ਆਈ ਤਾਜਾ ਵੱਡੀ ਖਬਰ
ਇਕ ਪਾਸੇ ਜਿਥੇ ਕਰੋਨਾ ਕੇਸਾਂ ਵਿਚ ਕਮੀ ਆਈ ਹੈ,ਉਥੇ ਹੀ ਆਏ ਦਿਨ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੋ ਰਿਹਾ ਹੈ। ਜਿਸ ਦਾ ਖਮਿਆਜ਼ਾ ਉਨ੍ਹਾਂ ਪਰਿਵਾਰਾਂ ਨੂੰ ਭੁਗਤਣਾ ਪੈ ਰਿਹਾ ਹੈ ਜੋ ਪਹਿਲਾਂ ਹੀ ਇਸ ਕਰੋਨਾ ਦੇ ਕਾਰਣ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਇੰਤਜਾਮ ਕੀਤੇ ਜਾ ਰਹੇ ਹਨ। ਉਥੇ ਹੀ ਚੋਰੀ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਸੂਬੇ ਅੰਦਰ ਆਏ ਦਿਨ ਹੀ ਚੋਰੀ ਅਤੇ ਲੁਟ-ਖੋਹ ਦੀਆਂ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।
ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾਂਦਾ। ਕਿਉਂਕਿ ਸਮੇਂ ਦੇ ਅਨੁਸਾਰ ਚੋਰਾਂ ਦੇ ਚੋਰੀ ਤੇ ਲੁੱਟਖੋਹ ਕਰਨ ਦੇ ਤਰੀਕੇ ਵੀ ਬਦਲ ਰਹੇ ਹਨ। ਅਜਿਹੀ ਹੀ ਲੁੱਟ-ਖੋਹ ਦੀ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਵਿਆਹ ਦਾ ਕਾਰਡ ਦੇਣ ਦੇ ਬਹਾਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ ਜਲੰਧਰ ਦੇ ਅਵਤਾਰ ਨਗਰ ਵਿਚ ਕੁਝ ਨੌਜਵਾਨਾਂ ਵੱਲੋਂ ਇੱਕ ਪਰਿਵਾਰ ਨੂੰ ਵਿਆਹ ਦਾ ਕਾਰਡ ਅਤੇ ਡੱਬਾ ਦੇਣ ਦੇ ਬਹਾਨੇ ਉਸ ਪਰਵਾਰ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਲਿਆ ਗਿਆ ਹੈ।
ਇਹ ਘਟਨਾ ਵਾਟਰ ਸਪਲਾਈ ਮਹਿਕਮੇ ਵਿਚ ਕੰਮ ਕਰਨ ਵਾਲੇ ਕਰਮਚਾਰੀ ਦੇ ਘਰ ਵਾਪਰੀ ਹੈ। ਜਿੱਥੇ ਉਨ੍ਹਾਂ ਦੀ ਮਾਤਾ ਘਰ ਦੇ ਇੱਕ ਪਹਿਲੇ ਕਮਰੇ ਵਿੱਚ ਬੈਠੀ ਹੋਈ ਸੀ। ਅਤੇ ਮੇਨ ਗੇਟ ਖੁੱਲ੍ਹਾ ਹੋਇਆ ਸੀ। ਉਸ ਸਮੇਂ ਹੀ ਤਿੰਨ ਨੌਜਵਾਨ ਜੋ ਕਿ ਇੱਕ ਐਕਟਿਵਾ ਤੇ ਸਵਾਰ ਸਨ ਉਨ੍ਹਾਂ ਦੇ ਘਰ ਆਏ। ਜਿਨ੍ਹਾਂ ਨੇ ਦੱਸਿਆ ਕਿ ਉਹ ਵਿਆਹ ਦਾ ਕਾਰਡ ਅਤੇ ਡੱਬਾ ਦੇਣ ਆਏ ਹਨ। ਇਸ ਉਪਰੰਤ ਮਾਂ ਵੱਲੋਂ ਆਪਣੇ ਪੁੱਤਰ ਨੂੰ ਆਵਾਜ਼ ਲਗਾਈ ਗਈ ਤਾਂ ਇਸ ਸਮੇਂ ਦੇ ਦੌਰਾਨ ਹੀ ਉਨ੍ਹਾਂ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ਉਪਰ ਪਰਿਵਾਰ ਨੂੰ ਲੁੱਟ ਲਿਆ ਗਿਆ।
ਜਿਸ ਵਿੱਚ ਪਰਿਵਾਰਕ ਮੈਂਬਰ ਤੋਂ ਘਰ ਵਿੱਚ ਸੋਨੇ ਦੀਆਂ ਚੂੜੀਆਂ ਅਤੇ ਨੱਕ ਦਾ ਕੋਕਾ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਥੇ ਹੀ ਵਾਟਰ ਸਪਲਾਈ ਦੇ ਮਹਿਕਮੇ ਵਿਚ ਕਰਮਚਾਰੀ ਅਨਿਲ ਵਾਸੀ ਕੁੱਕੀ ਢਾਬ ਵੱਲੋਂ ਇਸ ਘਟਨਾ ਦੀ ਜਾਣਕਾਰੀ ਥਾਣਾ ਨੰਬਰ 7 ਦੀ ਪੁਲੀਸ ਨੂੰ ਦਿੱਤੀ ਗਈ ਹੈ। ਜਿਸ ਵੱਲੋਂ ਮੌਕੇ ਉਪਰ ਪਹੁੰਚ ਕੇ ਘਰ ਦੇ ਨਜ਼ਦੀਕ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਦੇਖਿਆ ਜਾ ਰਿਹਾ ਹੈ ਅਤੇ ਇਸ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਦੇ ਜ਼ਰੀਏ ਆਰੋਪੀਆਂ ਨੂੰ ਕਾਬੂ ਕੀਤਾ ਜਾ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …