ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਸੂਬਾ ਸਰਕਾਰ ਵੱਲੋਂ ਜਿਥੇ ਪਹਿਲਾਂ ਕਰੋਨਾ ਨੂੰ ਠੱਲ ਪਾਉਣ ਲਈ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਸ ਸਦਕਾ ਪੰਜਾਬ ਦੇ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਉਥੇ ਹੀ ਬਰਡ ਫਲੂ, ਭੂਚਾਲ, ਮੌਸਮ ਦੀ ਤਬਦੀਲੀ ਕਾਰਨ ਆਏ ਤੂਫਾਨ, ਭਾਰੀ ਬਰਸਾਤ ਅਤੇ ਹੋਰ ਬਹੁਤ ਸਾਰੀਆਂ ਬੀਮਾਰੀਆਂ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਆਏ ਦਿਨ ਹੀ ਕੋਈ ਨਾ ਕੋਈ ਨਵੀਂ ਕੁਦਰਤੀ ਆਫਤ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ।
ਇਸ ਗਰਮੀ ਦੇ ਮੌਸਮ ਵਿੱਚ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਹੁਣ ਪੰਜਾਬ ਵਿੱਚ ਪਾਣੀ ਨੇ ਭਾਰੀ ਤ-ਬਾ-ਹੀ ਮਚਾਈ ਹੈ ਜਿਸ ਕਾਰਨ ਹਾਹਾਕਾਰ ਮਚ ਗਈ ਹੈ ਅਤੇ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਲਕਾ ਮਲੋਟ ਦੇ ਅਧੀਨ ਆਉਂਦੇ ਪਿੰਡ ਝੋਰਡ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਵਿਚ ਲੰਘਦੀ ਨਹਿਰ ਵਿੱਚ ਦੇਰ ਰਾਤ ਪਾੜ ਪੈ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਨਹਿਰ ਵਿੱਚ ਪਾੜ ਪੈਣ ਦਾ ਕਾਰਨ ਨਹਿਰ ਦੀ ਸਫਾਈ ਨਾ ਹੋਣਾ ਦੱਸਿਆ ਜਾ ਰਿਹਾ ਹੈ।-
ਕਿਉ ਕਿ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਨਹਿਰ ਵਿੱਚ ਪਾੜ ਪੈ ਗਿਆ ਹੈ। ਇਸ ਘਟਨਾ ਬਾਰੇ ਨਹਿਰੀ ਵਿਭਾਗ ਦੇ ਜੇ ਈ ਨੂੰ ਸੂਚਨਾ ਦੇ ਦਿੱਤੀ ਗਈ ਹੈ। ਜਿਨ੍ਹਾਂ ਵੱਲੋਂ ਨਹਿਰ ਦੇ ਟੁੱਟਣ ਦੀ ਸੂਚਨਾ ਪ੍ਰਾਪਤ ਹੋਣ ਤੋਂ ਤੁਰੰਤ ਪਿੱਛੋਂ ਪਾਣੀ ਨੂੰ ਬੰਦ ਕਰਾਉਣ ਦਾ ਆਦੇਸ਼ ਦਿੱਤਾ ਗਿਆ। ਪਿੱਛੋਂ ਪਾਣੀ ਨੂੰ ਬੰਦ ਕਰਨ ਤੋਂ ਬਾਅਦ ਨਹਿਰ ਵਿਚ ਪਏ ਪਾੜ੍ਹ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਸੂਚਨਾ ਨਹਿਰੀ ਵਿਭਾਗ ਨੂੰ ਮਿਲਣ ਤੇ ਉਨ੍ਹਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ ਹੈ। ਇਹ ਪਾੜ ਅਬੋਹਰ ਕਨਾਲ ਨਹਿਰ ਵਿੱਚ ਪਿਆ ਹੈ।
ਦੱਸਿਆ ਗਿਆ ਹੈ ਕਿ ਬੀਤੀ ਰਾਤ 20 ਫੁੱਟ ਦੇ ਕਰੀਬ ਪਾੜ ਪੈ ਗਿਆ ਸੀ ਜੋ ਕੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ 70 ਫੁੱਟ ਦੇ ਕਰੀਬ ਹੋ ਚੁੱਕਾ ਹੈ। ਪਾੜ ਪੈਣ ਕਾਰਨ ਪਾਣੀ ਦੇ ਵਹਾਅ ਨਾਲ ਨਜ਼ਦੀਕ ਪੈਂਦੀ 350 ਏਕੜ ਵਿਚ ਨਰਮੇ ,ਝੋਨੇ ਅਤੇ ਚਾਰੇ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਾ ਹੈ ਜਿਥੇ ਪਾਣੀ ਭਰ ਗਿਆ ਹੈ। ਇਹ ਪਾੜ ਰਾਤ ਦੇ ਕਰੀਬ 12 ਵਜੇ ਪਿਆ ਦੱਸਿਆ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …