ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ ਭਾਰਤ ਵਿਚ ਵੀ ਰਾਜਾਂ 60 -70 ਹਜਾਰ ਲੋਕ ਪੌਜੇਟਿਵ ਆ ਰਹੇ ਹਨ। ਇਸ ਵਾਇਰਸ ਨੂੰ ਰੋਕਣ ਲਈ ਸਰਕਾਰ ਨੇ ਕਈ ਤਰਾਂ ਦੀਆਂ ਪਾਬੰਦੀਆਂ ਸਾਰੇ ਦੇਸ਼ ਵਿਚ ਲਾਗੂ ਕੀਤੀਆਂ ਹੋਈਆਂ ਹਨ। ਹੁਣ ਕੋਰੋਨਾ ਵਾਇਰਸ ਦੇ ਬਾਰੇ ਵਿਚ ਇੱਕ ਵੱਡੀ ਖਬਰ ਦਿਲੀ ਤੋਂ ਆ ਰਹੀ ਹੈ।
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਤਵਾਰ ਨੂੰ ਉਮੀਦ ਜਤਾਈ ਕਿ ਦਿਵਾਲੀ ਤਕ ਕੋਰੋਨਾ ਨੂੰ ਕਾਬੂ ‘ਚ ਕਰ ਲਿਆ ਜਾਵੇਗਾ। ਅਨੰਤ ਕੁਮਾਰ ਫਾਉਂਡੇਸ਼ਨ ਵੱਲੋਂ ਆਯੋਜਿਤ ‘Nation First’ Webinar series ਨੂੰ ਸੰਬੋਧਿਤ ਕਰਦੇ ਹੋਏ ਡਾ. ਹਰਸ਼ਵਰਧਨ ਨੇ ਕਿਹਾ ਕਿ ਡਾ. ਦੇਵੀ ਪ੍ਰਸਾਦ ਸ਼ੈੱਟੀ ਤੇ ਡਾ. ਸੀਐੱਨ ਮੰਜਨਾਥ ਜਿਹੇ ਮਾਹਰ ਸ਼ਾਇਦ ਇਸ ਨਾਲ ਸਹਿਮਤ ਹੋਣਗੇ ਕਿ ਦੁਨੀਆ ਸਾਹਮਣੇ ਆਏ ਹੋਰ ਵਾਇਰਸ ਦੀ ਤਰ੍ਹਾਂ ਕੋਰੋਨਾ ਵੀ ਕੁੱਝ ਸਮੇਂ ਬਾਅਦ ਸਥਾਨਿਕ ਹੋ ਜਾਵੇਗਾ।
ਕੇਂਦਰੀ ਸਿਹਤ ਮੰਤਰੀ (Harsh Vardhan) ਨੇ ਕਿਹਾ ਕਿ ਇਸ ਮਹਾਮਾਰੀ ਨੇ ਸਾਨੂੰ ਇਕ ਨਿਸ਼ਚਿਤ ਸਬਕ ਸਿਖਾਇਆ ਹੈ। ਇਸ ਨੇ ਸਾਨੂੰ ਸਧਾਰਨ ਤਰੀਕੇ ਨਾਲ ਰਹਿਣਾ ਸਿਖਾਇਆ ਹੈ। ਇਸ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਰਹਿਣ-ਸਹਿਣ ਬਾਰੇ ‘ਚ ਵੱਧ ਸਾਵਧਾਨ, ਵੱਧ ਸਤਰਕ ਰਹਿਣਾ ਵੀ ਸਿਖਾਇਆ ਹੈ। ਉਨ੍ਹਾਂ ਨੇ ਇਸ ਸਾਲ ਦੇ ਅੰਤ ਤਕ ਕੋਰੋਨਾ ਵੈਕਸੀਨ ਮਿਲਣ ਦੀ ਉਮੀਦ ਵੀ ਜਤਾਈ ਤੇ ਕਿਹਾ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੈਕਸੀਨ ਹਾਸਿਲ ਕਰਨ ਦੀ ਦੌੜ ‘ਚ ਅਸੀਂ ਦੁਨੀਆ ਦੇ ਕਿਸੇ ਦੇਸ਼ ਤੋਂ ਬਹੁਤ ਪਿੱਛੇ ਨਹੀਂ ਹਾਂ।
ਕੇਂਦਰੀ ਸਿਹਤ ਮੰਤਰੀ (Harsh Vardhan) ਨੇ ਦੱਸਿਆ ਕਿ ਭਾਰਤ ‘ਚ ਸੱਤ ਤੋਂ ਅੱਠ ਵੈਕਸੀਨਾਂ ‘ਤੇ ਕੰਮ ਹੋ ਰਿਹਾ ਹੈ। ਇਨ੍ਹਾਂ ‘ਚੋਂ ਤਿੰਨ ਕਲੀਨਿਕਲ ਟ੍ਰਾਇਲ ਦੇ ਪੜਾਅ ‘ਚ ਪਹੁੰਚ ਗਈਆਂ ਹਨ ਤੇ ਉਮੀਦ ਹੈ ਕਿ ਇਸ ਸਾਲ ਦੇ ਅੰਤ ਤਕ ਇਕ ਵੈਕਸੀਨ ਮਿਲ ਜਾਵੇਗੀ। ਦੱਸਣਯੋਗ ਹੈ ਕਿ ਪਹਿਲੀ ਵੈਕਸੀਨ ਕੋਵਾਕਿਸਨ (Covaxin) ਹੈ ਜਿਸ ਨੂੰ Bharat Biotech ਨੇ indian Medical Research Institute, ICMR ਦੇ ਨਾਲ ਸੰਯੁਕਤ ਰੂਪ ਨਾਲ ਵਿਕਸਿਤ ਕੀਤਾ ਹੈ।
ਦੂਜੀ ਵੈਕਸੀਨ ਦਾ ਨਾਂ ਜ਼ਾਈਕੋਵ-ਡੀ (Zykov-4) ਹੈ ਜਿਸ ਨੂੰ ਜ਼ਾਈਡਸ ਕੈਡਿਲਾ (Zydus Cadila) ਨੇ ਵਿਕਸਿਤ ਕੀਤਾ ਹੈ। ਤੀਜੀ ਵੈਕਸੀਨ ਦਾ ਨਾਂ ਕੋਵਿਸ਼ੀਲਡ (Covishield) ਹੈ ਜਿਸ ਨੂੰ Oxford University ਦੁਆਰਾ ਵਿਕਸਿਤ ਤੇ Serum Institute of India ਪੁਣੇ ਤੇ AstraZeneca ਦੁਆਰਾ ਸੰਯੁਕਤ ਰੂਪ ਨਾਲ ਨਿਰਮਿਤ ਕੀਤਾ ਗਿਆ ਹੈ। ਇਸ ਦਾ ਟ੍ਰਾਇਲ ਫਿਲਹਾਲ ਪੁਣੇ ‘ਚ ਚੱਲ ਰਿਹਾ ਹੈ। ਇਕ ਵੈਕਸੀਨ ਦਾ ਟ੍ਰਾਇਲ ਤਾਂ ਤੀਜੇ ਪੜਾਅ ‘ਚ ਪਹੁੰਚ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …