ਆਈ ਤਾਜਾ ਵੱਡੀ ਖਬਰ
ਮੌਨਸੂਨ ਸ਼ੁਰੂ ਹੋ ਚੁਕਾ ਹੈ ਅਤੇ ਹਰ ਪਾਸੇ ਮੀਂਹ ਅਪਣਾ ਕਹਿਰ ਵਰਸਾ ਰਿਹਾ ਹੈ। ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੇ ਨਾਲ ਕਈ ਘਰ ਤਬਾਹ ਹੋ ਚੁੱਕੇ ਹਨ, ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਭਾਰੀ ਮੀਂਹ ਪੈਣ ਦੇ ਨਾਲ ਜਿੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਜਿਨ੍ਹਾਂ ਦੇ ਕੱਚੇ ਮਕਾਨ ਹਨ ਉਨ੍ਹਾਂ ਲਈ ਇਹ ਬਰਸਾਤ ਆਫ਼ਤ ਬਣ ਕੇ ਆਉਂਦੀ ਹੈ।ਪਹਾੜੀ ਇਲਾਕਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਸਮੇਤ ਜੰਮੂ ਕਸ਼ਮੀਰ ਵਿਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਕਈ ਪਾਸੇ ਬੱਦਲ ਫਟਣ ਨਾਲ ਘਰ ਤਬਾਹ ਹੋ ਚੁੱਕੇ ਹਨ। ਹੁਣ ਫਿਰ ਇਕ ਅਜਿਹਾ ਘਟਨਾਕ੍ਰਮ ਸਾਹਮਣੇ ਆ ਗਿਆ ਹੈ ਜਿਸ ਨੇ ਇਲਾਕੇ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਇਹ ਮੰਦਭਾਗੀ ਘਟਨਾ ਮੱਧ ਪ੍ਰਦੇਸ਼ ਵਿੱਚ ਵਾਪਰੀ ਹੈ,ਜਿਸ ਨੇ ਇਕ ਪਰਿਵਾਰ ਦੇ ਜੀਅ ਖਤਮ ਕਰ ਦਿੱਤੇ।ਦਰਅਸਲ ਮੱਧ ਪ੍ਰਦੇਸ਼ ਦੇ ਵਿਚ ਅਚਾਨਕ ਆਏ ਮੀਂਹ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ। ਅਚਾਨਕ ਤੇਜ਼ ਮੀਂਹ ਨੇ ਇੱਕ ਪਰਿਵਾਰ ਦੇ ਮੈਂਬਰਾਂ ਦੀ ਜਾਨ ਲੈ ਲਈ। ਮੀਂਹ ਜਿੱਥੇ ਲੋਕਾਂ ਨੂੰ ਭਾਰੀ ਗਰਮੀ ਤੋਂ ਨਿਜਾਤ ਦਵਾ ਰਿਹਾ ਹੈ, ਉੱਥੇ ਹੀ ਕਈ ਪਰਿਵਾਰਾਂ ਲਈ ਇਹ ਕਾਲ ਵੀ ਬਣ ਕੇ ਸਾਹਮਣੇ ਆ ਰਿਹਾ ਹੈ। ਮੱਧ ਪ੍ਰਦੇਸ਼ ਦੇ ਰੀਵਾ ਦੇ ਵਿੱਚ ਕੱਚਾ ਮਕਾਨ ਢਹਿ ਜਾਣ ਕਰਕੇ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ | ਜਿਵੇਂ ਹੀ ਇਹ ਮੰਦਭਾਗੀ ਘਟਨਾ ਵਾਪਰੀ ਇਲਾਕੇ ਵਿਚ ਹਫੜਾ ਤਫੜੀ ਵਾਲਾ ਮਾਹੌਲ ਪੈਦਾ ਹੋ ਗਿਆ।
ਜ਼ਿਕਰਯੋਗ ਹੈ ਕਿ ਇਸ ਘਟਨਾ ਦੇ ਵਿੱਚ ਚਾਰ ਮੈਂਬਰਾਂ ਦੀ ਜਿੱਥੇ ਮੌਤ ਹੋਈ ,ਉਥੇ ਹੀ ਇਕ ਬੱਚੀ ਗੰਭੀਰ ਰੂਪ ਵਿਚ ਜ਼ਖਮੀ ਵੀ ਹੋ ਗਈ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਘਟਨਾ ਪਿੰਡ ਘੁਚਿਆਰੀ ਬਹਿਰਾ ਦੇ ਵਿਚ ਵਾਪਰੀ ਹੈ, ਜੌ ਰਾਵੀ ਜ਼ਿਲਾ ਹੈਡਕੁਆਟਰ ਤੋਂ ਕਰੀਬ 50 ਕਿਲੋਮੀਟਰ ਦੂਰ ਹੈ। ਘਟਨਾ ਦੇ ਉੱਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਮ੍ਰਿਤਕ ਪਰਿਵਾਰ ਦਾ ਕੱਚਾ ਘਰ ਸੀ ਜਿਸ ਕਰਕੇ ਤੇਜ਼ ਮੀਂਹ ਪੈਣ ਕਰਕੇ ਉਸ ਦਾ ਮਲਬਾ ਹੇਠਾਂ ਡਿੱਗਿਆ ਅਤੇ ਪਰਿਵਾਰ ਦੇ ਹੇਠਾਂ ਦੱਬ ਜਾਣ ਕਰਕੇ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਨੂੰ ਬਚਾਉਣ ਦੇ ਲਈ ਇਲਾਕੇ ਵਿੱਚ ਰਹਿੰਦੇ ਲੋਕਾਂ ਦੇ ਵੱਲੋਂ ਕਾਫੀ ਕੋਸ਼ਿਸ਼ ਕੀਤੀ ਗਈ ਪਰ ਸਿਰਫ ਇਕ ਹੀ ਬੱਚੀ ਨੂੰ ਬਚਾਇਆ ਜਾ ਸਕਿਆ।ਜ਼ਿਕਰਯੋਗ ਹੈ ਕਿ ਜੱਦ ਦੀਆਂ ਬਰਸਾਤਾਂ ਸ਼ੁਰੂ ਹੋਈਆਂ ਨੇ ਉਦੋਂ ਤੋਂ ਕਈ ਸੂਬਿਆਂ ਦੇ ਵਿੱਚ ਪਹਾੜ ਖਿਸਕ ਰਹੇ ਹਨ, ਬੱਦਲ ਆਫ਼ਤ ਬਣ ਰਹੇ ਹਨ ਅਤੇ ਤੇਜ਼ ਮੀਂਹ ਪੈਣ ਦੇ ਕਾਰਨ ਕਾਫ਼ੀ ਤਬਾਹੀ ਵੀ ਮੱਚ ਰਹੀ ਹੈ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …