਵਾਲਿਆਂ ਨੂੰ ਕਿਹਾ ਵੀ ਗਿਆ ਹੈ ਕਿ ਉਹ ਇੱਥੇ ਰੇਹੜੀ ਨਾ ਲਗਾਉਣ ,ਪਰ ਇਸ ਦੇ ਬਾਵਜੂਦ ਵੀ ਉਹ ਨਹੀਂ ਮੰਨੇ ਤਾਂ ਏਐਸਆਈ ਸਰਕਾਰੀ ਗੱਡੀ ਵਿਚ ਪਹੁੰਚਿਆ ਅਤੇ ਰੇਹੜੀ ਵਾਲਿਆਂ ਨੂੰ ਬਿਨਾਂ ਕੁਝ ਕਹੇ ਸੁਣੇ ਉਨ੍ਹਾਂ ਦੇ ਚਪੇੜ ਲਗਾ ਦਿੱਤੀ ਤੇ ਉਥੋਂ ਚਲਾ ਗਿਆ । ਇਸ ਮਾਮਲੇ ਸਬੰਧੀ ਕਾਰਵਾਈ ਕੀਤੇ ਜਾਣ ਤੇ ਜਦੋਂ ਸਵਾਲ ਕੀਤੇ ਗਏ ਤਾਂ ਬਠਿੰਡਾ ਦੇ ਸਿਵਲ ਲਾਈਨ ਦੇ ਐਸ ਐਚ ਓ ਰਵਿੰਦਰ ਸਿੰਘ ਨੇ ਸਿਰਫ਼ ਇਹ ਕਿਹਾ ਕਿ ਉਸ ਨੂੰ ਸਮਝਾ ਵੀ ਸਕਦੇ ਹਨ ਅਤੇ ਉਥੋਂ ਸੜਕ ਤੋਂ ਹਟਾ ਵੀ ਸਕਦੇ ਸਨ ਪਰ ਥੱਪੜ ਮਾਰਨਾ ਬੇਹੱਦ ਹੀ ਗਲਤ ਹੈ ।
ਉਨ੍ਹਾਂ ਕਿਹਾ ਕਿ ਜੇ ਰੇਹੜੀ ਵਾਲਾ ਨਹੀਂ ਮੰਨਦਾ ਤਾਂ ਰੇਹੜੀ ਨੂੰ ਜਬਰ ਕੀਤਾ ਜਾ ਸਕਦਾ ਸੀ । ਪੁਲਸ ਉਸ ਦੇ ਵਿਰੁੱਧ ਆਵਾਜਾਈ ਵਿੱਚ ਵਿਘਨ ਪਾਉਣ ਦੇ ਲਈ ਕੇਸ ਵੀ ਦਰਜ ਕਰ ਸਕਦੀ ਹੈ। ਪਰ ਥੱਪੜ ਮਾਰਨਾ ਸਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਪੁਲੀਸ ਦੀ ਗੁੰਡਾਗਰਦੀ ਦਾ ਕੋਈ ਪਹਿਲਾ ਮਾਮਲਾ ਸਾਹਮਣੇ ਨਹੀਂ ਆਇਆ। ਬਲਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ । ਜਿਨ੍ਹਾਂ ਪੁਲੀਸ ਕਰਮੀਆਂ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਸੀ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …