ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਵਿੱਚ ਵਿਦੇਸ਼ ਜਾਣ ਦਾ ਰੁਝਾਨ ਪਹਿਲਾਂ ਦੇ ਮੁਕਾਬਲੇ ਵਧੇਰੇ ਵਧ ਰਿਹਾ ਹੈ। ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਨੌਜਵਾਨ ਪੀੜ੍ਹੀ ਪੜ੍ਹ ਲਿਖ ਕੇ ਨੌਕਰੀ ਦੀ ਭਾਲ ਵਿਚ ਥਾਂ-ਥਾਂ ਧੱਕੇ ਖਾ ਰਹੀ ਹੈ। ਜਦੋਂ ਇਨ੍ਹਾਂ ਨੌਜਵਾਨਾਂ ਵੱਲੋਂ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਲਈ ਸਰਕਾਰ ਤੱਕ ਪਹੁੰਚ ਕੀਤੀ ਜਾਂਦੀ ਹੈ। ਤਾਂ ਪੁਲਸ ਪ੍ਰਸ਼ਾਸਨ ਵੱਲੋਂ ਅਜਿਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਆਪਕਾਂ ਉੱਪਰ ਲਾਠੀਚਾਰਜ ਕੀਤਾ ਜਾਂਦਾ ਹੈ। ਇਸ ਲਈ ਹੀ ਅੱਜ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਸੁਪਨਾ ਵੇਖਦੀ ਹੈ। ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਅਨੁਸਾਰ ਹੱਕ ਮਿਲ ਸਕੇ। ਵਿਦੇਸ਼ਾਂ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਲਾਗੂ ਕੀਤੇ ਗਏ ਨਿਯਮ ਲੋਕਾਂ ਨੂੰ ਵਿਦੇਸ਼ਾਂ ਵਿੱਚ ਆਉਣ ਲਈ ਮਜਬੂਰ ਕਰ ਦਿੰਦੇ ਹਨ।
ਕਰੋਨਾ ਦੇ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਪੰਜਾਬ ਤੇ ਐਨੇ ਬੱਚੇ ਹਰ ਰੋਜ਼ ਵਿਦੇਸ਼ ਵਿੱਚ ਸਟੱਡੀ ਕਰਨ ਲਈ ਜਾ ਰਹੇ ਹਨ ਪਿਛਲੇ 5 ਸਾਲਾਂ ਤੋਂ, ਜਿਸ ਦੀ ਗਿਣਤੀ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਪੰਜਾਬ ਦੇ ਨੌਜਵਾਨਾਂ ਦਾ ਇਸ ਸਮੇਂ ਵਧੇਰੇ ਰੁਝਾਨ ਕੈਨੇਡਾ ਜਾਣ ਵੱਲ ਹੈ। ਇਸ ਲਈ ਪੰਜਾਬ ਦੀ ਨੌਜਵਾਨ ਪੀੜ੍ਹੀ ਉੱਚ-ਵਿੱਦਿਆ ਲਈ ਕੈਨੇਡਾ ਜਾਣਾ ਪਸੰਦ ਕਰਦੀ ਹੈ। ਇਸ ਲਈ ਬੱਚਿਆਂ ਦੇ ਵਿਦੇਸ਼ ਜਾਣ ਦੇ ਰੁਝਾਨ ਉਪਰ ਸਰਵੇ ਕੀਤੇ ਜਾਣ ਤੇ ਪਤਾ ਲੱਗਾ ਹੈ ਕਿ ਜਿੱਥੇ ਬੱਚਿਆਂ ਦੇ ਵਿਦੇਸ਼ ਜਾਣ ਦੀ ਰੋਜ਼ਾਨਾ ਔਸਤ 140 ਵਿਦਿਆਰਥੀ ਬਣਦੀ ਹੈ।
ਉੱਥੇ ਹੀ ਸਾਲ 2019 ਦੇ ਵਿੱਚ ਅਗਰ ਕਰੋਨਾ ਦਾ ਪ੍ਰਕੋਪ ਨਾ ਹੁੰਦਾ ਤਾਂ ਆਂਕੜਾ ਹੋਰ ਵਧ ਸਕਦਾ ਸੀ। ਇਸ ਸਮੇਂ ਪਿਛਲੇ ਪੰਜ ਸਾਲਾ ਦੌਰਾਨ ਭਾਰਤ ਵਿੱਚੋਂ 21.96 ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਗਏ ਹਨ, ਜਿਨ੍ਹਾਂ ਵਿਚੋਂ 2.62 ਲੱਖ ਵਿਦਿਆਰਥੀ ਸਿਰਫ ਪੰਜਾਬ ਸੂਬੇ ਦੇ ਹਨ। ਵਿਦੇਸ਼ਾਂ ਵਿੱਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਵਿੱਚ ਪਹਿਲੇ ਸੂਬੇ ਤੇ ਆਂਧਰਾ ਪ੍ਰਦੇਸ਼ ਹੈ, ਅਤੇ ਦੂਜੇ ਸੂਬੇ ਵਿੱਚ ਪੰਜਾਬ ਦਾ ਨਾਮ ਆਉਂਦਾ ਹੈ।
ਉਥੇ ਹੀ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁਕਾਬਲੇ ਹਰਿਆਣੇ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਘੱਟ ਵੇਖਿਆ ਜਾ ਰਿਹਾ ਹੈ। ਪੰਜਾਬ ਤੋਂ ਹੋਰ ਤਰੀਕਿਆਂ ਨਾਲ ਵੀ ਵਿਦੇਸ਼ ਜਾਣ ਦੀ ਗਿਣਤੀ ਵੱਖਰੀ ਹੈ। ਉੱਥੇ ਹੀ ਹਰਿਆਣੇ ਦੀ ਗਿਣਤੀ ਇਸ ਸਮੇਂ 42,113 ਹੈ, ਜੋ ਵਿਦਿਆਰਥੀ ਪੜ੍ਹਾਈ ਦੇ ਤੌਰ ਤੇ ਵਿਦੇਸ਼ਾਂ ਵਿੱਚ ਗਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …