ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਨੌਜਵਾਨ ਮੁੰਡੇ ਅਤੇ ਕੁੜੀਆਂ ਵਧੀ ਪੜਾਈ ਅਤੇ ਵਧੀਆ ਭਵਿੱਖ ਲਈ ਕਨੇਡਾ ਦਾ ਰੁੱਖ ਕਰ ਰਹੇ ਹਨ ਪਰ ਹੁਣ ਅਜਿਹਾ ਕਰਨ ਵਾਲਿਆਂ ਲਈ ਇੱਕ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ। ਜਿਸ ਲਈ ਇਹਨਾਂ ਨੂੰ ਹੁਣ ਸਾਵਧਾਨ ਹੋ ਜਾਣਾ ਜਾਣਾ ਚਾਹੀਦਾ ਹੈ। ਪੰਜਾਬ ਤੋਂ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਦੇ ਟਰਾਂਟੋ ਅਤੇ ਵੈਨਕੂਵਰ ਹਵਾਈ ਅੱਡਿਆਂ ‘ਤੇ ਪੁੱਜੇ ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਭੇਜਣ ਦੀ ਜਾਣਕਾਰੀ ਮਿਲੀ ਹੈ।
ਮਾਰਚ 2020 ਦੇ ਅੱਧ ਤੋਂ ਫਲਾਈਟਾਂ ਬੰਦ ਹੋਣ ਕਾਰਨ ਪੰਜਾਬ ਤੋਂ ਆਉਣ ਵਾਲੇ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਨਹੀਂ ਪੁੱਜ ਸਕੇ ਹਾਲਾਂਕਿ ਉਨ੍ਹਾਂ ਨੂੰ ਵੀਜ਼ਾ ਮਿਲਿਆ ਹੋਇਆ ਸੀ। ਅਜਿਹੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਚਾਹੁੰਦੇ ਹਨ ਕਿ ਉਹ ਕਿਸੇ ਤਰਾਂ ਕੈਨੇਡਾ ਦਾਖਲ ਹੋ ਜਾਣ, ਉਨ੍ਹਾਂ ਵਲੋਂ ਭਰੀਆਂ ਫੀਸਾਂ ਜਾਂ ਏਜੰਟਾਂ ਨੂੰ ਦਿੱਤੇ ਪੈਸੇ ਬੇਕਾਰ ਨਾ ਜਾਣ ਪਰ ਅਜਿਹਾ ਸੰਭਵ ਨਹੀਂ ਹੋ ਰਿਹਾ। ਕੈਨੇਡਾ ਪੁੱਜੇ ਕੁਝ ਅਜਿਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਮੋੜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੈਨੇਡਾ ਵਿਚਲੇ ਬਹੁਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ 2020 ਦੇ ਸਮਰ ਅਤੇ ਫਾਲ ਸਮੈਸਟਰ ਆਨਲਾਈਨ ਕੀਤੇ ਹੋਏ ਹਨ, ਜਿਸ ਕਾਰਨ ਕੈਨੇਡਾ ਬੈਠੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਾਰੇ ਵਿਦਿਆਰਥੀ ਘਰੋਂ ਹੀ ਆਨਲਾਈਨ ਪੜ੍ਹ ਰਹੇ ਹਨ। ਬਾਹਰਲੇ ਮੁਲਕਾਂ ‘ਚ ਰਹਿੰਦੇ ਵਿਦਿਆਰਥੀਆਂ ਨੂੰ ਵੀ ਕੈਨੇਡਾ ਸਰਕਾਰ ਨੇ ਇਹੀ ਤਾਕੀਦ ਕੀਤੀ ਹੋਈ ਹੈ ਕਿ ਉਹ ਆਪੋ ਆਪਣੇ ਮੁਲਕ ਵਿੱਚ ਬੈਠੇ, ਉਨ੍ਹਾਂ ਕੈਨੇਡੀਅਨ ਕਾਲਜਾਂ-ਯੂਨੀਵਰਸਿਟੀਆਂ ਰਾਹੀਂ ਆਨਲਾਈਨ ਪੜ੍ਹਾਈ ਕਰਦੇ ਰਹਿਣ, ਜਿੱਥੇ-ਜਿੱਥੇ ਉਨ੍ਹਾਂ ਨੂੰ ਦਾਖਲਾ ਮਿਲਿਆ ਹੋਇਆ ਹੈ, ਉਨ੍ਹਾਂ ਨੂੰ ਇੱਥੇ ਆਉਣ ਦੀ ਲੋੜ ਨਹੀਂ, ਉਨ੍ਹਾਂ ਵਲੋਂ ਕੀਤੀ ਪੜ੍ਹਾਈ ਪੱਕੇ ਹੋਣ ਸਮੇਂ ਵਿੱਚ ਹੀ ਗਿਣੀ ਜਾਵੇਗੀ।
ਹਾਲਾਂਕਿ ਪੰਜਾਬ ਆਪਣੇ ਘਰ ਰਹਿ ਕੇ ਪੜ੍ਹਨਾ ਸਸਤਾ ਅਤੇ ਸੌਖਾ ਹੈ ਪਰ ਬਹੁਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਮਕਸਦ ਪੜ੍ਹਾਈ ਨਾਲੋਂ ਕੈਨੇਡਾ ਪੁੱਜ ਕੇ ਪੈਸਾ ਕਮਾਉਣਾ ਅਤੇ ਪੱਕੇ ਹੋਣਾ ਹੁੰਦਾ ਹੈ, ਜਿਸ ਕਾਰਨ ਉਹ ਕੈਨੇਡਾ ਹੀ ਆਉਣਾ ਚਾਹੁੰਦੇ ਹਨ। ਅਜਿਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਕੈਨੇਡਾ ਸਰਕਾਰ ਵਲੋਂ ਕੀਤੀ ਤਾਕੀਦ ਦੀ ਪਾਲਣਾ ਕਰਨ ਵਰਨਾ ਉਨ੍ਹਾਂ ਵਲੋਂ ਟਿਕਟ ਵਾਸਤੇ ਖਰਚੀ ਗਈ ਰਕਮ ਵੀ ਖਰਾਬ ਹੋ ਸਕਦੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …