Breaking News

ਪੰਜਾਬ ਚ ਬਚੇ ਨੂੰ ਸੇਬ ਖਾਣਾ ਪੈ ਗਿਆ ਮਹਿੰਗਾ – ਹੈਵਾਨੀਅਤ ਦੀ ਹੋ ਗਈ ਅਖੀਰ। ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਦੁਨੀਆਂ ਦੇ ਵਿੱਚ ਮਾਪਿਆਂ ਦਾ ਪਿਆਰ ਉਸ ਸਮੁੰਦਰ ਦੇ ਵਰਗਾ ਹੁੰਦਾ ਹੈ ਜਿਸ ਦੀ ਨਾ ਤਾ ਗਹਿਰਾਈ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਤੇ ਨਾ ਹੀ ਉਸ ਨੂੰ ਕਦੇ ਮਾਪਿਆ ਜਾ ਸਕਦਾ ਹੈ । ਇਹ ਗੱਲ ਸੱਚ ਵੀ ਹੈ । ਕਿਉਂਕਿ ਜਿੰਨਾ ਪਿਆਰ ਇੱਕ ਮਾਪੇ ਆਪਣੇ ਬੱਚਿਆਂ ਦੇ ਨਾਲ ਕਰਦੇ ਨੇ ਉਨ੍ਹਾਂ ਪਿਆਰ ਦੁਨੀਆਂ ਦੇ ਵਿੱਚ ਕੋਈ ਹੋਰ ਵਿਅਕਤੀ ਕਿਸੇ ਨਾਲ ਨਹੀਂ ਕਰ ਸਕਦਾ । ਬੱਚੇ ਹਰ ਇੱਕ ਚੀਜ਼ ਆਪਣੇ ਮਾਪਿਆਂ ਦੇ ਕੋਲੋਂ ਮੰਗਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਮਾਪਿਆਂ ਦੇ ਵੱਲੋਂ ਹੀ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਅਤੇ ਇੱਛਾਵਾਂ ਨੂੰ ਪੂਰਾ ਕੀਤਾ ਜਾਂਦਾ ਹੈ । ਪਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੱਚੇ ਦੇ ਵੱਲੋਂ ਆਪਣੇ ਹੀ ਜਦੋਂ ਘਰ ਦੇ ਵਿੱਚੋਂ ਕੋਈ ਚੀਜ਼ ਚੁੱਕ ਕੇ ਖਾਲੀ ਗਈ ਤਾਂ ਉਸ ਬੱਚੇ ਦੇ ਬਾਪ ਨੇ ਆਪਣੇ ਹੀ ਬੱਚੇ ਦੇ ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ।

ਦਰਅਸਲ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਵਿਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ । ਜਿੱਥੇ ਇਕ ਸੱਤ ਸਾਲਾ ਬੱਚੇ ਨੇ ਜਦੋਂ ਭੁੱਖ ਲੱਗਣ ਦੇ ਚਲਦੇ ਆਪਣੇ ਹੀ ਘਰੋਂ ਇਕ ਸੇਬ ਚੋਰੀ ਚੁੱਕ ਕੇ ਖਾ ਲਿਆ ਤਾਂ ਉਸ ਦੀ ਮਤਰੇਈ ਮਾਂ ਨੇ ਉਸਦੇ ਨਾਲ ਕੁੱ-ਟ-ਮਾ-ਰ ਕੀਤੀ ਅਤੇ ਬਾਪ ਨੇ ਚਾਕੂ ਦੇ ਨਾਲ ਉਸ ਛੋਟੇ ਬੱਚੇ ਦਾ ਹੱਥ ਸਾੜ ਦਿੱਤਾ । ਉੱਥੇ ਹੀ ਜਦੋਂ ਇਸ ਘਟਨਾ ਬਾਰੇ ਇਲਾਕਾ ਵਾਸੀਆਂ ਨੂੰ ਪਤਾ ਲੱਗਿਆ ਤੇ ਉਨ੍ਹਾਂ ਦੇ ਵੱਲੋਂ ਪੁਲੀਸ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਪੁਲੀਸ ਨੇ ਉਸ ਸੱਤ ਸਾਲਾਂ ਬੱਚੇ ਦੇ ਬਾਪ ਅਤੇ ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ।

ਉੱਥੇ ਹੀ ਜਾਣਕਾਰੀ ਦਿੰਦਿਆਂ ਹੋਇਆ ਪੁਲੀਸ ਨੇ ਦੱਸਿਆ ਕਿ ਬੱਚੇ ਦਾ ਪਿਤਾ ਡੇਢ ਸਾਲ ਪਹਿਲਾਂ ਉਸ ਨੂੰ ਪਿੰਡ ਤੋਂ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਖੁਦ ਇੱਕ ਦਰਜੀ ਦਾ ਕੰਮ ਕਰਦਾ ਹੈ । ਜਦ ਬੱਚੇ ਨੂੰ ਘਰ ਦੇ ਵਿੱਚ ਭੁੱਖ ਲੱਗਦੀ ਸੀ ਤਾਂ ਬੱਚਾ ਘਰ ਵਿੱਚ ਰੱਖੇ ਫਲ ਫਰੂਟ ਖਾ ਲੈਂਦਾ ਸੀ । ਜੋ ਕੀ ਉਸ ਦੇ ਪਿਤਾ ਦੇ ਵੱਲੋਂ ਅਤੇ ਮਤਰੇਈ ਮਾਂ ਦੇ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਂਦਾ ਸੀ। ਜਿਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਉਸ ਬੱਚੀ ਦੀ ਅਕਸਰ ਹੀ ਕੁੱਟਮਾਰ ਕੀਤੀ ਜਾਂਦੀ ਸੀ ।

ਬੀਤੇ ਦਿਨੀਂ ਵੀ ਅਜਿਹਾ ਹੀ ਹੋਇਆ ਜਦ ਬੱਚੀ ਨੇ ਘਰ ਦੇ ਵਿੱਚੋਂ ਇੱਕ ਸੇਬ ਚੁਕ ਕੇ ਖਾ ਲਿਆ ਤੇ ਉਸ ਦੇ ਬਾਪ ਨੇ ਵੱਲੋਂ ਚਾਕੂ ਗਰਮ ਕਰ ਕੇ ਉਸ ਦਾ ਇੱਕ ਹੱਥ ਸਾੜ ਦਿੱਤਾ । ਫਿਰ ਜਦੋਂ ਬੱਚੇ ਦੇ ਕੋਲੋਂ ਜ਼ਖ਼ਮ ਸਹਿ ਨਹੀਂ ਹੋਇਆ ਤਾਂ ਉਸ ਬੱਚੇ ਨੇ ਰੌਲਾ ਪਾ ਕੇ ਮੁਹੱਲਾ ਵਾਸੀਆਂ ਨੂੰ ਸਾਰੀ ਆਪ ਬੀਤੀ ਸੁਣਾਈ ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਕੀਤੀ ਤੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …