ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਹੋਣ ਵਾਲੀ ਬਰਸਾਤ ਕਾਰਨ ਬਹੁਤ ਸਾਰੇ ਹਾਦਸੇ ਵਾਪਰਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਦਿਨਾਂ ਵਿਚ ਪੰਜਾਬ ਵਿੱਚ ਹੋਣ ਵਾਲੀ ਬਰਸਾਤ ਕਾਰਨ ਜਿੱਥੇ ਫਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਇਸ ਬਰਸਾਤ ਦੇ ਚਲਦੇ ਹੋਏ ਅਤੇ ਅਸਮਾਨੀ ਬਿਜਲੀ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਰਸਾਤ ਕਾਰਨ ਬਹੁਤ ਸਾਰੇ ਹਾਦਸੇ ਵਾਪਰਦੇ ਹਨ। ਕਈ ਜਗਾ ਤੇ ਬਦਲ ਫਟਣ ਕਾਰਣ ਵੀ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਗਈ ਹੈ।
ਜਿਸ ਦੇ ਪ੍ਰਭਾਵ ਹੇਠ ਬਹੁਤ ਸਾਰੇ ਖੇਤਰ ਆ ਗਏ ਹਨ। ਕਈ ਜਗ੍ਹਾ ਤੇ ਭਾਰੀ ਜਾਨੀ ਅਤੇ ਮਾਲੀ ਨੁ-ਕ-ਸਾ-ਨ ਵੀ ਹੋਇਆ ਹੈ ਬਹੁਤ ਸਾਰੇ ਸੈਲਾਨੀ ਵੀ ਇਨ੍ਹਾਂ ਘਟਨਾਵਾਂ ਦੇ ਸ਼ਿਕਾਰ ਹੋਏ ਹਨ। ਉਥੇ ਹੀ ਪੰਜਾਬ ਵਿਚ ਪਿਛਲੇ ਦੋ ਦਿਨਾਂ ਤੋਂ ਹੋਣ ਵਾਲੀ ਬਰਸਾਤ ਕਾਰਨ ਪੰਜਾਬ ਵਿਚ ਵੀ ਕਈ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਕਹਿਰ ਵਾਪਰਿਆ ਹੈ ਜਿੱਥੇ ਤਬਾਹੀ ਹੋਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਸ਼ਹਿਰ ਦੇ ਹੈਬੋਵਾਲ ਡੇਅਰੀ ਕੰਪਲੈਕਸ ਤੋਂ ਸਾਹਮਣੇ ਆਈ ਹੈ।
ਜਿੱਥੇ ਦੋ ਦਿਨਾਂ ਤੋਂ ਹੋਣਵਾਲੀ ਬਰਸਾਤ ਕਾਰਨ ਡੇਅਰੀ ਕੰਪਲੈਕਸ ਦੀ ਛੱਤ ਹਵਾ ਦੇ ਕਾਰਨ ਉੱਡ ਗਈ ਸੀ। ਉੱਥੇ ਹੀ ਹੋਣ ਵਾਲੀ ਬਰਸਾਤ ਦੇ ਕਾਰਨ ਇਸ ਦੀਆਂ ਕੰਧਾਂ ਢਹਿ ਗਈਆਂ। ਜਿਸ ਕਾਰਨ ਮਲਬੇ ਹੇਠ ਪਸ਼ੂਆਂ ਦੇ ਆ ਜਾਣ ਕਾਰਨ ਭਾਰੀ ਨੁਕਸਾਨ ਹੋ ਗਿਆ। ਜਿੱਥੇ ਪਸ਼ੂਆਂ ਲਈ ਬਣਾਈ ਗਈ ਡੇਅਰੀ ਦੇ ਅੰਦਰ ਕਾਫੀ ਪਸ਼ੂ ਬੰਨ੍ਹੇ ਹੋਏ ਸਨ। ਉੱਥੇ ਹੀ ਕੰਧਾਂ ਦੇ ਡਿੱਗਣ ਨਾਲ ਪਸ਼ੂ ਇਸ ਮਲਬੇ ਦੇ ਹੇਠ ਆ ਗਏ। ਜਿਸ ਕਾਰਨ ਬਹੁਤ ਸਾਰੀਆਂ ਮੱਝਾਂ ਇਸ ਮਲਬੇ ਹੇਠਾਂ ਦੱਬੀਆਂ ਗਈਆਂ ਜਿਨ੍ਹਾਂ ਨੂੰ ਡੇਅਰੀ ਦੇ ਮਾਲਕ ਰਵੀ ਵੱਲੋਂ ਮਜਦੂਰਾਂ ਦੀ ਸਹਾਇਤਾ ਦੇ ਨਾਲ ਬਾਹਰ ਕੱਢਿਆ ਗਿਆ।
ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਕੰਧ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਤਾਂ, ਵੇਖਿਆ ਗਿਆ ਕਿ ਡੇਅਰੀ ਉਪਰ ਪਈਆਂ ਹੋਈਆਂ ਚਾਦਰਾ ਉੱਡ ਗਈਆਂ ਸਨ ਅਤੇ ਕੰਧਾਂ ਡਿੱਗ ਗਈਆਂ ਸਨ। ਉੱਥੇ ਹੀ 12 ਪਸ਼ੂਆਂ ਦੀ ਇਸ ਦੇ ਹੇਠ ਆਉਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਕਾਰਨ ਡੇਅਰੀ ਦਾ ਮਾਲਕ ਬਹੁਤ ਜ਼ਿਆਦਾ ਪ੍ਰੇਸ਼ਾਨੀ ਵਿੱਚ ਹੈ ਜਿਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …