ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਮਾਪੇ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ, ਉਥੇ ਹੀ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਿਲ ਹੋ ਗਿਆ ਹੈ। ਸਰਕਾਰ ਵੱਲੋਂ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਿਛਲੇ ਸਾਲ ਮਾਰਚ ਤੋਂ ਹੀ ਤਾਲਾਬੰਦੀ ਕੀਤੀ ਗਈ ਸੀ ਅਤੇ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ। ਜਿੱਥੇ ਲੋਕਾਂ ਵੱਲੋਂ ਆਪਣੇ ਆਰਥਿਕ ਪੱਧਰ ਨੂੰ ਫਿਰ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਇਸ ਕਾਰਨ ਬੱਚਿਆਂ ਦੀ ਪੜ੍ਹਾਈ ਉਪਰ ਵੀ ਬਹੁਤ ਜ਼ਿਆਦਾ ਅਸਰ ਪਿਆ ਹੈ। ਕਿਉਂਕਿ ਬਹੁਤ ਸਾਰੇ ਗਰੀਬ ਘਰਾਂ ਦੇ ਬੱਚੇ ਫੋਨ ਨਾ ਹੋਣ ਕਾਰਨ ਆਨਲਾਈਨ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ।
ਹੁਣ ਇੱਕ ਅਜਿਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਸਧਾਰਨ ਜਿਹੇ 12 ਅੰਬ ਸਵਾ ਲੱਖ ਰੁਪਏ ਵਿੱਚ ਵਿਕੇ ਹਨ। ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੂਬੇ ਝਾਰਖੰਡ ਦੇ ਜਮਸ਼ੇਦਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਬੱਚੀ ਦੇ ਜਜ਼ਬੇ ਨੂੰ ਦੇਖਦੇ ਹੋਏ ਉਸ ਦੀ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਵੀਡੀਓ ਨੂੰ ਵੇਖ ਕੇ ਇਕ ਮੁੰਬਈ ਦੇ ਰਹਿਣ ਵਾਲੇ ਇਕ ਕੰਪਨੀ ਦੇ ਵਾਇਸ ਚੇਅਰਮੈਨ ਵੱਲੋਂ ਇਸ ਬੱਚੀ ਦੀ ਮਦਦ ਕੀਤੀ ਗਈ ਹੈ। ਇਸ ਬੱਚੀ ਵਲੋ ਆਪਣੀ ਪੜ੍ਹਾਈ ਨੂੰ ਲਗਾਤਾਰ ਜਾਰੀ ਰੱਖਣ ਦਾ ਜਜ਼ਬਾ ਹੈ ਅਤੇ ਜਿਸ ਦੇ ਲਈ ਉਸ ਵੱਲੋਂ ਆਨਲਾਈਨ ਪੜ੍ਹਾਈ ਕਰਨ ਵਾਸਤੇ, ਸਮਾਰਟਫੋਨ ਖਰੀਦਣ ਲਈ ਪੈਸਾ ਇਕੱਠੇ ਕਰਨ ਵਾਸਤੇ ਅੰਬ ਵੇਚਣ ਦਾ ਫੈਸਲਾ ਕੀਤਾ ਗਿਆ ਸੀ।
ਪੰਜਵੀ ਕਲਾਸ ਵਿਚ ਪੜ੍ਹਦੀ ਬੱਚੀ ਤੁਲਸੀ ਵੱਲੋਂ ਬੰਗਲੇ ਦੇ ਬਗੀਚੇ ਵਿੱਚ ਲੱਗੇ ਹੋਏ ਅੰਬ ਦੇ ਦਰਖਤ ਤੋਂ ਰੋਜ਼ਾਨਾ ਹੀ ਪੱਕੇ ਅੰਬਾਂ ਨੂੰ ਤੋੜ ਕੇ ਸੜਕ ਤੇ ਰੱਖ ਕੇ ਵੇਚਿਆ ਜਾ ਰਿਹਾ ਸੀ। ਤਾਂ ਜੋ ਇਹਨਾਂ ਅੰਬਾਂ ਨੂੰ ਵੇਚ ਕੇ ਪੈਸੇ ਇਕੱਠੇ ਕਰਕੇ ਇੱਕ ਸਮਾਰਟ ਫੋਨ ਖਰੀਦਿਆ ਜਾ ਸਕੇ , ਜਿਸ ਦੇ ਜ਼ਰੀਏ ਉਸ ਬੱਚੀ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਆਸ ਸੀ। ਕਿਉਂਕਿ ਇਸ ਬੱਚੀ ਦੇ ਪਰਿਵਾਰ ਦੀ ਆਰਥਕ ਸਥਿਤੀ ਠੀਕ ਨਹੀਂ ਹੈ। ਇਹ ਪਰਿਵਾਰ ਝਾਰਖੰਡ ਦੇ ਜਮਸ਼ੇਦਪੁਰ ਵਿਚ ਸਟਰੈਟ ਮਾਇਲਸ ਰੋਡ ਦੇ ਬੰਗਲਾ ਨੰਬਰ 47 ਦੇ ਆਊਟ ਹਾਊਸ ਵਿੱਚ ਰਹਿ ਰਿਹਾ ਹੈ।
11 ਸਾਲਾਂ ਦੀ ਪੰਜਵੀ ਕਲਾਸ ਵਿਚ ਪੜ੍ਹਨ ਵਾਲੀ ਬੱਚੀ ਤੁਲਸੀ ਵੱਲੋਂ ਵੇਚੇ ਜਾਣ ਵਾਲੇ ਆਮ ਅੰਬ ਕੰਪਨੀ ਦੇ ਵਾਇਸ ਚੇਅਰਮੈਨ ਵੱਲੋਂ ਇਕ ਲੱਖ 20 ਹਜ਼ਾਰ ਰੁਪਏ ਵਿੱਚ ਖਰੀਦੇ ਗਏ ਹਨ। ਜਿਸ ਸਦਕਾ ਇਸ ਬੱਚੀ ਦੀ ਮਦਦ ਹੋ ਸਕੇ ਅਤੇ ਇਹ ਬੱਚੀ ਫੋਨ ਦੇ ਜ਼ਰੀਏ ਆਪਣੀ ਪੜ੍ਹਾਈ ਜਾਰੀ ਰੱਖ ਸਕੇ। ਕੰਪਨੀ ਦੇ ਵਾਇਸ ਚੇਅਰਮੈਨ ਵੱਲੋਂ ਕੀਤੀ ਗਈ ਇਸ ਮਦਦ ਨਾਲ ਇਸ ਬੱਚੀ ਦੇ ਸੁਪਨਿਆਂ ਨੂੰ ਨਵੀਂ ਉਡਾਣ ਮਿਲੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …