ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਦਾ ਸੁਪਨਾ ਵਿਦੇਸ਼ ਜਾ ਕੇ ਵਸਣ ਦਾ ਹੁੰਦਾ ਹੈ ਜਿੱਥੇ ਜਾ ਕੇ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ। ਵਿਦੇਸ਼ਾਂ ਵਿੱਚ ਜਾ ਕੇ ਬਹੁਤ ਸਾਰੇ ਪਰਦੇਸੀਆਂ ਵੱਲੋਂ ਸਖਤ ਮਿਹਨਤ ਕੀਤੀ ਜਾਂਦੀ ਹੈ ਜਿਸ ਦੇ ਆਧਾਰ ਉਪਰ ਉਚ ਅਹੁਦਿਆਂ ਤੇ ਵੀ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ। ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਵੀ ਉੱਥੇ ਕੰਮ ਕਰਨ ਵਾਲੇ ਨਾਗਰਿਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਇਆ ਜਾਂਦੀਆਂ ਹਨ ਜਿਨ੍ਹਾਂ ਦੀ ਬਦੌਲਤ ਉਨ੍ਹਾਂ ਦਾ ਦੇਸ਼ ਆਰਥਿਕ ਵਿਕਾਸ ਵਿਚ ਅੱਗੇ ਵਧਦਾ ਹੈ। ਉੱਥੇ ਹੀ ਹਰ ਦੇਸ਼ ਵੱਲੋਂ ਕਈ ਤਰ੍ਹਾਂ ਦੇ ਨਿਯਮ ਵੀ ਲਾਗੂ ਕੀਤੇ ਜਾਂਦੇ ਹਨ। ਜਿਨ੍ਹਾਂ ਦੀ ਪਾਲਣਾ ਕਰਨੀ ਵੀ ਹਰ ਇਕ ਇਨਸਾਨ ਲਈ ਲਾਜ਼ਮੀ ਕੀਤੀ ਜਾਂਦੀ ਹੈ।
ਹੁਣ ਅਚਾਨਕ ਅਮਰੀਕਾ ਵੱਲੋਂ ਇਹ ਵੱਡਾ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਦੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਅਤੇ ਰੂਸ ਦੇ ਵਿਚਕਾਰ ਆਪਸੀ ਤਣਾਅ ਘੱਟਦਾ ਨਜ਼ਰ ਨਹੀਂ ਆ ਰਿਹਾ। ਜਿੱਥੇ ਅਮਰੀਕਾ ਦੇ ਵਿਚ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਵਾਸ਼ਿੰਗਟਨ ਰੂਸ ਤੇ 24 ਡਿਪਲੋਮੈਟਾਂ ਨੂੰ ਦੇਸ ਛੱਡ ਕੇ ਚਲੇ ਜਾਣ ਦਾ ਆਦੇਸ਼ ਦਿੱਤਾ ਹੈ।
ਅਮਰੀਕਾ ਅਤੇ ਰੂਸ ਦੇ ਵਿਚਕਾਰ ਦਸੰਬਰ 2020 ਵਿੱਚ ਇੱਕ ਸਮਝੌਤਾ ਹੋਇਆ ਸੀ। ਇਸ ਫੈਸਲੇ ਦੇ ਅਧਾਰ ਤੇ ਇਹ ਕਿਹਾ ਗਿਆ ਸੀ ਕਿ ਰੂਸੀ ਡਿਪਲੋਮੈਟ ਅਮਰੀਕਾ ਵਿੱਚ ਤਿੰਨ ਸਾਲਾਂ ਤੱਕ ਰਹਿ ਸਕਣਗੇ। ਹੁਣ ਰੂਸੀ ਰਾਜਦੂਤ ਏਟੋਲੀ ਏਟੋਨੇਵ ਦਾ ਬਿਆਨ ਸਾਹਮਣੇ ਆਇਆ ਹੈ। ਇਹ ਬਿਆਨ ਇਕ ਇੰਟਰਵਿਊ ਦੌਰਾਨ ਦਿੱਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਆਖਿਆ ਗਿਆ ਹੈ 3 ਸਤੰਬਰ ਤੱਕ ਉਨ੍ਹਾਂ ਦੇ 24 ਡਿਪਲੋਮੈਟਾਂ ਨੂੰ ਦੇਸ਼ ਛੱਡ ਕੇ ਜਾਣ ਦਾ ਆਦੇਸ਼ ਦਿੱਤਾ ਗਿਆ ਹੈ।
ਉਥੇ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਫਿਲਹਾਲ ਜਿੰਨਾ ਉਹ ਜਾਣਦੇ ਹਨ ਕਿ ਇਹ ਨਿਯਮ ਦੂਜੇ ਦੇਸ਼ਾਂ ਦੇ ਡਿਪਲੋਮੈਟਾਂ ਤੇ ਲਾਗੂ ਨਹੀਂ ਹੋਏ ਹਨ। ਇਨ੍ਹਾਂ ਡਿਪਲੋਮੈਟਾਂ ਦੀ ਜਗ੍ਹਾ ਤੇ ਦੂਸਰੇ ਡਿਪਲੋਮੈਂਟ ਰੂਸੀ ਦੂਤਾਵਾਸ ਵਿੱਚ ਤੈਨਾਤ ਹੋ ਸਕਣਗੇ। ਸਾਹਮਣੇ ਆਈ ਰਿਪੋਰਟ ਅਨੁਸਾਰ ਦੂਤਾਵਾਸ ਤੋਂ ਲਗਭਗ ਸਾਰੇ ਡਿਪਲੋਮੈਟਾਂ ਨੂੰ ਹੁਣ ਜਾਣਾ ਹੋਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …