Breaking News

ਅਫਗਾਨਿਸਤਾਨ ਤੋਂ ਬਾਅਦ ਹੁਣ ਇਸ ਹਵਾਈ ਅੱਡੇ ਤੇ ਹੋਇਆ ਹਮਲਾ ਹੋਈ ਕਈਆਂ ਦੀ ਮੌਤ – ਮਚੀ ਹਾਹਾਕਾਰ

ਆਈ ਤਾਜ਼ਾ ਵੱਡੀ ਖਬਰ

ਜਿੱਥੇ ਪਹਿਲਾਂ ਵਿਸ਼ਵ ਵਿਚ ਕਰੋਨਾ ਦੇ ਕਾਰਨ ਹਾਹਾਕਾਰ ਮੱਚੀ ਹੋਈ ਸੀ, ਉਥੇ ਹੀ ਸਾਰੀ ਦੁਨੀਆ ਇਸ ਕਰੋਨਾ ਨੂੰ ਠੱਲ੍ਹ ਪਾਉਣ ਦੇ ਵਿੱਚ ਲੱਗੀ ਹੋਈ ਸੀ। ਫਿਰ ਇਕ ਤੋਂ ਬਾਅਦ ਇਕ ਲਗਾਤਾਰ ਕੁਦਰਤੀ ਆਫ਼ਤਾਂ ਦੇ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਉੱਥੇ ਪੈਦਾ ਹੋਈ ਸਥਿਤੀ ਨੂੰ ਲੈ ਕੇ ਸਾਰੀ ਦੁਨੀਆਂ ਦੀ ਨਜ਼ਰ ਇਸ ਸਮੇਂ ਅਫਗਾਨਿਸਤਾਨ ਦੀ ਸਥਿਤੀ ਉੱਪਰ ਟਿਕੀ ਹੋਈ ਹੈ। ਜਿੱਥੇ ਦੇ ਭਿਆਨਕ ਮੰਜ਼ਰ ਲੋਕਾਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੇ ਹਨ। ਬੀਤੇ ਦਿਨੀਂ ਕਾਬੁਲ ਦੇ ਹਵਾਈ ਅੱਡੇ ਉਪਰ ਹੋਏ ਬੰਬ ਧਮਾਕਿਆਂ ਵਿਚ ਜਿੱਥੇ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਹੈ ਉਥੇ ਹੀ ਅਣਗਿਣਤ ਲੋਕ ਇਸ ਹਾਦਸੇ ਵਿਚ ਜ਼ਖਮੀ ਹੋ ਗਏ ਸਨ।

ਜਿਸ ਕਾਰਨ ਫਿਰ ਤੋਂ ਲੋਕਾਂ ਵਿਚ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਹੁਣ ਅਫਗਾਨਿਸਤਾਨ ਤੋਂ ਬਾਅਦ ਇਸ ਹਵਾਈ ਅੱਡੇ ਤੇ ਹੋਏ ਹਮਲੇ ਕਾਰਨ ਕਈ ਲੋਕਾਂ ਦੀ ਮੌਤ ਹੋਣ ਨਾਲ ਹਾਹਾਕਾਰ ਮੱਚ ਗਈ। ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਯਮਨ ਹਵਾਈ ਅੱਡੇ ਉਪਰ ਵੀ ਡਰੋਨ ਅਤੇ ਮਿਜ਼ਾਈਲ ਹਮਲਾ ਕੀਤਾ ਗਿਆ ਹੈ। ਇਸ ਹਾਦਸੇ ਵਿਚ ਕਈਆ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਨਾਲ ਸਥਿਤੀ ਕਾਫੀ ਤਨਾਅਪੂਰਨ ਬਣ ਗਈ ਹੈ।

ਦੱਸਿਆ ਗਿਆ ਹੈ ਕਿ ਲਾਹਜ, ਜੋ ਕਿ ਦੱਖਣੀ ਸੂਬਾ ਹੈ,ਜਿਸ ਵਿਚ ਅਲ ਆਨਦ ਦੇ ਘੱਟੋ-ਘੱਟ 3 ਵੱਖ ਵੱਖ ਹਵਾਈ ਅੱਡਿਆਂ ਉਪਰ ਹੋਏ ਵਿਸਫੋਟਕ ਡ੍ਰੋਨ ਹਮਲਿਆਂ ਵਿਚ ਜਿੱਥੇ ਪੰਜ ਸੈਨਿਕਾਂ ਦੀ ਮੌਤ ਹੋਈ ਦੱਸੀ ਗਈ ਹੈ ਉਥੇ ਹੀ ਦੋ ਦਰਜਨ ਤੋਂ ਵਧੇਰੇ ਫੌਜੀ ਸੈਨਿਕ ਗੰਭੀਰ ਜ਼ਖਮੀ ਹੋ ਗਏ ਹਨ। ਦੱਸਿਆ ਗਿਆ ਹੈ ਕਿ ਇਹ ਹਮਲਾ ਸਿਖਲਾਈ ਅੱਡੇ ਉਪਰ ਉਸ ਸਮੇਂ ਕੀਤਾ ਗਿਆ ਹੈ। ਜਦੋਂ ਸਿਖਲਾਈ ਇਲਾਕੇ ਵਿੱਚ ਦਰਜਨਾਂ ਹੀ ਸੈਨਕ ਸਵੇਰ ਦੇ ਸਮੇਂ ਰੋਜ਼ਾਨਾ ਦੀ ਤਰ੍ਹਾਂ ਆਪਣਾ ਅਭਿਆਸ ਕਰ ਰਹੇ ਸਨ।

ਇਸ ਹਮਲੇ ਦੀ ਜ਼ਿੰਮੇਵਾਰੀ ਅਜੇ ਕਿਸੇ ਵੱਲੋਂ ਵੀ ਨਹੀਂ ਲਈ ਗਈ ਹੈ। ਉਥੇ ਹੀ ਅਧਿਕਾਰੀਆਂ ਵੱਲੋਂ ਇਸ ਹਮਲੇ ਦਾ ਜਿੰਮੇਵਾਰ ਹੁਤੀ ਬਾਗੀਆਂ ਨੂੰ ਠਹਿਰਾਇਆ ਜਾ ਰਿਹਾ ਹੈ। ਪਰ ਉਨ੍ਹਾਂ ਵੱਲੋਂ ਨਾ ਤਾਂ ਇਸ ਹਮਲੇ ਤੋਂ ਇਨਕਾਰ ਕੀਤਾ ਗਿਆ ਹੈ ਤੇ ਨਾ ਹੀ ਇਜ਼ਹਾਰ। ਅਧਿਕਾਰੀਆਂ ਨੇ ਦਸਿਆ ਹੈ ਕਿ ਇਹ ਗ੍ਰਹਿ ਯੁੱਧ ਯਮਨ ਵਿੱਚ 2014 ਤੋਂ ਹੀ ਉਲਝਿਆ ਹੋਇਆ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …