ਆਈ ਤਾਜਾ ਵੱਡੀ ਖਬਰ
ਭਾਰਤ ਵਿਚ ਮਾਨਸੂਨ ਦੇ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਆ ਰਹੀਆਂ ਹਨ। ਜਿੱਥੇ ਪਿਛਲੇ ਕੁੱਝ ਸਮੇਂ ਦੇ ਵਿੱਚ ਹਿਮਾਚਲ ਵਿਚ ਭਾਰੀ ਤਬਾਹੀ ਹੋਈ ਹੈ। ਜਿੱਥੇ ਬੱਦਲ ਫਟਣ ਅਤੇ ਵਧੇਰੇ ਬਰਸਾਤ ਦੇ ਕਾਰਨ ਹੜ੍ਹਾਂ ਵਾਲੀ ਸਥਿਤੀ ਪੈਦਾ ਹੋ ਗਈ ਅਤੇ ਬਹੁਤ ਸਾਰੀਆਂ ਗੱਡੀਆਂ ਵੀ ਪਾਣੀ ਦੇ ਵਹਾਅ ਵਿਚ ਰੁੜ ਗਈਆਂ ਸਨ। ਉਥੇ ਹੀ ਪਿਛਲੇ ਦਿਨੀਂ ਜ਼ਮੀਨ ਖਿਸਕਣ ਕਾਰਨ ਵੀ ਬਹੁਤ ਸਾਰੇ ਸੜਕੀ ਮਾਰਗ ਬੰਦ ਹੋ ਗਏ ਸਨ। ਢਿੱਗਾਂ ਡਿੱਗਣ ਕਾਰਨ ਵੀ ਬਹੁਤ ਸਾਰੇ ਸੈਲਾਨੀਆਂ ਦੇ ਵਾਹਨ ਇਨ੍ਹਾਂ ਦੀ ਚਪੇਟ ਵਿਚ ਆ ਗਏ ਸਨ। ਜਿਸ ਕਾਰਨ ਕਈ ਸੈਲਾਨੀਆਂ ਦੀਆਂ ਮੌਤਾਂ ਵੀ ਹੋਈਆਂ ਸਨ।
ਪੰਜਾਬ ਵਿੱਚ ਵੀ ਬਰਸਾਤ ਕਾਰਨ ਕਈ ਮਕਾਨ ਦੀਆਂ ਛੱਤਾਂ ਡਿੱਗਣ ਕਾਰਨ ਅਤੇ ਕਈ ਅਸਮਾਨੀ ਬਿਜਲੀ ਦੀ ਚਪੇਟ ਵਿਚ ਆ ਗਏ ਸਨ ਜਿਸ ਕਾਰਨ ਉਨ੍ਹਾਂ ਦੀਆਂ ਮੌਤਾਂ ਹੋ ਗਈਆਂ। ਹੁਣ ਪੰਜਾਬ ਵਿੱਚ ਇੱਥੇ ਅਸਮਾਨੀ ਬਿਜਲੀ ਨੇ ਤ-ਬਾ-ਹੀ ਮਚਾਈ ਹੈ। ਜਿਸ ਨਾਲ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਖਬਰ ਪੱਟੀ ਅਧੀਨ ਆਉਣ ਵਾਲੇ ਪਿੰਡ ਕੈਰੋਂ ਤੋਂ ਸਾਹਮਣੇ ਆਈ ਹੈ। ਜਿੱਥੇ ਅਸਮਾਨੀ ਬਿਜਲੀ ਦੀ ਚਪੇਟ ਵਿੱਚ ਆਉਣ ਕਾਰਨ ਸ਼ੁੱਕਰਵਾਰ ਦੀ ਸਵੇਰ 2 ਪਸ਼ੂਆਂ ਦੀ ਮੌਤ ਹੋ ਗਈ ਹੈ
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਗੁਰਦਿਆਲ ਸਿੰਘ ਪੁੱਤਰ ਬਿਕਰਮ ਸਿੰਘ ਕੈਰੋਂ ਨੇ ਦੱਸਿਆ ਕਿ ਅਸਮਾਨੀ ਬਿਜਲੀ ਦੀ ਚਪੇਟ ਵਿੱਚ ਆਉਣ ਕਾਰਨ ਉਨ੍ਹਾਂ ਦੀ ਇੱਕ ਮੱਝ ਅਤੇ ਇੱਕ ਗਾਂ ਦੀ ਮੌਤ ਹੋ ਗਈ ਹੈ। ਇਸ ਮੌਕੇ ਤੇ ਉਨ੍ਹਾਂ ਨਾਲ ਬਲਰਾਜ ਸਿੰਘ ਨੰਬਰਦਾਰ ਅਤੇ ਹਰਦੀਪ ਸਿੰਘ ਕੈਰੋਂ ਵੀ ਮੌਜੂਦ ਸਨ ਜਿਨ੍ਹਾਂ ਨੇ ਪੀੜਤ ਪਰਿਵਾਰ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਖੇਤੀਬਾੜੀ ਨਾਲ ਸਬੰਧਤ ਕੰਮ ਕਰਦਾ ਹੈ।
ਅਤੇ ਖਰਾਬ ਮੌਸਮ ਦੇ ਚੱਲਦੇ ਹੋਏ ਸ਼ੁੱਕਰਵਾਰ ਦੇ ਤੜਕੇ ਸਾਢੇ ਚਾਰ ਵਜੇ ਪੈਣ ਵਾਲੀ ਅਸਮਾਨੀ ਬਿਜਲੀ ਦੇ ਕਾਰਣ ਉਨ੍ਹਾਂ ਦੇ ਦੋ ਪਸ਼ੂਆਂ ਦੀ ਮੌਤ ਹੋ ਗਈ ਹੈ। ਜੋ ਪਰਿਵਾਰ ਦੀ ਰੋਜ਼ੀ ਰੋਟੀ ਦਾ ਸਾਧਨ।ਸਨ। ਪਰਵਾਰ ਦੀ ਸਥਿਤੀ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਵੱਲੋਂ ਹਮਦਰਦੀ ਜਾਹਿਰ ਕੀਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …