ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਆਏ ਦਿਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਜਿੱਥੇ ਬਹੁਤ ਸਾਰੀਆਂ ਮੌਤਾਂ ਸੜਕ ਹਾਦਸਿਆਂ ਕਾਰਨ ਹੋ ਰਹੀਆਂ ਹਨ ਉੱਥੇ ਹੀ ਬਹੁਤ ਸਾਰੇ ਲੋਕ ਇਸ ਕਰੋਨਾ ਨਾਲ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਪਰ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਕਈ ਗੰਭੀਰ ਬਿਮਾਰੀਆਂ ਦੇ ਚਲਦੇ ਹੋਏ ਹੋ ਜਾਂਦੀਆਂ ਹਨ ਜੋ ਇਲਾਜ ਕਰਵਾਉਣ ਤੋਂ ਅਸਮਰੱਥ ਹੁੰਦੇ ਹਨ। ਉੱਥੇ ਹੀ ਬੱਚਿਆਂ ਦੀ ਮੌਤ ਦਰ ਵਿੱਚ ਵੀ ਵਾਧਾ ਹੋ ਰਿਹਾ ਹੈ ਜਿੱਥੇ ਹਾਦਸਿਆਂ ਵਿੱਚ ਬੱਚਿਆਂ ਦਾ ਜ਼ਿਕਰ ਹੁੰਦਾ ਹੈ, ਹਰ ਇਕ ਮਾਪਿਆਂ ਦਾ ਦਿਲ ਝੰਜੋੜਿਆ ਜਾਂਦਾ ਹੈ। ਜਿੱਥੇ ਮਾਪੇ ਵੱਲੋਂ ਆਪਣੇ ਬੱਚਿਆਂ ਦੀ ਪੂਰੀ ਸੁਰੱਖਿਆ ਦਾ ਖਿਆਲ ਰੱਖਿਆ ਜਾਂਦਾ ਹੈ। ਇੱਥੇ ਹੀ ਅਚਾਨਕ ਕਈ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਦੀ ਖਬਰ ਮਾਪਿਆਂ ਨੂੰ ਨਹੀਂ ਹੁੰਦੀ।
ਪੰਜਾਬ ਵਿੱਚ ਬੱਚੇ ਦੀਆਂ ਇਹ ਹਰਕਤਾਂ ਦੇਖ ਕੇ ਮਾਪੇ ਸਮਝ ਰਹੇ ਸਨ ਕਿ ਪੁੱਤਰ ਉੱਪਰ ਭੂਤ-ਪ੍ਰੇਤ ਦਾ ਸਾਇਆ ਹੈ। ਪਰ ਉੱਥੇ ਕੋਈ ਹੋਰ ਹਾਦਸਾ ਹੀ ਵਾਪਰ ਗਿਆ। ਬਹੁਤ ਸਾਰੇ ਲੋਕ ਅਜੇ ਵੀ ਅਨਪੜਤਾ ਦੇ ਸ਼ਿਕਾਰ ਹਨ। ਜੋ ਬੱਚਿਆਂ ਦੀਆਂ ਬਿਮਾਰੀਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ। ਬੱਚੇ ਨਾਲ ਅਣਜਾਣੇ ਵਿੱਚ ਵਾਪਰੇ ਹੋਏ ਹਾਦਸੇ ਉਸਦੀ ਜ਼ਿੰਦਗੀ ਖਤਮ ਹੋਣ ਦੀ ਵਜਾ ਬਣ ਜਾਂਦੇ ਹਨ। ਅਜਿਹਾ ਹਾਦਸਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਜਸਪਾਲ ਬੰਗੜ ਪਿੰਡ ਤੋਂ। ਜਿੱਥੇ ਇਕ 11 ਸਾਲਾ ਬੱਚੇ ਅਰਜੁਨ ਕੁਮਾਰ ਦੀ ਮੌਤ ਹੋ ਗਈ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੱਚੇ ਦੇ ਪਿਤਾ ਨੇ ਦੱਸਿਆ ਕਿ ਸਿਕਿਓਰਟੀ ਗਾਰਡ ਦਾ ਕੰਮ ਕਰਦਾ ਹੈ ਅਤੇ ਉਸ ਦੇ ਤਿੰਨ ਬੇਟੇ ਅਤੇ ਇਕ ਬੇਟੀ ਹੈ। ਅਰਜਨ ਸਭ ਤੋਂ ਛੋਟਾ ਬੇਟਾ ਸੀ। ਜਿਸ ਨੂੰ ਤਕਰੀਬਨ ਇੱਕ ਮਹੀਨਾ ਪਹਿਲਾਂ ਗਲੀ ਵਿਚ ਖੇਡਦੇ ਹੋਏ ਕਿਸੇ ਪਾਗਲ ਕੁੱਤੇ ਵੱਲੋਂ ਵਢ ਦਿੱਤਾ ਗਿਆ ਸੀ। ਪਰ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦੀ ਜਾਣਕਾਰੀ ਨਾ ਹੋਣ ਤੇ ਬੱਚੇ ਦੀ ਉਸ ਸੱਟ ਉੱਪਰ ਪੱਟੀ ਕਰਵਾ ਦਿੱਤੀ ਗਈ ਅਤੇ ਟੈਟਨਸ ਦਾ ਟੀਕਾ ਲਗਵਾ ਦਿੱਤਾ ਗਿਆ। ਕਿਉਂਕਿ ਪਰਿਵਾਰ ਮੈਂਬਰ ਨੂੰ ਬੱਚੇ ਕਿਹਾ ਕੇ ਖੇਡਦੇ ਸਮੇਂ ਸੱਟ ਲੱਗ ਗਈ ਹੈ।
ਉਸ ਦੀ ਸਿਹਤ ਖਰਾਬ ਹੋਣ ਤੇ ਪਰਿਵਾਰਕ ਮੈਂਬਰ ਸੋਚ ਰਹੇ ਸਨ ਕਿ ਉਸ ਉੱਪਰ ਕਿਸੇ ਭੂਤ ਪ੍ਰੇਤ ਦਾ ਸਾਇਆ ਹੈ। ਜਿਸ ਕਾਰਨ ਉਹ ਬੱਚੇ ਨੂੰ ਡਾਕਟਰ ਕੋਲ ਜਾਣ ਦੀ ਬਜਾਏ ਧਾਰਮਿਕ ਸਥਾਨਾਂ ਉਪਰ ਲੈ ਜਾਂਦੇ ਰਹੇ। ਪਰ ਬੱਚੇ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ । ਕਿਉਂਕਿ ਬੱਚੇ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਬੱਚੇ ਵੱਲੋਂ ਕੁੱਤੇ ਦੇ ਵੱਢਣ ਵਾਲੀ ਗੱਲ ਨੂੰ ਛੁਪਾਏ ਜਾਣ ਕਾਰਨ ਇਸ ਬੱਚੇ ਦੀ ਜ਼ਿੰਦਗੀ ਖਤਮ ਹੋ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …