ਆਈ ਤਾਜਾ ਵੱਡੀ ਖਬਰ
ਲੰਡਨ: ਚਾਈਨਾ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਰਿਹਾ ਹੈ। ਇਸ ਵਾਇਰਸ ਦੇ ਰੋਜਾਨਾ ਹੀ ਦੁਨੀਆਂ ਤੇ ਲੱਖਾਂ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਹਰ ਰੋਜ ਕਈ ਹਜਾਰ ਲੋਕਾਂ ਦੀ ਮੌਤ ਇਸ ਵਾਇਰਸ ਦਾ ਕਰਕੇ ਹੋ ਰਹੀ ਹੈ। ਪਿਛਲੇ ਸਾਲ ਦਾ ਫੈਲਿਆ ਕੋਰੋਨਾ ਹੁਣ ਤਕ ਰੁਕਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ ਇੱਕ ਵਾਰ ਫਿਰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਆਉਣ ਵਾਲੀਆਂ ਸਰਦੀਆਂ ਵਿੱਚ ਯੂਰਪ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿੱਚ ਤਬਾਹੀ ਮਚਾ ਦੇਵੇਗਾ। ਸੰਗਠਨ ਨੇ ਕਿਹਾ ਕਿ ਇਸ ਦੌਰਾਨ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਮੌਤ ਦੀ ਦਰ ਵਿੱਚ ਵੀ ਵਾਧਾ ਹੋਵੇਗਾ। ਯੂਰਪ ਵਿੱਚ WHO ਦੇ ਖੇਤਰੀ ਨਿਰਦੇਸ਼ਕ ਹੈਨਰੀ ਕਲਗ ਨੇ ਕਿਹਾ, “ਸਰਦੀਆਂ ਵਿੱਚ ਨੌਜਵਾਨ ਲੋਕ ਬਜ਼ੁਰਗ ਆਬਾਦੀ ਦੇ ਬਹੁਤ ਨੇੜੇ ਹੋਣਗੇ। ਅਸੀਂ ਬੇਲੋੜੀ ਭਵਿੱਖਬਾਣੀ ਨਹੀਂ ਕਰਨਾ ਚਾਹੁੰਦੇ, ਪਰ ਇਸ ਦਾ ਡਰ ਜ਼ਰੂਰ ਹੈ। ਇਸ ਦੌਰਾਨ ਜ਼ਿਆਦਾ ਲੋਕ ਹਸਪਤਾਲਾਂ ਵਿੱਚ ਦਾਖਲ ਹੋਣਗੇ ਅਤੇ ਮੌਤ ਦਰ ਵਧੇਗੀ।
ਹੈਨਰੀ ਕਲਗ ਨੇ ਆਉਣ ਵਾਲੇ ਮਹੀਨਿਆਂ ਵਿੱਚ ਤਿੰਨ ਮੁੱਖ ਕਾਰਨਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ। ਇਨ੍ਹਾਂ ਵਿੱਚ ਸਕੂਲ ਮੁੜ ਖੋਲ੍ਹਣੇ, ਸਰਦੀ-ਜੁਕਾਮ ਦਾ ਮੌਸਮ ਅਤੇ ਸਰਦੀਆਂ ਦੌਰਾਨ ਬਜ਼ੁਰਗਾਂ ਦੀ ਵਧੇਰੇ ਮੌਤ ਸ਼ਾਮਿਲ ਹੈ। ਇਨ੍ਹਾਂ ਕਾਰਨਾਂ ਕਰਕੇ ਲਾਗ ਦੇ ਘਾਤਕ ਹੋਣ ਦਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ ਦੇਸ਼ਾਂ ਨੂੰ ਉਨ੍ਹਾਂ ਦੀ ਇਸ ਚੇਤਾਵਨੀ ਅਨੁਸਾਰ ਹੁਣ ਤੋਂ ਤਿਆਰੀ ਕਰਨੀ ਚਾਹੀਦੀ ਹੈ। ਅਮਰੀਕਾ ਵਿੱਚ ਸਕੂਲ ਅਤੇ ਕਾਲਜ ਖੋਲ੍ਹਣ ਕਾਰਨ ਕਈਂ ਥਾਵਾਂ ‘ਤੇ ਲਾਗ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸ ਦੇਈਏ ਕਿ ਮਿਸੀਸਿਪੀ ਦੇ ਇੱਕ ਸਕੂਲ ਵਿੱਚ 4000 ਬੱਚੇ ਅਤੇ 600 ਅਧਿਆਪਕਾਂ ਨੂੰ ਕੁਆਰੰਟੀਨ ਕਰਨਾ ਪਿਆ ਸੀ।
WHO ਨੇ ਕਿਹਾ ਹੈ ਕਿ ਉਸ ਨੇ ਇੱਕ ਕਮੇਟੀ ਬਣਾਈ ਹੈ ਜੋ ਹੈਲਥ ਐਮਰਜੈਂਸੀ ਦੀ ਘੋਸ਼ਣਾ ਕਰਨ ਦੇ ਨਿਯਮਾਂ ਨੂੰ ਬਦਲ ਦੇਵੇਗੀ। ਕੋਰੋਨਾ ਮਹਾਂਮਾਰੀ ਤੋਂ ਬਾਅਦ WHO ‘ਤੇ ਦੁਨੀਆ ਨੂੰ ਦੇਰ ਨਾਲ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਗਿਆ ਹੈ। WHO ਨੇ 30 ਜਨਵਰੀ ਨੂੰ ਕੋਰੋਨਾ ਕਾਰਨ ਹੈਲਥ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀ। ਉਨ੍ਹਾਂ ਦਾ ਇਹ ਦਾਅਵਾ ਹੈ ਕਿ ਇਸ ਸਮੇਂ ਦੌਰਾਨ ਚੀਨ ਵਿੱਚ ਸਿਰਫ 100 ਕੇਸ ਹੋਏ ਸਨ । ਹੁਣ WHO ਨੇ ਆਪਣੇ ਨਿਯਮਾਂ ਦੀ ਸਮੀਖਿਆ ਕਰਨ ਲਈ ਇੱਕ ਕਮੇਟੀ ਬਣਾਈ ਹੈ। ਜਿਸ ਵਿੱਚ ਦੇਖਿਆ ਜਾਵੇਗਾ ਕਿ ਕੀ ਨਿਯਮਾਂ ਵਿੱਚ ਕੋਈ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ?
ਉੱਥੇ ਹੀ ਦੂਜੇ ਪਾਸੇ ਦੱਖਣੀ ਕੋਰੀਆ ਵਿੱਚ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹੀ ਕਾਰਨ ਹੈ ਕਿ ਇੱਥੇ ਸਾਰੇ ਡਾਕਟਰਾਂ ਦੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਕੰਮ ‘ਤੇ ਵਾਪਸ ਜਾਣ ਲਈ ਕਿਹਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਸਭ ਦੇ ਬਾਵਜੂਦ ਦੇਸ਼ ਦੇ ਡਾਕਟਰ ਤਿੰਨ ਦਿਨਾਂ ਦੀ ਹੜਤਾਲ ‘ਤੇ ਅੜੇ ਹੋਏ ਹਨ। ਦੂਜੇ ਪਾਸੇ ਸਰਕਾਰ ਨੇ ਕਿਹਾ ਹੈ ਕਿ ਉਹ ਸਮੇਂ ਸਿਰ ਸਥਿਤੀ ਨੂੰ ਕੰਟਰੋਲ ਕਰਨਾ ਚਾਹੁੰਦੀ ਹੈ, ਇਸ ਲਈ ਸਖਤ ਕਦਮ ਵੀ ਵਿਚਾਰੇ ਜਾ ਸਕਦੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …