Breaking News

ਮਕਾਨ ਲਈ ਨੀਂਹ ਪੁਟਦੀਆਂ ਮਿਲਿਆ ਦਬਿਆ ਹੋਇਆ ਘੜਾ, ਜਦੋਂ ਖੋਲ ਕੇ ਦੇਖਿਆ ਉਡੇ ਹੋਸ਼ ਮਿਲੀਆਂ ਇਹ ਚੀਜਾਂ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ, ਜੋ ਲੋਕਾਂ ਨੂੰ ਆਪਣੀ ਵਿਰਾਸਤ ਨਾਲ ਜੋੜਦੀ ਹੈ ਉਥੇ ਹੀ ਲੋਕਾਂ ਦੀ ਇਸ ਚੀਜ਼ ਨੂੰ ਵੇਖਣ ਲਈ ਉਤਸੁਕਤਾ ਵੀ ਵਧ ਜਾਂਦੀ ਹੈ। ਪੁਰਾਤਨ ਵਿਭਾਗ ਵੱਲੋਂ ਬਹੁਤ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਰਹੇ। ਉਥੇ ਹੀ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ਤੇ ਦੇਖੀਆਂ ਜਾ ਸਕਦੀਆਂ ਹਨ ਜਿੱਥੇ ਨਵੀਂ ਕੀਤੀ ਜਾਣ ਵਾਲੀ ਉਸਾਰੀ ਵਾਸਤੇ ਖੁਦਾਈ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨੂੰ ਲੈ ਕੇ ਬਹੁਤ ਸਾਰੀਆਂ ਖ਼ਬਰਾਂ ਵੀ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ।

ਹੁਣ ਮਕਾਨ ਲਈ ਨੀਂਹ ਪੁੱਟਦੇ ਸਮੇਂ ਦੱਬਿਆ ਹੋਇਆ ਘੜਾ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ਤੇ ਸੈਫਈ ਇਲਾਕੇ ਤੋਂ ਸਾਹਮਣੇ ਆਈ ਹੈ। ਜਿੱਥੇ ਉਸ ਸਮੇਂ ਤਿੰਨ ਤਾਂਬੇ ਅਤੇ 41 ਚਾਂਦੀ ਦੇ ਸਿੱਕਿਆਂ ਨਾਲ ਭਰਿਆ ਹੋਇਆ ਖੜ੍ਹਾ ਪ੍ਰਾਪਤ ਹੋਇਆ ਜਦੋਂ ਇਕ ਪਲਾਟ ਵਿੱਚ ਮਕਾਨ ਦੀ ਉਸਾਰੀ ਕਰਨ ਲਈ ਨੀਂਹ ਦੀ ਪੁਟਾਈ ਕੀਤੀ ਜਾ ਰਹੀ ਸੀ। 2 ਫੁਟ ਡੂੰਘੇ ਟੋਏ ਪੁੱਟਦੇ ਸਮੇਂ ਇਹ ਘੜਾ ਪ੍ਰਾਪਤ ਹੋਇਆ ਜਿਸ ਨੂੰ ਵੇਖ ਕੇ ਮੌਕੇ ਤੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਖੁਦਾਈ ਵਿਚੋਂ ਨਿਕਲੇ ਘੜੇ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਇਸ ਬਾਰੇ ਥਾਣਾ ਇੰਚਾਰਜ ਨੇ ਦੱਸਿਆ ਹੈ ਕਿ ਜ਼ਮੀਨ ਵਿੱਚੋਂ ਅਚਾਨਕ ਇਸ ਤਰ੍ਹਾਂ ਮਿਲਣ ਵਾਲੇ ਪੈਸੇ ਉੱਪਰ ਕਿਸੇ ਦਾ ਅਧਿਕਾਰ ਨਹੀਂ ਹੁੰਦਾ। ਇਸ ਲਈ ਇਹ ਸਮਾਨ ਸ਼ਾਸ਼ਨ ਦੇ ਆਦੇਸ਼ ਅਨੁਸਾਰ ਸਰਕਾਰ ਦਾ ਹੁੰਦਾ ਹੈ। ਜਿਸ ਦੇ ਤਹਿਤ ਇਸ ਨੂੰ ਸੀਲ ਕਰਕੇ ਮਾਲਖਾਨੇ ਵਿੱਚ ਜਮ੍ਹਾ ਕਰਵਾ ਦਿੱਤਾ ਗਿਆ ਹੈ। ਉੱਥੇ ਹੀ ਇਹ ਵੀ ਦਸਿਆ ਗਿਆ ਹੈ ਕੇ ਪੁਰਾਤੱਤਵ ਦੀ ਦ੍ਰਿਸ਼ਟੀ ਅਨੁਸਾਰ ਇਹ ਸਿੱਕੇ ਕਾਫੀ ਕੀਮਤੀ ਦੱਸੇ ਗਏ ਹਨ।

ਖੁਦਾਈ ਵਿਚੋਂ ਨਿਕਲੇ ਇਸ ਘੜੇ ਵਿਚ ਕੁੱਲ 44 ਸਿੱਕੇ ਬਰਾਮਦ ਕੀਤੇ ਗਏ ਹਨ। ਜੋ ਥਾਣੇ ਦੇ ਮਾਲਖਾਨੇ ਵਿੱਚ ਜਮ੍ਹਾ ਕਰ ਦਿੱਤੇ ਗਏ ਹਨ। ਇਹ ਖੁਦਾਈ ਸੈਫ਼ਈ ਇਲਾਕੇ ਦੇ ਭਿਡਰੂਆ ਵਾਸੀ ਵਿਨੇ ਕੁਮਾਰ ਦੇ ਪਲਾਟ ਵਿੱਚ ਬੁੱਧਵਾਰ ਨੂੰ ਕੀਤੀ ਜਾ ਰਹੀ ਸੀ।
 

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …