ਆਈ ਤਾਜ਼ਾ ਵੱਡੀ ਖਬਰ
ਜਦੋਂ ਦੀ ਦੁਨੀਆਂ ਦੇ ਵਿੱਚ ਕੋਰੋਨਾ ਵਰਗੀ ਵੈਸ਼ਵਿਕ ਮਹਾਂਮਾਰੀ ਆਈ ਐ ਉਸਦੇ ਚਲ ਦੇ ਦੁਨੀਆ ਭਰ ਦੇ ਸਕੂਲ ਕਾਲਜ ਬੰਦ ਹੋਏ ਪਏ ਸੀ । ਬੱਚਿਆਂ ਦੀਆਂ ਆਨਲਾਈਨ ਪੜ੍ਹਾਈਆਂ ਕਰਵਾਈਆਂ ਜਾਂਦੀਆਂ ਸਨ । ਤੇ ਬੱਚੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਹੀ ਆਪਣੇ ਸਕੂਲ ਦਾ ਕੰਮ ਕਰਦੇ ਸਨ । ਪਰ ਜਿਵੇਂ ਜਿਵੇਂ ਦੁਨੀਆਂ ਦੇ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਕੁਝ ਘਟਣਾ ਸ਼ੁਰੂ ਹੋਇਆ , ਉਸਦੇ ਕਾਰਨ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਆਪਣੇ ਦੇਸ਼ ਦੇ ਅੰਦਰ ਸਥਿਤੀ ਅਨੁਸਾਰ ਸਕੂਲ ਖੋਲ੍ਹੇ ਜਾ ਰਹੇ ਹਨ । ਜੇਕਰ ਗੱਲ ਕੀਤੀ ਜਾਵੇ ਭਾਰਤ ਦੀ ਤਾਂ ਭਾਰਤ ਦੇ ਵਿੱਚ ਵੀ ਕੋਰੋਨਾ ਮਹਾਂਮਾਰੀ ਤੇ ਮਾਮਲਿਆਂ ਤੇ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ ।
ਜਿਸ ਦੇ ਚੱਲਦੇ ਭਾਰਤ ਦੇ ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਦੇ ਵਲੋਂ ਆਪਣੇ ਆਪਣੇ ਰਾਜ ਦੇ ਵਿਚ ਕਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ । ਤੇ ਬਹੁਤ ਸਾਰੇ ਰਾਜਾਂ ਦੇ ਵਿੱਚ ਮੁੜ ਤੋਂ ਸਕੂਲ, ਕਾਲਜ ਵੀ ਖੁੱਲ ਚੁੱਕੇ ਦੀ ਤੇ ਲਗਾਤਾਰ ਕਈ ਰਾਜਾਂ ਦੇ ਵਿਚ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹੈ । ਇਸੇ ਵਿਚਕਾਰ ਹਰਿਆਣਾ ਤੋਂ ਬੱਚਿਆਂ ਦੇ ਸਕੂਲਾਂ ਤੋਂ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ । ਜਿੱਥੇ ਹਰਿਆਣਾ ਸਰਕਾਰ ਦੇ ਵੱਲੋਂ ਪਹਿਲਾਂ ਹੀ ਚੌਥੀ , ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਕੂਲ ਖੋਲ੍ਹੇ ਜਾ ਚੁੱਕੇ ਨੇ ।
ਇਸ ਤੋਂ ਪਹਿਲਾਂ ਤੇਈ ਜੁਲਾਈ ਛੇਵੀਂ ਤੋਂ ਅੱਠਵੀਂ ਜਮਾਤ ਅਤੇ ਸਤਾਰਾਂ ਜੁਲਾਈ ਨੌਂਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਕੂਲ ਖੋਲ੍ਹੇ ਗਏ ਸਨ । ਇਸ ਵਿਚਕਾਰ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ ਛੋਟੇ ਬੱਚਿਆ ਦੇ ਸਕੂਲਾਂ ਨੂੰ ਲੈ ਕੇ । ਦਰਅਸਲ ਹਰਿਆਣਾ ਸਰਕਾਰ ਦੇ ਵੱਲੋਂ ਹੁਣ ਛੋਟੀਆਂ ਜਮਾਤਾਂ ਦੇ ਬਚਿਆ ਦੇ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ । ਹੁਣ ਪਹਿਲੀ, ਦੂਜੀ ਅਤੇ ਤੀਜੀ ਜਮਾਤ ਦੇ ਬੱਚਿਆਂ ਦੇ ਸਕੂਲ ਖੁੱਲ੍ਹਣ ਜਾ ਰਹੇ ਹਨ।
ਹਰਿਆਣਾ ਸਰਕਾਰ ਦੇ ਵੱਲੋਂ ਇੱਕ ਅਕਤੂਬਰ ਤੋਂ ਹਰਿਆਣਾ ਦੇ ਵਿੱਚ ਪਹਿਲੀ ਦੂਜੀ ਅਤੇ ਤੀਸਰੀ ਜਮਾਤ ਤੇ ਬੱਚਿਆਂ ਦੇ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ । ਜਿਸ ਦੇ ਚਲਦੇ ਹੁਣ ਛੋਟੇ ਬੱਚਿਆਂ ਦੇ ਵਿੱਚ ਵੀ ਕਾਫ਼ੀ ਖ਼ੁਸ਼ੀ ਵੇਖਣ ਨੂੰ ਮਿਲੀ ਹੀ ਹੈ । ਕਿਉਂਕਿ ਕਾਫੀ ਲੰਬੇ ਸਮੇਂ ਬਾਅਦ ਉਨ੍ਹਾਂ ਦੇ ਸਕੂਲ ਮੁੜ ਤੋਂ ਖੋਲ੍ਹਣ ਜਾ ਰਹੇ ਹਨ । ਤੇ ਹੁਣ ਛੋਟੀਆਂ ਜਮਾਤਾਂ ਦੇ ਵਿੱਚ ਵੀ ਬੱਚਿਆਂ ਦੀ ਰੌਣਕ ਦੇਖਣ ਨੂੰ ਮਿਲੇਗੀ ਹਰਿਆਣਾ ਦੇ ਵਿੱਚ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …