ਆਈ ਤਾਜਾ ਵੱਡੀ ਖਬਰ
ਕੋਰੋਨਾ ਨੇ ਇਸ ਸਮੇਂ ਪੂਰੀ ਦੁਨੀਆ ਦੇ ਵਿੱਚ ਆਪਣਾ ਪ੍ਰਭਾਵ ਬਰਕਰਾਰ ਰੱਖਿਆ ਹੋਇਆ ਹੈ । ਦੁਨੀਆ ਦਾ ਅਜਿਹਾ ਕੋਈ ਵੀ ਦੇਸ਼ ਨਹੀਂ ਹੈ ਜੋ ਕੋਰੋਨਾ ਤੋਂ ਪ੍ਰਭਾਵਿਤ ਨਾ ਹੋਵੇ। ਬੇਸ਼ੱਕ ਦੁਨੀਆ ਦੇ ਕਈ ਹਿਸਿਆਂ ਦੇ ਵਿੱਚ ਕੋਰੋਨਾ ਦਾ ਪ੍ਰਬਾਵ ਘੱਟ ਗਿਆ ਹੈ । ਪਰ ਫਿਰ ਵੀ ਉਹਨਾਂ ਦੇਸ਼ਾਂ ਦੇ ਵਿੱਚ ਕੋਰੋਨਾ ਦੇ ਪ੍ਰਭਾਵ ਦੇ ਲਈ ਸਾਵਧਾਨੀਆ ਵਰਤੀਆਂ ਜਾ ਰਹੀਆਂ ਹੈ। ਓਹਨਾ ਦੇਸ਼ਾਂ ਦੇ ਵਿੱਚ ਪਾਵੇ ਹੀ ਕੋਰੋਨਾ ਦੇ ਘੱਟਦੇ ਪ੍ਰਭਾਵ ਨੂੰ ਦੇਖਦੇ ਹੋਏ ਸਖਤੀਆਂ ਦੇ ਵਿੱਚ ਕੁਝ ਰਾਹਤਾਂ ਦੇ ਦਿੱਤੀਆਂ ਗਈਆਂ ਹੈ । ਪਰ ਫਿਰ ਵੀ ਕੋਰੋਨਾ ਤੋਂ ਬਚਣ ਦੇ ਲਈ ਕੋਰੋਨਾ ਟੈਸਟ ਲਗਾਤਾਰ ਕੀਤੇ ਜਾ ਰਹੇ ਹਨ , ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।
ਇਸੇ ਵਿਚਕਾਰ ਹੁਣ ਇੱਕ ਵੱਡੀ ਖਬਰ ਕੈਨਡਾ ਤੋਂ ਸਾਹਮਣੇ ਆ ਰਿਹੀ ਹੈ । ਇਹ ਖਬਰ ਓਹਨਾ ਲੋਕਾਂ ਦੇ ਲਈ ਕਾਫ਼ੀ ਲਾਹੇਵੰਦ ਹੋਵੇਗੀ ਜੋ ਕੈਨਡਾ ਜਾਣ ਦੇ ਚਾਹਵਾਨ ਹੈ ਅਤੇ ਉਹਨਾਂ ਦੇ ਕੋਲੋ ਹੁਣ ਕੋਰੋਨਾ ਟੈਸਟ ਦੀ ਨਵੀਂ ਰਿਪੋਰਟ ਨਹੀਂ ਹੈ । ਉਹਨਾਂ ਲੋਕਾਂ ਨੂੰ ਹੁਣ ਸਰਕਾਰ ਦੇ ਵਲੋਂ ਵੱਡੀ ਰਾਹਤ ਦੇ ਦਿੱਤੀ ਗਈ। ਹੁਣ ਉਹਨਾਂ ਯਾਤਰੀਆਂ ਦੇ ਕੋਰੋਨਾ ਟੈਸਟ ਨਹੀਂ ਹੋਣਗੇ । ਹੁਣ ਸਰਕਾਰ ਨੇ ਵੱਡਾ ਫੈਸਲਾਂ ਲਿਆ ਹੈ ਅਤੇ ਉਹਨਾਂ ਯਾਤਰੀਆਂ ਦੇ ਕੋਰੋਨਾ ਦੇ ਰਿਪੇਡ ਟੈਸਟ ਬੰਦ ਕਰ ਦਿੱਤੇ ਗਏ ਹਨ ।
ਦਰਅਸਲ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਵੱਲੋਂ ਫੈਸਲਾਂ ਲਿਆ ਗਿਆ ਹੈ ਕਿ ਕੈਲਗਰੀ ਉੱਤਰਣ ਵਾਲੇ ਹਵਾਈ ਯਾਤਰੀਆਂ ਦੇ ਸ਼ਰੀਰ ਦੇ ਤਾਪਮਾਨ ਨੂੰ ਚੈਕ ਕਰਨ ਦਾ ਸਿਲਸਿਲਾ ਬੰਦ ਕਰ ਦਿੱਤਾ ਜਾਵੇ । ਜਿਸ ਕਾਰਨ ਇੱਕ ਤਾਂ ਯਾਤਰੀਆਂ ਨੂੰ ਸਹੂਲਤਾਂ ਵੀ ਮਿਲਣਗੀਆਂ ਨਾਲ ਹੀ ਉਹਨਾਂ ਦਾ ਸਮਾਂ ਵੀ ਬਚੇਗਾ। ਹੁਣ ਜ਼ਿਆਦਾਤਰ ਏਅਰਪੋਰਟਾਂ ਦੇ ਵਲੋਂ ਇਹੀ ਕਦਮ ਚੁੱਕਿਆ ਜਾ ਰਹਿਆ ਹੈ ।
ਪਰ ਵਿਦੇਸ਼ੀ ਧਰਤੀ ਤੇ ਜਾਣ ਵਾਲੇ ਲੋਕਾਂ ਦੇ ਲਈ ਉਹਨਾਂ ਦੀ ਨੇਗੀਟਿਵ ਰਿਪੋਰਟ ਹੋਣੀ ਜ਼ਰੂਰੀ ਹੈ । 72 ਘੰਟੇ ਪੁਰਾਣੀ ਰਿਪੋਰਟ ਦਿਖਾਉਣੀ ਲਾਜ਼ਮੀ ਹੈ । ਇਸਤੋਂ ਇਲਾਵਾਂ ਜੇਕਰ ਕਿਸੇ ਕੋਲ 14 ਤੋਂ 180 ਦਿਨ ਪੁਰਾਣੀ ਕੋਰੋਨਾ ਨੈਗੇਟਿਵ ਰਿਪੋਰਟ ਹੈ ਤਾਂ ਉਹ ਵਿਅਕਤੀ ਇਸਨੂੰ ਵੀ ਦਿਖਾ ਸਕਦਾ ਹੈ ਉਸਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …