ਆਈ ਤਾਜਾ ਵੱਡੀ ਖਬਰ
ਜਿਥੇ ਕੋਰੋਨਾ ਦੇ ਚੱਲਦੇ ਦੁਨੀਆ ਭਰ ਦੇ ਸਕੂਲ ਕਾਲਜ ਬੰਦ ਪਏ ਹੋਏ ਹਨ l ਇਸਦੇ ਨਾਲ ਬੱਚਿਆਂ ਦੀ ਪੜਾਈ ਦੇ ਉਪਰ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ l ਬੱਚਿਆਂ ਦੀਆਂ ਔਨਲਾਈਨ ਪੜਾਈ ਕਰਵਾਈ ਜਾ ਰਹੀ ਹੈ l ਪਰ ਫਿਰ ਵੀ ਬੱਚਿਆਂ ਨੂੰ ਜਾ ਤਾਂ ਸਮਝ ਨਹੀਂ ਆਉਂਦਾ ,ਜਾ ਤਾਂ ਓਹਨਾ ਨੂੰ ਨੈੱਟਵਰਕ ਦੀ ਸਮਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ l ਕਈ ਥਾਵਾਂ ‘ਤੇ ਹਾਲਾਂਕਿ ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਵੇਖਦੇ ਹੋਏ ਸਕੂਲ ਖੋਲ ਦਿਤੇ ਗਏ ਹਨ ,ਪਰ ਹਜੇ ਵੀ ਬਹੁਤ ਸਾਰੇ ਸਕੂਲ ਅਜਿਹੇ ਹਨ ਜੋ ਹਜੇ ਵੀ ਬੰਦ ਪਏ ਹਨ l
ਜਿਸਦੇ ਚਲਦੇ ਬੱਚੇ ਹੁਣ ਪੜਾਈ ਵੱਲ ਘੱਟ ਅਤੇ ਮੋਬਾਈਲ ਫੋਨ ਦੇ ਵੱਲ ਵਾਧੂ ਧਿਆਨ ਦੇ ਰਹੇ ਹਨ l ਇਸੇ ਵਿਚਕਾਰ ਜਿਹਨਾਂ ਵਿਦਿਆਰਥੀਆਂ ਨੇ ਹੁਣ 11ਵੀਂ ਅਤੇ 12ਵੀਂ ਜਮਾਤ ਦੇ ਵਿੱਚ ਦਾਖਲਾ ਕਰਵਾਉਣਾ ਸੀ l ਪਰ ਕੋਰੋਨਾ ਦੇ ਚਲਦੇ ਉਹ ਨਵੀਂ ਕਲਾਸ ਦੇ ਵਿੱਚ ਦਾਖਲਾ ਕਰਵਾਉਣ ਲਈ ਲੇਟ ਹੋ ਚੁੱਕੇ ਹਨ l ਜਿਸ ਕਾਰਨ ਓਹਨਾ ਨੂੰ ਵੀ ਕਈ ਤਰਾਂ ਦੀਆਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ l ਪਰ ਹੁਣ ਇਹ ਖਬਰ ਓਹਨਾ ਵਿਦਿਆਰਥੀਆਂ ਨੂੰ ਕੁਝ ਰਾਹਤ ਦੇ ਸਕਦੀ ਹੈ l
11ਵੀਂ ਅਤੇ 12ਵੀਂ ਜਮਾਤ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਦਾਖਲੇ ਸ਼ੁਰੂ ਹੋ ਚੁੱਕੇ ਸਨ ਪਰ ਬਹੁਤ ਸਾਰੇ ਵਿਦਿਆਰਥੀ ਅਜਿਹੇ ਵੀ ਹਨ ਜਿਹਨਾਂ ਨੇ ਦਾਖ਼ਲਾ ਲੈਣ ਦੇ ਵਿੱਚ ਦੇਰੀ ਕਰ ਦਿੱਤੀ ਸੀ l ਜਿਸਦੇ ਚਲਦੇ ਸਰਕਾਰ ਦੇ ਵਲੋਂ ਓਹਨਾ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਦਾਖਲੇ ਦੀ ਤਾਰੀਕ ਸਰਕਾਰ ਦੇ ਵਲੋਂ ਵਧਾ ਦਿੱਤੀ ਗਈ ਹੈ l ਦਰਅਸਲ ਪੰਜਾਬ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ‘ਚ ਨਵੇਂ ਬੱਚਿਆਂ ਦੇ ਦਾਖਲੇ ਲਈ ਰੇਜਿਸਟ੍ਰੇਸ਼ਨ ਦੀ ਤਾਰੀਖ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ l
ਪੰਜਾਬ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਦਾਖਲੇ ਲੈਣ ਦੇ ਲਈ ਰੇਜਿਸਟ੍ਰੇਸ਼ਨ ਦੀ ਤਾਰੀਖ 14 ਅਗਸਤ 2021 ਤੱਕ ਵਧਾਉਣ ਦਾ ਫੈਸਲਾ ਲਿਆ ਹੈ l ਜਿਸਦੇ ਚਲਦੇ ਹੁਣ ਜੋ ਬੱਚੇ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਲੈਣ ਦੇ ਚਾਹਵਾਨ ਹਨ ਉਹ ਹੁਣ 14 ਅਗਸਤ ਤੱਕ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਲੈ ਸਕਦੇ ਹਨ l ਦੱਸਣਾ ਬਣਦਾ ਹੈ ਕਿ ਇਹਨਾਂ ਸਕੂਲਾਂ ਦੇ ਵਿੱਚ ਗ਼ਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ l ਵੱਡੀ ਖਬਰ ਹੈ ਸੋ ਹੁਣ ਚਾਹਵਾਨ ਬੱਚੇ 14 ਅਗਸਤ ਤੱਕ ਅਜਿਹੇ ਸਕੂਲਾਂ ਦੇ ਵਿੱਚ ਦਾਖਲਾ ਲੈ ਸਕਦੇ ਹਨ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …