ਆਈ ਤਾਜਾ ਵੱਡੀ ਖਬਰ
ਦੁਨੀਆਂ ਵਿਚ ਵਾਪਰਨ ਵਾਲਾ ਕੁਦਰਤ ਦਾ ਕਹਿਰ ਹੋਰ ਭਿਆਨਕ ਰੂਪ ਅਖਤਿਆਰ ਕਰ ਰਿਹਾ ਹੈ ਜਿਸ ਕਾਰਨ ਦੁਨੀਆਂ ਵਿੱਚ ਫਿਰ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿੱਥੇ ਸਾਰੀ ਦੁਨੀਆ ਨੂੰ ਪਹਿਲਾਂ ਕਰੋਨਾ ਨੇ ਪ੍ਰਭਾਵਿਤ ਕੀਤਾ ਉਥੇ ਹੀ ਹੁਣ ਵੱਖ-ਵੱਖ ਦੇਸ਼ਾਂ ਵਿੱਚ ਜੰਗਲਾ ਨੂੰ ਲੱਗੀ ਹੋਈ ਅੱਗ,ਹੜ , ਭੂਚਾਲ ਸਮੁੰਦਰੀ ਚੱਕਰਵਾਤ , ਕਈ ਗੰਭੀਰ ਬਿਮਾਰੀਆਂ ਅਤੇ ਤੁਫਾਨ ਆਉਣ ਦੇ ਕਾਰਨ ਕੁਦਰਤੀ ਆਫ਼ਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਹੋਣ ਵਾਲੀਆਂ ਅਜਿਹੀਆਂ ਕੁਦਰਤੀ ਆਫਤਾਂ ਦੇ ਕਾਰਨ ਲੋਕ ਸਹਿਮ ਦੇ ਮਾਹੌਲ ਅੰਦਰ ਜੀ ਰਹੇ ਹਨ। ਭਾਰਤ ਵਿਚ ਜਿੱਥੇ ਮੌਸਮ ਦੀ ਤਬਦੀਲੀ ਕਾਰਨ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਆਈਆਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਲੋਕਾਂ ਵਿਚ ਡਰ ਵੀ ਹੈ।
ਹੁਣ ਹਿਮਾਚਲ ਵਿੱਚ ਹੋਈ ਭਾਰੀ ਤਬਾਹੀ ਕਾਰਨ 100 ਪਿੰਡਾਂ ਤੇ ਇਹ ਬਿਪਤਾ ਪੈ ਗਈ ਹੈ। ਇਸ ਸਮੇਂ ਬਾਰਸ਼ ਕਾਰਨ ਹਿਮਾਚਲ ਦੇ ਜ਼ਿਲ੍ਹਾ ਕਿਨੌਰ ਵਿੱਚ ਢੀਗਾਂ ਖਿਸਕਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਕਾਰਨ ਪਹਾੜੀ ਰਸਤੇ ਲਗਾਤਾਰ ਬੰਦ ਹੋ ਰਹੇ ਹਨ ਅਤੇ ਬਰਸਾਤ ਦੇ ਮੌਸਮ ਵਿੱਚ ਉਹਨਾਂ ਨੂੰ ਖੋਲਣਾ ਮੁਸ਼ਕਿਲ ਹੋ ਰਿਹਾ ਹੈ। ਉਥੇ ਹੀ ਪਹਾੜਾਂ ਨਾਲ ਛੇੜਛਾੜ ਕਰਨੀ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਯਾਤਰੀਆਂ ਨੂੰ ਵੀ ਪਹਾੜੀ ਇਲਾਕਿਆਂ ਵਿੱਚ ਯਾਤਰਾ ਕਰਨ ਤੋਂ ਰੋਕ ਲਗਾਈ ਗਈ ਹੈ।
ਕਿਉਂਕਿ ਰਸਤੇ ਬੰਦ ਹੋਣ ਕਾਰਨ ਹਜ਼ਾਰਾਂ ਲੋਕ ਦੋਨੋਂ ਪਾਸੇ ਫਸੇ ਹੋਏ ਹਨ। ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿਚ ਹੁਣ ਤੱਕ ਦੀ ਲੈਂਡਸਲਾਈਡ ਦੀ ਇਹ ਘਟਨਾ ਸਭ ਤੋਂ ਵੱਡੀ ਹੈ। ਜਿੱਥੇ ਪੂਰੇ ਪਹਾੜੀ ਸੜਕ ਬਣਾਉਣ ਲਈ ਫਿਰ ਤੋਂ ਪੁੱਟਣਾ ਪਵੇਗਾ। ਕਿਉਂਕਿ ਇਸ ਦੀ ਵਜ੍ਹਾ ਨਾਲ ਰਾਸ਼ਟਰੀ ਰਾਜਮਾਰਗ 707 ਪੂਰੀ ਤਰਾਂ ਬੰਦ ਹੋ ਗਿਆ ਹੈ। ਜਿਸ ਕਾਰਨ ਅੱਧਾ ਕਿਲੋਮੀਟਰ ਤੱਕ ਸੜਕ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ ਹੈ। ਜਿਸ ਕਾਰਨ ਲੋਕਾਂ ਅਤੇ ਸਰਕਾਰ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਗਿਆ ਹੈ।
ਇਹ ਹਾਈਵੇ ਯੂਪੀ ਤੇ ਹਰਿਆਣਾ ਤੋਂ ਹਿਮਾਚਲ ਦੇ ਸਿਰਮੌਰ ਵੱਲ ਜਾਂਦੇ ਹਨ। । ਇਹ ਪਾਉਂਟਾ ਸਾਹਿਬ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਗੇ ਗੁੰਬਾ ਵਿੱਚ ਸ਼ਿਮਲਾ ਜਾ ਕੇ ਮਿਲ ਜਾਂਦਾ ਹੈ। ਉੱਥੇ ਹੀ ਇਹ ਵੀ ਆਖਿਆ ਜਾ ਰਿਹਾ ਹੈ ਕਿ ਇੱਕ ਡੰਪਿੰਗ ਗਰਾਊਂਡ ਦਾ ਕੰਮ ਚੱਲ ਰਿਹਾ ਸੀ ਜਿਸ ਦੀ ਵਜ੍ਹਾ ਕਾਰਨ ਉਥੇ ਪਾਣੀ ਭਰ ਗਿਆ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰ ਹੁਣ ਪਹਾੜਾਂ ਨਾਲ ਛੇੜਛਾੜ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …