ਆਈ ਤਾਜਾ ਵੱਡੀ ਖਬਰ
ਵਿਦੇਸ਼ੀ ਧਰਤੀ ‘ਤੇ ਜਾਣ ਦੇ ਲਈ ਪੰਜਾਬ ਦੇ ਨੋਜਵਾਨ ਕਿੰਨੀਆਂ ਔਂਕੜਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ । ਵਿਦੇਸ਼ੀ ਧਰਤੀ ਤੇ ਜਾ ਕੇ ਆਪਣੀਆਂ ਪੜਾਈਆਂ ਪੂਰੀਆਂ ਕਰਨ ਦੇ ਲਈ ਪੰਜਾਬ ਦੀ ਨੌਜਵਾਨ ਪੀੜੀ ਆਪਣਾ ਘਰ , ਜ਼ਮੀਨ ਵੇਚ ਕੇ ਵਿਦੇਸ਼ਾਂ ਨੂੰ ਜਾ ਰਹੀ ਹੈ। ਵਿਦੇਸ਼ਾਂ ਦੇ ਵੱਲ ਨੌਜਵਾਨਾਂ ਦਾ ਰੁਝਾਨ ਵੇਧਰੇ ਵੱਧ ਰਿਹਾ ਹੈ । ਨੌਜਵਾਨ ਪੀੜੀ ਪੜਾਈ ਪੂਰੀ ਕਰਨ ਦੇ ਲਈ ਇੰਟਰਨੈਸ਼ਨਲ ਵਿਦਿਆਰਥੀ ਦੇ ਵਜੋਂ ਤਾਂ ਵਿਦੇਸ਼ ਚ ਚਲ ਜਾਂਦੀ ਹੈ ।ਪਰ ਓਥੇ ਜਾ ਕੇ ਉਹਨਾਂ ਨੂੰ ਕਈ ਤਰਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਇਸੇ ਦੇ ਚਲਦੇ ਹੁਣ ਇੱਕ ਹੋਰ ਵੱਡੀ ਮੁਸੀਬਤ ਇੰਟਰਨੈਸ਼ਨਲ ਵਿਦਿਆਰਥੀਆ ਲਈ ਸਾਹਮਣੇ ਆ ਰਹੀ ਹੈ। ਇੰਟਰਨੈਸ਼ਨਲ ਵਿਦਿਆਰਥੀਆ ਦੇ ਰਾਹ ਦੇ ਵਿੱਚ ਰੋੜੇ ਦਾ ਕੰਮ ਕਰੇਗੀ ਇਹ ਵੱਡੀ ਮੁ-ਸੀ-ਬ-ਤ ।ਜੋ ਵਿਦਿਆਰਥੀ ਪੜਣ ਦੇ ਲਈ ਕੈਨੇਡਾ ਜਾ ਰਹੇ ਹਨ ਜਾਂ ਓਥੇ ਪਹੁੰਚ ਚੁੱਕੇ ਹਨ ਉਹ ਨੂੰ ਹੁਣ ਇੱਕ ਨਵੀਂ ਸੱਮਸਿਆ ਨੇ ਘੇਰ ਲੈਣਾ ਹੈ । ਜਿਸ ਤਰਾਂ ਕੋਰੋਨਾ ਦੇ ਚਲਦੇ ਹਰ ਮੁਲਕ ਦੇ ਵਲੋਂ ਕੋਰੋਨਾ ਤੋਂ ਬਚਾਅ ਦੀਆਂ ਸਖ਼ਤ ਹਿਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ । ਇਸੇ ਦੇ ਚਲਦੇ ਹੁਣ ਜੋ ਵਿਦਿਆਰਥੀ ਕੈਨੇਡਾ ਜਾ ਰਹੇ ਹਨ ਅਤੇ 14 ਦਿਨਾਂ ਦੇ ਇਕਾਂਤਵਾਸ ਦੇ ਲਈ ਹੁਣ ਕਮਰਾ ਲੈਣਾ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ ।
ਕਿਉਕਿ ਹੁਣ ਜਿਹਨਾਂ ਦੇ ਕੋਲੋ ਇਕਾਂਤਵਾਸ ਦੇ ਲਈ ਕਮਰਾ ਲੇਣਾ ਹੁੰਦਾ ਹੁਣ ਉਹ ਲੋਕ ਹੀ ਮੌਕੇ ਦਾ ਫ਼ਾਇਦਾ ਚੁਕਦੇ ਹੋਏ ਨਜ਼ਰ ਆ ਰਹੇ ਹਨ । ਦਰਅਸਲ ਹੋਟਲ ਕੁਆਰਨਟੀਨ ਤੋਂ ਬਾਅਦ 14 ਦਿਨਾਂ ਦੇ ਇਕਾਂਤਵਾਸ ਲਈ ਕਮਰਾ ਲੈਣਾ ਹੁਣ ਕਿਸੇ ਆਫ਼ਤ ਤੋਂ ਘਟ ਨਹੀਂ ਹੈ । ਕਿਉਂਕਿ ਹੁਣ ਮੌਕਾ ਦਾ ਫਾਇਦਾ ਦੇਖ ਕੇ ਮਕਾਨ ਮਾਲਕਾਂ ਨੇ ਕਿਰਾਏ ਵਧਾ ਦਿਤੇ ਹਨ।
ਹੁਣ ਜਿਸ ਤਰਾਂ ਦੇ ਨਾਲ ਮਕਾਨ ਮਲਿਕ ਲਗਾਤਾਰ ਕੈਨੇਡਾ ਦੇ ਵਿੱਚ ਮਕਾਨਾਂ ਦੇ ਕਿਰਾਏ ਵਧਾ ਰਹੇ ਹਨ ਉਸਦੇ ਨਾਲ ਵਿਦਿਆਰਥੀਆਂ ਦਾ ਆਰਥਿਕ ਬੋਝ ਹੋਰ ਵੱਧਦਾ ਨਜ਼ਰ ਆ ਰਿਹਾ ਹੈ । ਕਿਉਕਿ ਸਭ ਨੂੰ ਹੀ ਪਤਾ ਹੈ ਕਿ ਪਹਿਲਾਂ ਹੀ ਕੋਰੋਨਾ ਨੇ ਲੋਕਾਂ ਦਾ ਆਰਥਿਕ ਹਾਲਾਤਾਂ ਪੱਖੋਂ ਕਿੰਨਾ ਜ਼ਿਆਦਾ ਪ੍ਰਭਾਵਿਤ ਕੀਤਾ ਹੈ । ਹੁਣ ਇਹ ਕੋਰੋਨਾ ਦੇ ਨਾਮ ਦੇ ਉਪਰ ਵਿਦਿਆਰਥੀਆਂ ਦੇ ਨਾਲ ਹੋ ਰਹੀ ਕੈਨੇਡਾ ‘ਚ ਠੱਗੀ ਬੇਹਦ ਹੀ ਚਿੰਤਾ ਚ ਪਾ ਦੇਣ ਵਾਲਾ ਵਿਸ਼ਾ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …