ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਦੁਨੀਆਂ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ ਜਿਨ੍ਹਾਂ ਨੂੰ ਸੁਣ ਅਤੇ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਕੁਝ ਹਾਦਸੇ ਕੁਦਰਤੀ ਵਾਪਰਦੇ ਹਨ ਅਤੇ ਕੁਝ ਹਾਦਸਿਆਂ ਨੂੰ ਲੋਕਾਂ ਵੱਲੋਂ ਖੁਦ ਅੰਜਾਮ ਦਿੱਤਾ ਜਾਂਦਾ ਹੈ ਜਿਸ ਕਾਰਨ ਉਹ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਸਕਣ। ਆਪਣੀ ਹਿੰਮਤ ਤੇ ਮਿਹਨਤ ਸਦਕਾ ਬਹੁਤ ਸਾਰੇ ਦੇਸ਼ਾਂ ਦੇ ਵਿਚ ਲੋਕਾਂ ਵਲੋ ਅਜਿਹੇ ਕੰਮ ਕੀਤੇ ਜਾਂਦੇ ਹਨ। ਜਿਸ ਨਾਲ ਕਈ ਵਿਸ਼ਵ ਰਿਕਾਰਡ ਵੀ ਬਣ ਜਾਂਦੇ ਹਨ। ਜਿਸ ਨਾਲ ਦੁਨੀਆਂ ਵਿੱਚ ਉਨ੍ਹਾਂ ਦੀ ਸਭ ਪਾਸੇ ਪਹਿਚਾਣ ਬਣ ਜਾਂਦੀ ਹੈ। ਦੁਨੀਆ ਵਿਚ ਆਏ ਦਿਨ ਹੀ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ।
ਹੁਣ ਇਸ ਪਰਿਵਾਰ ਦੇ ਨਾਮ ਤੇ ਇੱਕ ਅਜੇਹਾ ਅਨੋਖਾ ਵੱਡਾ ਵਰਲਡ ਰਿਕਾਰਡ ਹੈ ਕਿ ਦੁਨੀਆਂ ਸੋਚਾਂ ਵਿੱਚ ਪੈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਪਰਿਵਾਰ ਵੱਲੋਂ ਅਨੋਖਾ ਵਰਲਡ ਰਿਕਾਰਡ ਬਣਾਇਆ ਗਿਆ ਹੈ। ਅਜਿਹਾ ਵਰਲਡ ਰਿਕਾਰਡ ਪਹਿਲਾਂ ਅਮਰੀਕਾ ਦੇ ਇੱਕ ਪਰਿਵਾਰ ਦੇ ਨਾਮ ਸੀ। ਉਸ ਪਰਵਾਰ ਵੱਲੋਂ 2012 ਵਿਚ ਬਣਾਇਆ ਗਿਆ ਸੀ। ਜਿੱਥੇ ਉਸ ਪਰਵਾਰ ਵਿੱਚ ਪੰਜ ਬੱਚਿਆਂ ਦਾ ਜਨਮ 5 ਫਰਵਰੀ ਨੂੰ ਵੱਖ-ਵੱਖ ਸਮੇਂ ਅਤੇ ਸਾਲਾਂ ਵਿੱਚ ਹੋਇਆ ਸੀ। ਪਰ ਸਾਰੇ ਬੱਚਿਆਂ ਦੇ ਜਨਮ ਦਾ ਦਿਨ 5 ਫਰਵਰੀ ਸੀ।
ਪਰ ਹੁਣ ਇਸ ਤਰ੍ਹਾਂ ਦੀ ਘਟਨਾ ਪਾਕਿਸਤਾਨ ਦੇ ਸਿੰਧ ਦੇ ਲਰਕਾਨਾ ਖੇਤਰ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਪਰਿਵਾਰ ਵਿਚ ਨੂੰ ਪਰਿਵਾਰਕ ਮੈਂਬਰਾਂ ਦਾ ਜਨਮ ਦਿਨ 1 ਅਗਸਤ ਨੂੰ ਹੋਣ ਦਾ ਵਰਲਡ ਰਿਕਾਰਡ ਬਣ ਚੁੱਕਾ ਹੈ। ਜਿੱਥੇ ਇਸ ਪਰਿਵਾਰ ਵਿੱਚ ਅਮੀਰ ਅਤੇ ਖ਼ਦੀਜਾ ਦਾ ਵਿਆਹ ਇਕ ਅਗਸਤ ਨੂੰ ਹੋਇਆ ਹੈ। ਜਿਨ੍ਹਾਂ ਨੇ ਆਪਣੇ ਕੰਮਕਾਜ ਦੀ ਸ਼ੁਰੂਆਤ ਵੀ 1 ਅਗਸਤ ਤੋਂ ਕੀਤੀ। 1 ਅਗਸਤ ਇਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਜਿਹਾ ਦਿਨ ਬਣ ਗਿਆ। ਜਿਸ ਕਾਰਣ ਅਮੀਰ ਵਲੋ ਇਕ ਦੋਸਤ ਦੇ ਕਹਿਣ ਅਨੁਸਾਰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਾਸਤੇ ਅਰਜ਼ੀ ਭੇਜੀ ਗਈ ਸੀ। ਜਿਸ ਵਾਸਤੇ ਸਾਰੇ ਅਧਿਕਾਰਤ ਦਸਤਾਵੇਜ਼ ਇਕ ਸਾਲ ਦੇ ਦੌਰਾਨ ਭੇਜੇ ਗਏ ਹਨ। ਅਮੀਰ ਜਿਥੇ ਇਕ ਸਕੂਲ ਟੀਚਰ ਹਨ। ਉੱਥੇ ਹੀ ਉਨ੍ਹਾਂ ਕੋਲ ਕਈ ਦੇਸ਼ਾਂ ਵਿਚ ਮਾਸਟਰ ਡਿਗਰੀ ਵੀ ਹੈ।
ਜਿੱਥੇ ਅਮੀਰ ਦਾ ਵਿਆਹ ਇਕ ਅਗਸਤ ਨੂੰ ਹੋਇਆ ਉੱਥੇ ਹੀ ਉਸ ਦਾ ਜਨਮ ਦਿਨ 1 ਅਗਸਤ 1968 , ਤੇ ਉਸ ਦੀ ਪਤਨੀ ਖ਼ਦੀਜਾ ਦਾ ਜਨਮ ਦਿਨ 1 ਅਗਸਤ 1973 ਨੂੰ ਹੋਇਆ ਹੈ। ਇਨ੍ਹਾਂ ਦੇ ਬੱਚਿਆਂ ਵਿੱਚ ਵੱਡੀ ਬੇਟੀ ਸਿੰਧੂ, ਸਪਨਾ ਅਤੇ ਸੱਸੀ , ਆਮਿਰ ਅੰਬਰ, ਅਮਰ ਮਾਂਗੀ , ਅਹਿਮਦ ਹਨ ਇਨ੍ਹਾਂ ਸਾਰੇ ਬੱਚਿਆਂ ਦਾ ਜਨਮ 1 ਅਗਸਤ ਨੂੰ ਆਉਂਦਾ ਹੈ। ਇਨ੍ਹਾਂ ਬੱਚਿਆਂ ਵਿਚ ਜੁੜਵਾ ਬੇਟੀਆਂ ਦਾ ਜਨਮ 1998, ਅਤੇ ਜੁੜਵਾ ਬੇਟੀਆਂ ਦਾ ਜਨਮ 2003 ਵਿੱਚ ਹੋਇਆ ਹੈ। ਪਰਿਵਾਰ ਦੇ ਸਾਰੇ ਲੋਕ ਆਪਣਾ ਜਨਮ ਦਿਨ ਇਕ ਜਗ੍ਹਾ ਕੇਕ ਕੱਟ ਕੇ ਮਨਾਉਂਦੇ ਹਨ। ਜਿਸ ਕਾਰਨ ਪਰਿਵਾਰ ਦੇ ਇਹਨਾਂ ਮੈਂਬਰਾਂ ਦਾ ਜਨਮ ਇੱਕ ਦਿਨ ਹੀ ਆਉਂਦਾ ਹੈ ਜਿਸ ਕਾਰਨ ਇਸ ਪਰਿਵਾਰ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦਰਜ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …