ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੇਖਕਾਂ ਨੇ ਆਪਣੀ ਲੇਖਣੀ ਦੇ ਨਾਲ ਜਿੱਥੇ ਪੂਰੀ ਦੁਨੀਆ ਦੇ ਵਿਚ ਆਪਣੀ ਕਲਮ ਦਾ ਜਾਦੂ ਛੱਡਿਆ ਹੈ ਅਤੇ ਇਨ੍ਹਾਂ ਲੇਖਕਾਂ ਨੇ ਆਪਣੀ ਲੇਖਣੀ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਹੈ । ਅਜਿਹੇ ਬਹੁਤ ਸਾਰੇ ਲੇਖਕ ਹਨ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਆਪਣੀ ਕਲਮ ਦੇ ਨਾਲ ਅਜਿਹੀਆਂ ਚੀਜ਼ਾਂ ਨੂੰ ਲਿਖ ਕੇ ਲੋਕਾਂ ਅੱਗੇ ਪੇਸ਼ ਕੀਤਾ , ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਇੱਕ ਬਹੁਤ ਹੀ ਵੱਡਾ ਯੋਗਦਾਨ ਹਾਸਲ ਕੀਤਾ । ਅਜੇ ਵੀ ਇਸ ਦੁਨੀਆਂ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਹੈ, ਜੋ ਆਪਣੇ ਸਮਾਜ ਦੀ ਸੱਭਿਅਤਾ ਨੂੰ ਉੱਚਾ ਚੁੱਕਣ ਦੇ ਲਈ ਸਮੇਂ ਸਮੇਂ ਤੇ ਉਪਰਾਲੇ ਕਰਦੀਆਂ ਰਹਿੰਦੀਆਂ ਹਨ ।
ਅਜਿਹੀ ਹੀ ਇੱਕ ਮਸ਼ਹੂਰ ਪੰਜਾਬੀ ਸ਼ਖ਼ਸੀਅਤ ਦਾ ਅੱਜ ਦੇਹਾਂਤ ਹੋ ਚੁੱਕਿਆ ਹੈ । ਜਿਸ ਦੇ ਚੱਲਦੇ ਸਮੁੱਚੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਦਰਅਸਲ ਕਰਮਨ ਸ਼ਹਿਰ ਵਿੱਚ ਪੰਜਾਬੀ ਲਾਇਬਰੇਰੀ ਬਣਾਉਣ ਵਾਲੇ ਬਾਪੂ ਜਗਜੀਤ ਸਿੰਘ ਥਿੰਦ ਦਾ ਦੇਹਾਂਤ ਹੋ ਗਿਆ ਹੈ । ਫਰਿਜ਼ਨੋ ਏਰੀਏ ਦੀ ਇਹ ਪੰਜਾਬੀ ਦੀ ਮਸ਼ਹੂਰ ਪੰਜਾਬੀ ਸ਼ਖ਼ਸੀਅਤ ਸਨ । ਜੋ ਕਿ ਅੱਜ 91 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਬਾਪੂ ਜਗਜੀਤ ਸਿੰਘ ਥਿੰਦ ਦੇ ਵੱਲੋਂ ਕਾਫੀ ਲੰਬਾ ਸਮਾਂ ਪੱਤਰਕਾਰਿਤਾ ਦੇ ਜ਼ਰੀਏ ਸੇਵਾ ਨਿਭਾ ਕੇ ਪੰਜਾਬੀ ਭਾਈਚਾਰੇ ਦੀ ਸੇਵਾ ਕੀਤੀ ।
ਬਾਪੂ ਜੀ ਨੇ 23 ਸਾਲ ਬਿੰਜਲ ਪਿੰਡ ਦੇ ਵਿੱਚ ਸਰਪੰਚੀ ਵੀ ਕੀਤੀ। ਇੰਨਾ ਹੀ ਨਹੀਂ ਸਗੋਂ ਉਹ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਰਹਿ ਚੁੱਕੇ ਹਨ । ਅੱਜ ਇਸ ਮਹਾਨ ਸ਼ਖ਼ਸੀਅਤ ਦੇ ਦੇਹਾਂਤ ਤੇ ਸਮੁੱਚੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਬਾਪੂ ਜਗਜੀਤ ਸਿੰਘ ਥਿੰਦ ਨੇ 1931 ਦੇ ਵਿਚ ਉਚੇਰੀ ਵਿੱਦਿਆ ਹਾਸਲ ਕੀਤੀ , ਉਨ੍ਹਾਂ ਸਮਿਆਂ ਦੇ ਵਿੱਚ ਪੰਜਾਬ ਵਿਚ ਸਕੂਲ ਨਹੀਂ ਹੁੰਦੇ ਸਨ ਤੇ ਬਾਪੂ ਜੀ ਨੇ ਸਭ ਤੋਂ ਵੱਧ ਉਚੇਰੀ ਹਿੱਸਿਆ ਸਿੱਖਿਆ ਹਾਸਲ ਕਰਕੇ ਸਮੁੱਚੇ ਭਾਈਚਾਰੇ ਦਾ ਨਾਂ ਉੱਚਾ ਕੀਤਾ ਸੀ ।
ਜੇਕਰ ਬਾਪੂ ਜਗਜੀਤ ਸਿੰਘ ਥਿੰਦ ਦੇ ਸੁਭਾਅ ਦੀ ਗੱਲ ਕੀਤੀ ਜਾਵੇ ਤਾਂ ਬਾਪੂ ਜੀ ਬਹੁਤ ਹੀ ਮਿਲਣਸਾਰ ਸੁਭਾਅ ਦੇ ਇਨਸਾਨ ਸਨ । ਬਾਪੂ ਜਗਜੀਤ ਸਿੰਘ ਥਿੰਦ ਦਾ ਅੰਤਿਮ ਸਸਕਾਰ ਅੱਠ ਅਕਤੂਬਰ ਨੂੰ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ ਦੁਪਹਿਰ ਦੇ ਗਿਆਰਾਂ ਵਜੇ ਤੋਂ ਲੈ ਕੇ ਇੱਕ ਵਜੇ ਦੇ ਵਿਚਕਾਰ ਹੋਵੇਗਾ। ਭੋਗ ਗੁਰਦੁਆਰਾ ਆਨੰਦਗੜ੍ਹ ਸਾਹਿਬ ਕਰਮਨ ਵਿਖੇ ਹੋਵੇਗਾ । ਅੱਜ ਬਾਪੂ ਜਗਜੀਤ ਸਿੰਘ ਥਿੰਦ ਦੀ ਦੇ ਦੇਹਾਂਤ ਤੇ ਕਾਰਨ ਪੰਜਾਬੀ ਭਾਈਚਾਰੇ ਨੂੰ ਇੱਕ ਬਹੁਤ ਵੱਡਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …