ਆਈ ਤਾਜਾ ਵੱਡੀ ਖਬਰ
ਅੱਜ ਕੱਲ ਦੇ ਦਿਨਾਂ ਵਿੱਚ ਚੋਰਾਂ ਦੇ ਹੌਸਲੇ ਬਹੁਤ ਬੁਲੰਦ ਹੋ ਗਏ ਹਨ। ਜਿਸ ਦੇ ਚਲਦਿਆ ਹੁਣ ਚੋਰ ਬਿਨ੍ਹਾਂ ਪੁਲਿਸ ਜਾਂ ਪ੍ਰਸ਼ਾਸਨ ਦੇ ਖੌਫ਼ ਤੋਂ ਦਿਨ-ਦਿਹਾੜੇ ਚੋਰੀ ਵਰਗੀਆ ਵਾਰਦਾਤਾਂ ਨੂੰ ਅੰਜਾਮ ਦੇਣ ਰਹੇ ਹਨ। ਅਕਸਰ ਇਹ ਕਿਹਾ ਜਾਦਾ ਸੀ ਕਿ ਪਹਿਲਾ ਚੋਰ ਰਾਤ ਦੇ ਹਨੇਰੇ ਵਿਚ ਅਜਿਹੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪਰ ਹੁਣ ਚੋਰ ਚੋਰੀ ਕਰਨ ਲਈ ਹਨੇਰੇ ਦੀ ਉਡੀਕ ਨਹੀ ਕਰਦੇ ਸਗੋ ਦਿਨ ਵਿਚ ਹੀ ਦੁਕਾਨਾਂ ਦੇ ਬਾਹਰ ਪਏ ਸਮਾਨ ਨੂੰ ਚੁਰਾ ਕੇ ਭੱਜ ਜਾਦੇ ਹਨ ਅਤੇ ਅਜਿਹੀ ਵਾਰਦਾਤਾ ਨੂੰ ਅੰਜਾਮ ਦਿੰਦੇ ਹਨ। ਇਸੇ ਤਰ੍ਹਾਂ ਹੁਣ ਇਕ ਅਜਿਹੀ ਘਟਨਾ ਵਾਪਰੀ ਹੈ ਜਿਸ ਤੋ ਬਾਅਦ ਪ੍ਰਸ਼ਾਸਨ ਨੂੰ ਵੀ ਹੱਥਾ ਪੈਰਾ ਦੀ ਪੈ ਗਈ। ਇਸ ਖਬਰ ਤੋ ਬਾਅਦ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਦਰਅਸਲ ਅਜਿਹੀ ਹੀ ਚੋਰੀ ਦੀ ਘਟਨਾ ਅਵਤਾਰ ਨਗਰ ਵਿੱਚ ਵਾਪਰੀ ਹੈ ਜਿਥੇ ਗਲੀ ਨੰਬਰ 5 ਵਿਚ ਉਸ ਸਮੇ ਹਰ ਕੋਈ ਹੈਰਾਨ ਰਿਹ ਗਿਆ ਜਦੋਂ ਦੋ ਨੌਜਵਾਨ ਮੋਟਰਸਾਈਕਲ ਤੇ ਸਵਾਰ ਆਏ ਅਤੇ ਉਨ੍ਹਾਂ ਨੇ ਦੁਕਾਨ ਦੇ ਬਾਹਰ ਪਏ ਦੋ ਪੱਖੇ ਚੁੱਕ ਲਏ ਅਤੇ ਉਨ੍ਹਾਂ ਉਥੋ ਮੋਟਰਸਾਈਕਲ ਨੂੰ ਤੇਜ਼ ਭਜਾ ਲਿਆ ਅਤੇ ਉਹ ਫਰਾਰ ਹੋ ਗਏ। ਦੱਸ ਦਈਏ ਕਿ ਜਿਸ ਵਾਰਦਾਤ ਸੰਬੰਧੀ ਦੁਕਾਨ ਦੇ ਮਾਲਕ ਨੂੰ ਭਿਣਕ ਤਕ ਨਹੀਂ ਲੱਗੀ ਪਰ ਦੁਕਾਨਦਾਰ ਰਾਤ ਦੇ ਸਮੇ ਆਪਣੀ ਦੁਕਾਨ ਬੰਦ ਕਰਨ ਲੱਗਾ ਤਾਂ ਜਦੋ ਰਾਤ ਨੂੰ ਅੰਦਰ ਰੱਖਣ ਲੱਗੇ ਤਾਂ ਉਨ੍ਹਾਂ ਨੂੰ ਸਮਾਨ ਵਿਚ ਕਮੀ ਨਜ਼ਰ ਆਈ ਤਾਂ ਉਨ੍ਹਾਂ ਇਸ ਵੱਲ ਧਿਆਨ ਦਿੱਤਾ ਜਿਸ ਤੋ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ।
ਜਿਸ ਤੋ ਬਾਅਦ ਦੁਕਾਨਦਾਰ ਦੇ ਵੱਲੋ ਦੁਕਾਨ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਨੂੰ ਫੁਟੇਜ ਵਿਚ ਚੋਰੀ ਬਾਰੇ ਪਤਾ ਲੱਗਿਆ। ਇਸ ਸੰਬੰਧੀ ਅਨਿਲ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਰੁਜ਼ਾਨਾ ਦੁਕਾਨ ਦੇ ਬਾਹਰ ਕੁਝ ਸਮਾਨ ਗਾਹਕਾਂ ਲਈ ਡਿਸਪਲੇਅ ਕੀਤਾ ਹੁੰਦਾ ਹੈ ਪਰ ਹੁਣ ਇਸ ਸਮਾਨ ਵਿਚ ਦੋ ਸਟੈਂਡਿੰਗ ਪੱਖੇ ਚੋਰੀ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿਚ ਦੋ ਨੌਜਵਾਨ ਕੈਦ ਕੀਤੇ ਗਏ ਹਨ ਜੋ ਦੁਕਾਨ ਦੇ ਬਾਹਰ ਖੜ੍ਹੇ ਦਿਖਾਈ ਦਿੰਦੇ ਹਨ ਅਤੇ ਉਹ ਦੋ ਪੱਖੇ ਚੁੱਕ ਕੇ ਮੋਟਰਸਾਈਕਲ ਤੇ ਫ਼ਰਾਰ ਹੋ ਗਏ। ਅਨਿਲ ਕੁਮਾਰ ਨੇ ਜਾਣਕਾਰੀ ਸਾਝੀ ਕੀਤੀ ਕਿ ਉਨ੍ਹਾਂ ਨੇ ਇਸ ਵਾਰਦਾਤ ਸੰਬੰਧੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …