ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਜਿੱਥੇ ਇਕ ਦੇਸ਼ ਤੋਂ ਦੂਸਰੇ ਦੇਸ਼ ਜਾਣ ਵਾਸਤੇ ਇਨਸਾਨ ਨੂੰ ਹਵਾਈ ਸਫ਼ਰ ਦੀ ਜ਼ਰੂਰਤ ਹੁੰਦੀ ਹੈ। ਜਿੱਥੇ ਲੰਬਾ ਸਫ਼ਰ ਕੁਝ ਘੰਟਿਆਂ ਵਿਚ ਹੀ ਤੈਅ ਹੋ ਜਾਂਦਾ ਹੈ। ਹਵਾਈ ਸਫ਼ਰ ਨੂੰ ਜਿੱਥੇ ਸੁਰੱਖਿਅਤ ਸਫਰ ਮੰਨਿਆ ਜਾਂਦਾ ਹੈ ਉੱਥੇ ਹੀ ਹਵਾਈ ਹਾਦਸੇ ਵਾਪਰਣ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸਾਹਮਣੇ ਆਉਣ ਵਾਲੇ ਅਜਿਹੇ ਹਵਾਈ ਹਾਦਸਿਆ ਨੇ ਸਾਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿਨ੍ਹਾਂ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਬਹੁਤ ਸਾਰੇ ਇੰਤਜਾਮ ਕੀਤੇ ਜਾਂਦੇ ਹਨ। ਉਥੇ ਹੀ ਅਚਾਨਕ ਵਾਪਰਨ ਵਾਲੇ ਹਾਦਸਿਆਂ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ।
ਹੁਣ ਇਥੇ ਹੋਇਆ ਹਵਾਈ ਜਹਾਜ ਕਰੇਸ਼ ਹੋਣ ਕਾਰਨ ਕਈ ਮਰੇ ਹਨ। ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਆਈ ਸਾਹਮਣੇ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਫਿਰ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆਈ ਹੈ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਾਇਲਟ ਜਹਾਜ਼ ਨੂੰ ਟ੍ਰਕੀ ਤੋਹੇ ਹਵਾਈ ਅੱਡੇ ‘ਤੇ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਹਾਜ਼ ਰਨਵੇਅ ਤੋਂ ਕਈ ਬਲਾਕ ਅੱਗੇ ਚਲਾ ਗਿਆ ਅਤੇ ਇਸ ਵਿਚ ਅੱਗ ਲੱਗ ਗਈ।
ਅੱਗ ਨੂੰ ਤੁਰੰਤ ਬੁਝਾ ਦਿੱਤਾ ਗਿਆ। ਅਮਰੀਕਾ ਦੇ ਲੇਕ ਤੋਹੇ ਇਲਾਕੇ ਵਿਚ ਇਕ ਗੋਲਫ ਕੋਰਸ ਨੇੜੇ ਦੋ ਇੰਜਣ ਵਾਲਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ੁਰੂਆਤ ਵਿਚ ਦੱਸਿਆ ਸੀ ਕਿ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ ਜ਼ਮੀਨ ‘ਤੇ ਮੌਜੂਦ ਕੋਈ ਵਿਅਕਤੀ ਜ਼ਖਮ ਨਹੀਂ ਹੋਇਆ। ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੇ ਦੋ ਜਾਂਚਕਰਤਾ ਹਾਦਸੇ ਦੀ ਜਾਂਚ ਕਰ ਰਹੇ ਹਨ।
ਉਸ ਨੇ ਦੱਸਿਆ ਕਿ ਜਹਾਜ਼ ਨੇ ਇਡਾਹੋ ਦੇ ਕਾਉਰ ਡੀ ਅਲੇਨੇ ਤੋਂ ਉਡਾਣ ਭਰੀ ਸੀ। ਨੇਵਾਦਾ ਕਾਊਂਟੀ ਸ਼ੇਰਿਫ ਦੇ ਦਫਤਰ ਨੇ ਦੱਸਿਆ ਕਿ ਬੰਬਾਰਡੀਅਰ ਸੀ.ਐੱਲ600 ਜਹਾਜ਼ ਨੇਵਾਦਾ ਨਾਲ ਲੱਗਦੇ ਉੱਤਰੀ ਕੈਲੀਫੋਰਨੀਆ ਦੀ ਸਰਹੱਦ ਨੇੜੇ ਟ੍ਰਕੀ ਵਿਚ ਪੋਂਡੇਸੋਰਾ ਗੋਲਫ ਕੋਰਸ ਨੇੜੇ ਸੰਘਣੇ ਜੰਗਲ ਖੇਤਰ ਵਿਚ ਸੋਮਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …