Breaking News

ਪੰਜਾਬ ਦੇ ਸਕੂਲਾਂ ਲਈ ਸਿਖਿਆ ਮੰਤਰੀ ਵਲੋਂ ਜਾਰੀ ਹੋਇਆ ਇਹ ਹੁਕਮ , ਬਚਿਆ ਅਤੇ ਮਾਪਿਆਂ ਚ ਖੁਸ਼ੀ

ਆਈ ਤਾਜ਼ਾ ਵੱਡੀ ਖਬਰ

ਸੂਬਾ ਸਰਕਾਰ ਵੱਲੋਂ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਉਥੇ ਹੀ ਕਰੋਨਾ ਦੇ ਦੌਰ ਵਿੱਚ ਜਿੱਥੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਸੀ। ਉਥੇ ਦੀ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਸਾਰੇ ਵਿਦਿਅਕ ਅਦਾਰਿਆਂ ਨੂੰ ਆਦੇਸ਼ ਵੀ ਲਾਗੂ ਕਰ ਦਿੱਤੇ ਗਏ ਸਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਕਰੋਨਾ ਦੇ ਦੌਰ ਵਿੱਚ ਜਿੱਥੇ ਸਰਕਾਰ ਵੱਲੋਂ ਬੱਚਿਆਂ ਦੇ ਸਲੇਬਸ ਵਿੱਚ ਵੀ ਕਾਫੀ ਹੱਦ ਤੱਕ ਕਟੌਤੀ ਕਰ ਦਿੱਤੀ ਗਈ ਸੀ। ਉਥੇ ਹੀ ਕਰੋਨਾ ਦੇ ਚਲਦੇ ਹੋਏ ਬਹੁਤ ਸਾਰੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ।

ਸਰਕਾਰ ਵਲੋ ਜਿੱਥੇ ਬਹੁਤ ਸਾਰੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਹੁਣ ਪੰਜਾਬ ਦੇ ਸਕੂਲਾਂ ਲਈ ਸਿੱਖਿਆ ਮੰਤਰੀ ਵੱਲੋਂ ਇਹ ਹੁਕਮ ਜਾਰੀ ਹੋ ਗਿਆ ਹੈ ਜਿਸ ਨਾਲ ਮਾਪਿਆਂ ਅਤੇ ਬਚਿਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਸਕੂਲਾਂ ਲਈ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਬੱਚਿਆਂ ਦੇ ਅਕਾਦਮਿਕ ਸੈਸ਼ਨ 2021-22 ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਬੱਚਿਆਂ ਦੀਆਂ ਕਿਤਾਬਾਂ ਖਰੀਦਣ ਲਈ ਗ੍ਰਾਂਟ ਜਾਰੀ ਕੀਤੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ।

ਸਰਕਾਰ ਵੱਲੋਂ ਇਹ ਗਰਾਂਟ 16.33 ਕਰੋੜ ਤੋਂ ਵੱਧ ਰੁਪਏ ਦੀ ਜਾਰੀ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਬੱਚਿਆਂ ਲਈ ਲਾਇਬਰੇਰੀਆਂ ਵਿੱਚ ਪੁਸਤਕਾਂ ਖਰੀਦਣ ਦੇ ਆਦੇਸ਼ ਦਿੱਤੇ ਗਏ ਸਨ। ਉਥੇ ਹੀ ਇਨ੍ਹਾਂ ਪੁਸਤਕਾਂ ਨੂੰ ਖਰੀਦਣ ਅਤੇ ਰੱਖ-ਰਖਾਵ ਦੀ ਜਿੰਮੇਵਾਰੀ ਸਕੂਲਾਂ ਵਿੱਚ ਬਣਾਈ ਗਈ ਕਮੇਟੀ ਨੂੰ ਦਿੱਤੀ ਗਈ ਹੈ। ਉਥੇ ਹੀ ਸਾਰੀਆਂ ਕਮੇਟੀਆਂ ਨੂੰ ਓਹੀ ਪੁਸਤਕਾਂ ਖਰੀਦਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ , ਜੋ ਖਾਸ ਮਾਹਿਰਾਂ ਵੱਲੋਂ ਕਿਤਾਬਾ ਖਰੀਦਣ ਲਈ ਦੱਸੀਆਂ ਗਈਆਂ ਹਨ।

ਇਸ ਜ਼ਰੀਏ ਹੀ ਬੱਚਿਆਂ ਨੂੰ ਸਾਹਿਤ, ਧਾਰਮਿਕ ਮਨੋਰੰਜਨ ਕਿਤਾਬਾਂ ਪੜ੍ਹਨ ਦੇ ਨਾਲ ਜੋੜਿਆ ਜਾਵੇਗਾ। ਕਿਤਾਬਾ ਖਰੀਦਣ ਵਾਸਤੇ ਸਰਕਾਰ ਵੱਲੋਂ 16 ਕਰੋੜ 33 ਲੱਖ ਅਤੇ 80 ਹਜ਼ਾਰ ਰੁਪਏ ਦੀ ਕੁਲ ਰਾਸ਼ੀ ਆਪਣੇ ਕੰਮ ਵਿਚ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਜਿਸ ਦਾ ਫਾਇਦਾ ਸੂਬੇ ਦੇ 19145 ਸਕੂਲਾਂ ਨੂੰ ਹੋਵੇਗਾ ਜਿਸ ਨੂੰ ਕਿਤਾਬਾਂ ਖਰੀਦਣ ਵਾਸਤੇ ਇਹ ਰਾਸ਼ੀ ਜਾਰੀ ਕੀਤੀ ਗਈ ਹੈ। ਉਥੇ ਹੀ ਵਿਦਿਆਰਥੀਆਂ ਲਈ ਕਿਤਾਬਾਂ ਨੂੰ ਪੜ੍ਹਣ ਲਈ ਲਾਇਬਰੇਰੀ ਦੇ ਪੱਧਰ ਨੂੰ ਉੱਚਾ ਕੀਤਾ ਜਾ ਰਿਹਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …