ਆਈ ਤਾਜਾ ਵੱਡੀ ਖਬਰ
ਕੋਰੋਨਾ ਦੀ ਦੂਜੀ ਲਹਿਰ ਦੌਰਾਨ ਅਸੀਂ ਸਾਰਿਆ ਨੇ ਉਹ ਤਸਵੀਰਾਂ ਵੀ ਵੇਖੀਆਂ ਜਿਹਨਾਂ ਦੇ ਵਾਰੇ ਸੋਚ ਕੇ ਹੀ ਡਰ ਲੱਗਦਾ ਹੈ । ਇਸ ਲਹਿਰ ਦੌਰਾਨ ਦਿਲ ਨੂੰ ਦਿਹਲਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਸੀ । ਲੋਕਾਂ ਦੀਆਂ ਕਿਸ ਤਰਾਂ ਇਸ ਲਹਿਰ ਦੌਰਾਨ ਮੌ-ਤਾਂ ਹੋਈਆਂ , ਹਸਪਤਾਲਾਂ ਦੇ ਬਾਹਰ ਲੋਕ ਬਿਨ੍ਹਾਂ ਇਲਾਜ਼ ਤੋਂ ਮਰ ਰਹੇ ਸਨ। ਲਾਸ਼ਾਂ ਦੇ ਢੇਰ ਲੱਗੇ ਹੋਏ ਸਨ । ਮ੍ਰਿਤਕ ਦੇਹਾ ਨੂੰ ਜਲਾਉਣ ਜਾ ਦਫ਼ਨਾਉਣ ਨੂੰ ਥਾਂ ਤੱਕ ਨਹੀਂ ਮਿਲ ਰਹੀ ਸੀ। ਇਸ ਦੌਰਾਨ ਸਰਕਾਰਾਂ ਦੇ ਵਲੋਂ ਸੇਹਤ ਸਹੂਲਤਾਂ ਨੂੰ ਲੈ ਕੇ ਕੀਤੇ ਵਾਇਦੇਆਂ ਦੀ ਪੋਲ ਖੁਲ੍ਹਦੀ ਨਜ਼ਰ ਆਈ ਸੀ ।
ਹਸਪਤਾਲਾਂ ਦੇ ਵਿੱਚ ਅੰਬੂਲੈਂਸਾਂ ਦੀ ਕਮੀ ਪਾਈ ਜਾ ਰਹੀ ਸੀ ਲੋਕ ਬਿਨ੍ਹਾਂ ਆਕਸੀਜ਼ਨ ਦੇ ਮਰ ਰਹੇ ਸਨ । ਹਸਪਤਾਲਾਂ ਵਿੱਚ ਪੂਰੀਆਂ ਸਿਹਤ ਸਹੂਲਤਾਂ ਮਜ਼ੂਦ ਨਹੀਂ ਸੀ ।ਪਰ ਹੁਣ ਇੱਕ ਮਸ਼ਹੂਰ ਪੰਜਾਬੀ ਗਾਇਕ ਅਤੇ ਸਾਂਸਦ ਮੈਬਰਾਂ ਮੁਹੰਮਦ ਸਦੀਕ ਦੇ ਵਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ। ਉਹਨਾਂ ਦੇ ਵਲੋਂ ਹੁਣ ਲੋਕ ਭਲਾਈ ਦੇ ਲਈ ਇੱਕ ਅਜਿਹਾ ਕੰਮ ਕੀਤਾ ਗਿਆ ਹੈ ,ਜਿਸਦੀ ਜ਼ਰੂਰਤ ਜੈਤੋ ਵਾਸੀਆਂ ਨੂੰ ਬਹੁਤ ਜ਼ਿਆਦਾ ਸੀ। ਦਰਅਸਲ ਮੁਹੰਮਦ ਸਦੀਕ ਨੇ ਜੈਤੋ ਨੂੰ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਦੋ ਐਂਬੂਲੈਂਸਾ ਭੇਟ ਕੀਤੀਆਂ ਹੈ।
ਕਈ ਸਿਆਸੀ ਆਗੂਆਂ ਦੀ ਮਜ਼ੂਦਗੀ ਦੇ ਵਿੱਚ ਮੁਹੰਮਦ ਸਦੀਕ ਨੇ ਆਪਣੇ ਅਖਤਿਆਰੀ ਕੋਟੇ ਵਿੱਚੋ ਇਹ ਅੰਬੂਲੈਂਸਾਂ ਭੇਟ ਕੀਤੀਆਂ ਹੈ। ਮੁਹੰਮਦ ਸਦੀਕ ਦੇ ਵਲੋਂ ਜੈਤੋਂ ਦੇ ਸਿਵਲ ਹਸਪਤਾਲ ਨੂੰ ਇੱਕ ਅੰਬੂਲੈਂਸ ਭੇਟ ਕੀਤੀ ਗਈ ਹੈ ਜਦਕਿ ਜੈਤੋ ਦੇ ਇੱਕ ਕਮਿਊਨਟੀ ਹੈਲਥ ਸੈਂਟਰ ਨੂੰ ਵੀ ਇੱਕ ਐਂਬੂਲੈਂਸ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਜੈਤੋ ਦੇ ਵਿੱਚ ਸੇਹਤ ਸਹੂਲਤਾਂ ਦੀ ਕਾਫੀ ਕਮੀ ਵੇਖਣ ਨੂੰ ਮਿਲ ਰਹੀ ਸੀ ਲੋਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਿਸੇ ਐਮਰਜੈਂਸੀ ਦੀ ਜੇਕਰ ਸਥਿਤੀ ਪੈਦਾ ਹੋ ਜਾਂਦੀ ਸੀ ਤਾਂ ਹਸਪਤਾਲਾਂ ਨੂੰ ਪ੍ਰਾਈਵੇਟ ਜਾਂ ਕਲੱਬਾਂ ਦੀਆਂ ਐਂਬੂਲੈਂਸਾ ‘ਤੇ ਹੀ ਨਿਰਭਰ ਰਹਿਣਾ ਪੈਂਦਾ ਸੀ। ਪਰ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸਾਂਸਦ ਮੈਮਬਰ ਮੁਹੰਮਦ ਸਦੀਕ ਵਲੋਂ ਜੈਤੋ ਨੂੰ 2 ਅੰਬੂਲੈਂਸਾਂ ਭੇਟ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …