ਆਈ ਤਾਜਾ ਵੱਡੀ ਖਬਰ
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਹਾਦਸਿਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁਕੀ ਹੈ। ਇਨ੍ਹਾਂ ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਜਿੱਥੇ ਕਰੋਨਾ ਕੇਸਾਂ ਵਿਚ ਕਮੀ ਆਉਣ ਕਾਰਨ ਲਾਗੂ ਕੀਤੀਆਂ ਗਈਆਂ ਹਦਾਇਤਾਂ ਵਿੱਚ ਢਿੱਲ ਦਿੱਤੀ ਗਈ ਹੈ ਤਾਂ ਜੋ ਲੋਕਾਂ ਦੀ ਜ਼ਿੰਦਗੀ ਮੁੜ ਪਟੜੀ ਤੇ ਆ ਸਕੇ। ਉਥੇ ਹੀ ਪੰਜਾਬ ਵਿੱਚ ਵਾਪਰਨ ਵਾਲੇ ਹਾਦਸਿਆਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਇਸ ਕਰੋਨਾ ਨੇ ਲੈ ਲਈ ਹੈ। ਉਥੇ ਹੀ ਵਾਪਰਨ ਵਾਲੇ ਸੜਕ ਹਾਦਸਿਆਂ , ਬਿਮਾਰੀਆਂ ਅਤੇ ਕਈ ਹੋਰ ਹਾਦਸਿਆਂ ਵਿੱਚ ਵੀ ਲੋਕਾਂ ਦੀ ਜਾਨ ਜਾ ਰਹੀ ਹੈ।
ਉਥੇ ਹੀ ਨੌਜਵਾਨਾਂ ਦੀਆਂ ਹੋਣ ਵਾਲੀਆਂ ਮੌਤਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਦੁਕਾਨ ਦੀ ਛੱਤ ਤੇ ਹੋਈ ਇਸ ਤਰਾਂ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਰਨਤਾਰਨ ਰੋਡ ਤੇ ਅੱਡਾ ਝਬਾਲ ਦੀ ਇਕ ਦੁਕਾਨ ਤੋਂ ਸਾਹਮਣੇ ਆਈ ਹੈ। ਜਿੱਥੇ ਮੌਸਮ ਦੀ ਤਬਦੀਲੀ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਤਰਨਤਾਰਨ ਰੋਡ ਤੇ ਪੰਚਾਇਤੀ ਮਾਰਕੀਟ ਵਿੱਚ ਦੁਕਾਨਾਂ ਕਿਰਾਏ ਤੇ ਦਿੱਤੀਆਂ ਗਈਆਂ ਹਨ।
ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਇਨ੍ਹਾਂ ਦੁਕਾਨਾਂ ਦੀਆਂ ਛੱਤਾਂ ਤੇ ਕਾਫੀ ਪਾਣੀ ਇਕੱਠਾ ਹੋ ਗਿਆ ਸੀ। ਉਥੇ ਹੀ ਦੁਕਾਨ ਦੀ ਛੱਤ ਉਪਰ ਖੜ੍ਹੇ ਪਾਣੀ ਨੂੰ ਇਕ ਨੌਜਵਾਨ ਵੱਲੋਂ ਕੱਢਿਆ ਜਾ ਰਿਹਾ ਸੀ। ਦੁਕਾਨਾਂ ਉੱਪਰ ਲੰਘਦੀਆਂ ਬਿਜਲੀ ਦੀਆਂ ਤਾਰਾਂ ਨੇ ਅਚਾਨਕ ਇਸ ਨੌਜਵਾਨ ਨੂੰ ਆਪਣੇ ਵੱਲ ਖਿੱਚ ਲਿਆ। ਇਹ ਨੌਜਵਾਨ ਕਰੰਟ ਲੱਗਣ ਕਾਰਨ ਹੇਠਾਂ ਡਿੱਗ ਪਿਆ ਅਤੇ ਗੰਭੀਰ ਰੂਪ ਵਿਚ ਜਖਮੀ ਹੋਇਆ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਇਸ ਨੌਜਵਾਨ ਨੂੰ ਨਜਦੀਕ ਦੇ ਇਕ ਹਸਪਤਾਲ ਲਿਜਾਇਆ ਗਿਆ।
ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਨੌਜਵਾਨ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਦੁਕਾਨ ਦੀ ਛੱਤ ਤੋਂ ਬਰਸਾਤ ਦਾ ਪਾਣੀ ਕੱਢਦੇ ਸਮੇਂ ਇਸ ਨੌਜਵਾਨ ਨੂੰ ਕਰੰਟ ਲੱਗ ਗਿਆ। ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਧਰਮਵੀਰ ਸਿੰਘ ਪੁੱਤਰ ਬਾਜ਼ ਸਿੰਘ ਵਾਸੀ ਠੱਠਗੜ੍ਹ ਵਜੋਂ ਹੋਈ ਹੈ। ਇਸ ਨੌਜਵਾਨ ਦੀ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …