ਆਈ ਤਾਜਾ ਵੱਡੀ ਖਬਰ
ਕੇਂਦਰ ਦੀ ਬਜਾਰਤ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਦਲ ਫੇਰ ਦਾ ਮਾਹੌਲ ਬਣਿਆ ਹੋਇਆ ਹੈ। ਬਹੁਤ ਸਾਰੇ ਕੇਂਦਰੀ ਮੰਤਰੀਆਂ ਦੇ ਵੱਲੋਂ ਅਸਤੀਫ਼ਾ ਦਿੱਤਾ ਅਤੇ ਕਈ ਕੇਂਦਰੀ ਮੰਤਰੀਆਂ ਦੀ ਤਬਦੀਲੀ ਕੀਤੀ ਗਈ ਅਤੇ ਉਨ੍ਹਾਂ ਦੀ ਥਾਂ ਤੇ ਨਵੇ ਕੇਂਦਰੀ ਮੰਤਰੀ ਨਿਯੁਕਤ ਕੀਤੇ ਗਏ। ਇਸ ਬਦਲਾਅ ਦੇ ਕਾਰਨ ਜਿੱਥੇ ਰਾਜਨੀਤੀ ਕਾਫੀ ਗਰਮਾਈ ਹੋਈ ਹੈ ਉੱਥੇ ਹੀ ਹੁਣ ਭਾਵੇਂ ਕਿ ਕੇਂਦਰੀ ਮੰਤਰੀਆਂ ਦੇ ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਅਤੇ ਵਿਕਾਸ ਦੀ ਦਰ ਨੂੰ ਵਧਾਉਣ ਲਈ ਰਫ਼ਤਾਰ ਤੇਜ਼ ਕਰਦਿਆਂ ਹੁਣ ਇਹ ਨਵੇਂ ਐਲਾਨ ਕੀਤੇ ਗਏ ਹਨ।
ਦਰਅਸਲ ਹੋਣ ਨਵੇਂ ਕੇਂਦਰੀ ਰੇਲ ਮੰਤਰੀ ਦੇ ਵੱਲੋਂ ਰੇਲ ਮੰਤਰਾਲੇ ਦੇ ਦਫ਼ਤਰਾਂ ਨਾਲ ਸਬੰਧਤ ਵੱਡਾ ਫੈਸਲਾ ਲੈਂਦੇ ਹੋਏ ਇਹ ਐਲਾਨ ਕੀਤੇ ਗਏ ਹਨ। ਜਾਣਕਾਰੀ ਦੇ ਅਨੁਸਾਰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਵੱਲੋਂ ਹੁਣ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਰੇਲ ਦਫ਼ਤਰ ਦੇਰ ਰਾਤ ਤੱਕ ਖੁੱਲ੍ਹੇ ਰਹਿਣਗੇ। ਜਿਸ ਦੇ ਚਲਦਿਆਂ ਹੁਣ ਰੇਲ ਮੰਤਰਾਲੇ ਦੇ ਅਫ਼ਸਰ ਜਾਂ ਮੁਲਾਜ਼ਮ ਦੋ ਸ਼ਿਫਟਾਂ ਭਾਵ ਦਿਨ ਅਤੇ ਰਾਤ ਦੀ ਸ਼ਿਫ਼ਟ ਵਿਚ ਕੰਮ ਕਰਨਗੇ। ਦੱਸ ਦਈਏ ਕਿ ਇਹ ਫੈਸਲਾ ਕੰਮ ਵਿਚ ਵਾਧਾ ਕਰਨ ਅਤੇ ਰੇਲ ਮੰਤਰਾਲੇ ਦਾ ਵਿਕਾਸ ਕਰਨ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ।
ਦੱਸ ਦਈਏ ਕਿ ਰੇਲ ਮੰਤਰਾਲੇ ਦੇ ਫੈਸਲੇ ਅਨੁਸਾਰ ਹੁਣ ਪਹਿਲੀ ਸਿਫ਼ਟ ਸਵੇਰੇ ਸੱਤ ਵਜੇ ਸ਼ੁਰੂ ਹੋਵੇਗੀ ਅਤੇ ਇਹ ਸਿਫ਼ਟ ਸ਼ਾਮ 4 ਵਜੇ ਤੱਕ ਹੋਵੇਗੀ ਇਸ ਤੋਂ ਇਲਾਵਾ ਦੂਜੀ ਸ਼ਿਫਟ ਵਿਚ ਦੁਪਹਿਰ 3 ਵਜੇ ਤੋਂ ਕੰਮ ਸ਼ੁਰੂ ਹੋਵੇਗਾ ਅਤੇ ਦੇਰ ਰਾਤ 12 ਵਜੇ ਤਕ ਕੰਮ ਕੀਤਾ ਜਾਵੇਗਾ।
ਦੱਸ ਦਈਏ ਕਿ ਰੇਲ ਮੰਤਰੀ ਵੱਲੋਂ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਗਿਆ ਕਿ ਜਿਥੇ ਬੁਲੇਟ ਟਰੇਨ ਅਤੇ ਹਾਈ ਸਪੀਡ ਰੇਲਵੇ ਨੈਟਵਰਕ ਦੇ ਵਿਕਾਸ ਕੀਤਾ ਜਾਵੇਗਾ ਉਥੇ ਹੀ ਹੁਣ ਰੇਲਵੇ ਦੀ ਜ਼ਮੀਨ ਦਾ ਕਾਰਜਸ਼ੀਲ ਵਿਕਾਸ ਕਰਨਾ ਵੱਡੀ ਜ਼ਿੰਮੇਵਾਰੀ ਹੈ। ਜਿਸ ਦੇ ਚੱਲਦਿਆਂ ਹੁਣ ਰੇਲ ਮੰਤਰਾਲੇ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ ਅਤੇ ਨਵੇਂ ਦਿਸ਼ਾ ਨਿ-ਰ-ਦੇ-ਸ਼ ਜਾਰੀ ਕੀਤੇ ਗਏ ਹਨ। ਕਿਉਂਕਿ ਇਸ ਤਰ੍ਹਾ ਸ਼ਿਫ਼ਟਾਂਵਿਚ ਕੰਮ ਕਰਨ ਨਾਲ ਕੰਮ ਦੀ ਤਾਦਾਦ ਵਧੇਗੀ ਅਤੇ ਜ਼ਿਆਦਾ ਕੰਮ ਹੋਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …