ਆਈ ਤਾਜਾ ਵੱਡੀ ਖਬਰ
ਪੰਜਾਬ ਪੁਲਸ ਜਦੋਂ ਆਪਣੀ ਆਈ ਤੇ ਆ ਜਾਵੇ ਫਿਰ ਇਹਨਾਂ ਦੇ ਕੰਮ ਨੂੰ ਦੁਨੀਆਂ ਸਲਾਮਾਂ ਕਰਦੀ ਹੈ। ਇਹੋ ਜਿਹੀਆਂ ਕਈ ਉਦਹਾਰਣਾਂ ਮਜੂਦ ਹਨ। ਅਜਿਹੀ ਹੀ ਇੱਕ ਖਬਰ ਹੁਣ ਸਾਹਮਣੇ ਆ ਰਹੀ ਹੈ ਜਿਥੇ ਪੰਜਾਬ ਪੁਲਸ ਨੇ 24 ਘੰਟਿਆਂ ਦੇ ਅੰਦਰ ਅੰਦਰ ਹੀ ਕੇਸ ਨੂੰ ਸੋਲਵ ਕਰਕੇ ਸਾਰੇ ਪਾਸਿਓਂ ਸੋਭਾ ਖਟ ਲਈ ਹੈ।
ਇੰਸ: ਮਨਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਬਸੀ ਪਠਾਣਾਂ ਨੇ ਦੱਸਿਆ ਕਿ ਮਿਤੀ 26/27-08-2020 ਦੀ ਦਰਮਿਆਨੀ ਰਾਤ ਨੂੰ ਨਾ ਮਲੂਮ ਵਿਅਕਤੀ/ਵਿਅਕਤੀਆਂ ਵੱਲੋਂ ਜੇਲ੍ਹ ਰੋਡ, ਬਸੀ ਪਠਾਣਾ ਪਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ। ਲੁੱ – ਟ ਣ। ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 134 ਮਿਤੀ 27-08-2020 ਅ/ਧ 457,380,511 ਹਿੰ:ਦੰ: ਥਾਣਾ ਬਸੀ ਪਠਾਣਾਂ ਵਿਖੇ ਨਾ-ਮਾਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ।
ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਸੀਨੀਅਰ ਕਪਤਾਨ ਪੁਲਿਸ, ਫਤਹਿਗੜ੍ਹ ਸਾਹਿਬ ਵੱਲੋਂ ਦਿੱਤੇ ਗਏ ਦਿਸ਼ਾਂ ਨਿਰਦੇਸ਼ਾ ਅਨੁਸਾਰ ਸੁਖਮਿੰਦਰ ਸਿੰਘ ਚੌਹਾਨ, ਡੀ.ਐਸ.ਪੀ. ਬਸੀ ਪਠਾਣਾ ਦੀ ਨਿਗਰਾਨੀ ਹੇਠ ਥਾਣਾ ਬਸੀ ਪਠਾਣਾਂ ਦੇ ਪੁਲਿਸ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ।ਇਸ ਟੀਮ ਵੱਲੋਂ 24 ਘੰਟੇ ਦੇ ਅੰਦਰ ਹੀ ਇਸ ਮੁਕੱਦਮੇ ਨੂੰ ਟਰੇਸ ਕਰਕੇ ਲਖਵਿੰਦਰ ਸਿੰਘ ਉਰਫ ਲੱਕੀ ਕਪੂਰ ਪੁੱਤਰ ਸੋਮਨਾਥ, ਵਾਸੀ ਪਿੰਡ ਬਹਾਦਰਗੜ੍ਹ, ਥਾਣਾ ਫਤਹਿਗੜ੍ਹ ਸਾਹਿਬ, ਹਰਦੀਪ ਸਿੰਘ ਉਰਫ ਲਾਲੀ ਪੁੱਤਰ ਤਰਸੇਮ ਸਿੰਘ, ਹਰਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਹਰਦੀਪ ਸਿੰਘ, ਵਾਸੀਆਨ ਆਦਰਸ਼ ਨਗਰ, ਗਲੀ ਨੰ: 06, ਹਮਾਯੂੰਪੁਰ ਸਰਹਿੰਦ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਲਾਲ, ਵਾਸੀ ਪਿੰਡ ਹਰਲਾਲਪੁਰ, ਥਾਣਾ ਫਤਹਿਗੜ੍ਹ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਸ
ਦੌਰਾਨ ਵਰਤੇ ਗਏ ਮੋਟਰ-ਸਾਈਕਲ ਨੰਬਰ PB-23W-0593 Royal Enfield ਰੰਗ ਕਾਲਾ, ਮੋਟਰ ਸਾਈਕਲ ਨੰਬਰ PB-23Y-3563, Splendor + ਰੰਗ ਸਿਲਵਰ ਅਤੇ ਏ.ਟੀ.ਐਮ. ਤੋ -ੜ – ਨ ਲਈ ਵਰਤੀ ਗਈ ਲੋਹੇ ਦੀ ਰਾਡ ਅਤੇ ਲੋਹੇ ਦਾ ਦਾਤਰ ਬ੍ਰਾਮਦ ਕੀਤਾ ਗਿਆ। ਦੌਰਾਨੇ ਪੁੱਛਗਿੱਛ ਇਹਨਾਂ ਨੇ ਮੰਨਿਆ ਹੈ, ਕਿ ਉਨ੍ਹਾਂ ਵੱਲੋਂ ਪਹਿਲਾ ਵੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਏਰੀਆ ਵਿੱਚ ਦੋ ਵੱਖ-2 ਬੈਂਕਾਂ ਦੇ ਏ.ਟੀ.ਐਮ। ਲੁੱ ਟ – ਣ। ਦੀ ਵੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 164, ਮਿਤੀ 18-08-2020, ਅ/ਧ 457, 380, 427, 511 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਵਿਖੇ ਦਰਜ ਰਜਿਸਟਰ ਹੈ।
ਇਸ ਤੋਂ ਇਲਾਵਾ ਮੁੱਖ ਅਫਸਰ ਥਾਣਾ ਨੇ ਦੱਸਿਆ, ਕਿ ਲਖਵਿੰਦਰ ਸਿੰਘ ਉਰਫ ਲੱਕੀ ਕਪੂਰ ਪੁੱਤਰ ਸੋਮਨਾਥ, ਵਾਸੀ ਪਿੰਡ ਬਹਾਦਰਗੜ੍ਹ ਪਰ ਪਹਿਲਾ ਵੀ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਵੀ ਮੁਕੱਦਮਾ ਦਰਜ ਰਜਿਸਟਰ ਹੈ, ਜਿਸ ਵਿੱਚ ਇਹ ਜ਼ਮਾਨਤ ਪਰ ਸੀ ਅਤੇ ਹਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ, ਵਾਸੀਆਨ ਆਦਰਸ਼ ਨਗਰ, ਹਮਾਯੂੰਪੁਰ ਸਰਹਿੰਦ ਪਿਓ-ਪੁੱਤਰ ਹਨ, ਜੋ ਇਕੱਠੇ ਹੀ ਅੰਜ਼ਾਮ ਦਿੰਦੇ ਸਨ।ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਮੁਕੱਦਮੇ ਵੀ ਟਰੇਸ ਹੋਣ ਦੀ ਸੰਭਾਵਨਾ ਤੋਂ ਇੰਨਕਾਰ ਨਹੀ ਕੀਤਾ ਜਾ ਸਕਦਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …