ਆਈ ਤਾਜਾ ਵੱਡੀ ਖਬਰ
ਅਕਸਰ ਇਹ ਕਿਹਾ ਜਾਂਦਾ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਹਰ ਕੰਮ ਦੀ ਜਾਂਚ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਕਿਉਂਕਿ ਦੁਰਘਟਨਾਵਾਂ ਜਾਂ ਹਾਦਸੇ ਕਈ ਵਾਰੀ ਅਣਗਹਿਲੀ ਕਾਰਨ ਵਾਪਰਦੇ ਹਨ ਅਤੇ ਕਈ ਵਾਰੀ ਕੁਦਰਤੀ ਤੌਰ ਤੇ ਵਾਪਰ ਜਾਂਦੇ ਹਨ ਪਰ ਇਹਨਾ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ। ਇਸੇ ਤਰ੍ਹਾਂ ਵਿਦੇਸ਼ ਦੀ ਧਰਤੀ ਤੇ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਖਬਰ ਤੋਂ ਬਾਅਦ ਹਰ ਪਾਸੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਦਰਅਸਲ ਇਹ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਕਨੀਕੀ ਖਰਾਬੀ ਆਉਣ ਕਾਰਨ ਇੱਕ ਕਾਰਗੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਤੋਂ ਬਾਅਦ ਅਚਾਨਕ ਸਮੁੰਦਰ ਵਿਚ ਹੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਾਣਕਾਰੀ ਸਾਂਝੀ ਕਰਦੇ ਹੋਏ ਹਵਾਈ ਟਰਾਂਸਪੋਰਟ ਵਿਭਾਗ ਨੇ ਦੱਸਿਆ ਕਿ ਓਆਹੁ ਤੱਟ ਦੇ ਨਜ਼ਦੀਕ ਇਕ ਕਾਰਗੋ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ ਹਾਦਸਾਗ੍ਰਸਤ ਜਹਾਜ਼ ਵਿਚ ਦੋ ਪਾਇਲਟ ਵੀ ਮੌਜੂਦ ਸੀ ਜਿਨ੍ਹਾਂ ਨੂੰ ਬਚਾ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਜਹਾਜ਼ ਚਲਾ ਰਹੇ ਪਾਇਲਟ ਵੱਲੋਂ ਜਾਣਕਾਰੀ ਮਿਲੀ ਸੀ ਕਿ ਜਹਾਜ਼ ਦੇ ਇੰਜਣ ਵਿੱਚ ਅਚਾਨਕ ਖ਼ਰਾਬੀ ਆ ਗਈ ਅਤੇ ਦੂਜਾ ਇੰਜ਼ਣ ਵੀ ਖ਼ਰਾਬ ਹੋ ਗਿਆ ਸੀ। ਜਿਸ ਤੋਂ ਬਾਅਦ ਸਮੁੰਦਰ ਵਿਚ ਜਹਾਜ਼ ਲੈਂਡ ਹੋਣ ਸਬੰਧੀ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ ਅਧਿਕਾਰੀਆਂ ਦੇ ਵੱਲੋਂ ਪਾਣੀ ਵਿੱਚ ਡੁੱਬ ਰਹੇ ਪਾਇਲਟਾਂ ਨੂੰ ਬਚਾਇਆ ਗਿਆ ਅਤੇ ਜ਼ੇਰੇ ਇਲਾਜ਼ ਲਈ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਜਾਣਕਾਰੀ ਦੇ ਅਨੁਸਾਰ 10 ਅਧਿਕਾਰੀਆਂ ਨੂੰ ਹਾਦਸਾਗ੍ਰਸਤ ਥਾਂ ਉਤੇ ਜਾਂਚ ਲਈ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਭੇਜਿਆ ਗਿਆ ਹੈ। ਦੱਸ ਦਈਏ ਕਿ ਹਾਦਸਾਗ੍ਰਸਤ ਜਹਾਜ਼ ਉਡਾਣ ਤੋਂ ਬਾਅਦ ਸਿਰਫ 12 ਮਿੰਟ ਲਈ ਹਵਾ ਵਿਚੋਂ ਰਿਹਾ ਸੀ ਕਿਉਂਕਿ ਖ਼ਰਾਬ ਹੋਣ ਕਾਰਨ ਪਾਇਲਟਾਂ ਨੂੰ ਮਜਬੂਰਨ ਅਚਾਨਕ ਜਹਾਜ ਨੂੰ ਮਹਾਂਸਾਗਰ ਵਿੱਚ ਲੈਂਡ ਕਰਾਉਣਾ ਪਿਆ ਸੀ ਇਸ ਸਬੰਧੀ ਜਾਣਕਾਰੀ ਫਲਾਇਟ ਰਾਡਾਰ 24 ਨੇ ਸਾਂਝੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਗ੍ਰਸਤ ਜਹਾਜ਼ 40 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …