Breaking News

CM ਦੀ ਕੁਰਸੀ ਛੱਡਣ ਤੋਂ ਬਾਅਦ ਕੈਪਟਨ ਨੇ ਦੁੱਖੀ ਹੋ ਕੇ ਦੱਸੀ ਆਪਣੇ ਦਿੱਲ ਦੀ ਇਹ ਗਲ੍ਹ

ਆਈ ਤਾਜ਼ਾ ਵੱਡੀ ਖਬਰ 

ਕਾਂਗਰਸ ਪਾਰਟੀ ਦੇ ਵਿੱਚ ਲੰਬੇ ਸਮੇਂ ਤੇ ਕਾਟੋ ਕਲੇਸ਼ ਚੱਲ ਰਹੀ ਹੈ । ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪਾਰਟੀ ਦੇ ਵਿਧਾਇਕਾਂ ਦੇ ਵਿੱਚ ਆਪਸੀ ਮਨ ਮੁਟਾਵ ਵੇਖਣ ਨੂੰ ਮਿਲ ਰਹੇ ਹਨ । ਇਨ੍ਹਾਂ ਮਨ ਮੁਟਾਵ ਦੇ ਸਦਕਾ ਹੀ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ। ਜਿਸ ਦੀ ਚਰਚਾ ਹਰ ਪਾਸੇ ਛਿੜੀ ਹੋਈ ਹੈ ਤੇ ਅੱਜ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਗਿਆ ਹੈ । ਪੰਜਾਬ ਦੇ ਅਗਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਾਈਕਮਾਨ ਦੇ ਵੱਲੋਂ ਚੁਣਿਆ ਗਿਆ ਹੈ ।

ਚਰਨਜੀਤ ਸਿੰਘ ਚੰਨੀ ਇੱਕ ਦਲਿਤ ਸਿੱਖ ਚਿਹਰਾ ਹਨ । ਉਨ੍ਹਾਂ ਨੂੰ ਹਾਈਕਮਾਨ ਦੇ ਵੱਲੋਂ ਜੋ ਕੈਪਟਨ ਅਮਰਿੰਦਰ ਸਿੰਘ ਦਾ ਕਾਰਜਕਾਲ ਦਾ ਸਮਾਂ ਬਚਿਆ ਹੋਇਆ ਹੈ ਉਸ ਦੇ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਚਰਨਜੀਤ ਸਿੰਘ ਚੰਨੀ ਕੰਮ ਕਰਨ ਦੀ ਸੇਵਾ ਲਈ ਚੁਣਿਆ ਗਿਆ ਹੈ । ਹਰ ਪਾਸੇ ਅੱਜ ਨਵੇਂ ਐਲਾਨੇ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚਰਚਾ ਛਿੜੀ ਹੋਈ ਹੈ । ਪਰ ਹੁਣ ਇਸੇ ਵਿਚਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਦੁਖੀ ਹੋ ਕੇ ਆਪਣੇ ਦਿਲ ਦੀ ਇੱਕ ਗੱਲ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝਾ ਕੀਤਾ ਗਏ। ਜਿਸ ਦੇ ਵਿੱਚ ਉਨ੍ਹਾਂ ਦਾ ਦੁੱਖ ਸਾਫ਼ ਤੌਰ ਝਲਕ ਰਿਹਾ ਹੈ ।ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ ਤੇ ਇਕ ਟਵੀਟ ਕੀਤਾ ਹੈ।

ਜਿਸ ਦੇ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਸੰਘਰਸ਼ ਵਿੱਚ ਆਪਣੀ ਜਾਨ ਗੁਆਉਣ ਵਾਲੇ ਇੱਕ ਸੌ ਪੰਜਾਹ ਕਿਸਾਨਾਂ ਦੇ ਵਾਰਸਾਂ ਨੂੰ ਨਿਜੀ ਤੌਰ ਤੇ ਨੌਕਰੀ ਦੇ ਪੱਤਰ ਨਾ ਸੌਂਪਣ ਦੇ ਕਾਰਨ ਦੁਖੀ ਹਾਂ । ਕੈਪਟਨ ਅਮਰਿੰਦਰ ਸਿੰਘ ਦੇ ਇਸ ਟਵੀਟ ਤੋਂ ਬਾਅਦ ਲਗਾਤਾਰ ਉਨ੍ਹਾਂ ਦੇ ਟਵੀਟ ਤੇ ਰੀਟਵੀਟ ਕਿਤੇ ਜਾ ਰਹੇ ਹਨ । ਕੈਪਟਨ ਅਮਰਿੰਦਰ ਸਿੰਘ ਦੇ ਇਸ ਟਵੀਟ ਦਾ ਟਵਿੱਟਰ ਹੋਲਡਰਾ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …