ਆਈ ਤਾਜਾ ਵੱਡੀ ਖਬਰ
ਖਾਣਾ ਇਨਸਾਨਾਂ ਦੀ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਹੈ ਅਤੇ ਹਰ ਦੇਸ਼ ਦੇ ਆਪਣੇ ਆਪਣੇ ਮਸ਼ਹੂਰ ਕੁਜ਼ੀਨ ਹੁੰਦੇ ਹਨ। ਓਥੇ ਹੀ ਜ਼ਰੂਰਤ ਤੋਂ ਜ਼ਿਆਦਾ ਅਤੇ ਕੁਝ ਗਲਤ ਖਾਣਾ ਖਾਣ ਨਾਲ ਵਿਅਕਤੀ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਨ੍ਹਾਂ ਖਾਣਿਆਂ ਦੇ ਨਾਲ ਹੀ ਦੁਨੀਆਂ ਭਰ ਵਿਚ ਲੱਖਾਂ ਕਿਸਮ ਦੇ ਫਲ ਮੌਜੂਦ ਹਨ ਜੋ ਆਪਣੇ ਵੱਖੋ ਵੱਖਰੇ ਕਾਰਨਾਂ ਕਰਕੇ ਵਿਸ਼ਵ ਪ੍ਰਸਿੱਧ ਹਨ। ਡਾਕਟਰਾਂ ਵੱਲੋਂ ਵੀ ਚੰਗੀ ਸਿਹਤ ਲਈ ਫਲਾਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਉਥੇ ਜੇਕਰ ਜ਼ਰੂਰਤ ਤੋਂ ਜ਼ਿਆਦਾ ਇਨ੍ਹਾਂ ਦਾ ਸੇਵਨ ਕੀਤਾ ਜਾਵੇ ਤਾਂ ਉਹ ਨੁਕਸਾਨਦੇਹ ਸਾਬਤ ਹੁੰਦੇ ਹਨ। ਇਨ੍ਹਾਂ ਫਲਾਂ ਵਿੱਚ ਮੌਜੂਦ ਮਿੱਠੇ ਕਾਰਨ ਲੋਕ ਸ਼ੂਗਰ ਦੀ ਬਿਮਾਰੀ ਦੇ ਚਪੇਟ ਵਿਚ ਆ ਰਹੇ ਹਨ।
ਪਾਕਿਸਤਾਨ ਤੋਂ ਸ਼ੂਗਰ ਦੇ ਮਰੀਜ਼ਾਂ ਲਈ ਖ਼ਾਸ ਕਿਸਮ ਦੇ ਅੰਬਾਂ ਪੈਦਾ ਕਰਨ ਦੀ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਲਾਮ ਸਰਵਰ ਜੋ ਕਿ ਅੰਬਾਂ ਦੇ ਮਾਹਿਰ ਹਨ ਉਨ੍ਹਾਂ ਦੱਸਿਆ ਕਿ ਸ਼ੂਗਰ ਫ੍ਰੀ ਅੰਬ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੇ ਦੇਸ਼ਾਂ ਤੋਂ ਅੰਬ ਮੰਗਵਾ ਕੇ ਉਸ ਤੇ ਅਧਿਐਨ ਸ਼ੁਰੂ ਕੀਤਾ ਤਾਂ ਜੋ ਸ਼ੂਗਰ ਫ੍ਰੀ ਅੰਬਾਂ ਦਾ ਉਤਪਾਦਨ ਸ਼ੁਰੂ ਕੀਤਾ ਜਾ ਸਕੇ।
ਸਰਵਰ ਨੇ ਇਹ ਜਾਣਕਾਰੀ ਦਿੱਤੀ ਕਿ ਇਹਨਾਂ ਅੰਬਾਂ ਦਾ ਉਤਪਾਦਨ 300 ਏਕੜ ਜ਼ਮੀਨ ਉਤੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਰਕਾਰ ਵੱਲੋਂ ਕੋਈ ਮਦਦ ਮੁਹਈਆ ਨਹੀਂ ਕਰਵਾਈ ਗਈ। ਉਹਨਾਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਸ਼ੂਗਰ ਫ੍ਰੀ ਅੰਬਾਂ ਵਿਚ ਸਿਰਫ ਚਾਰ ਤੋਂ ਪੰਜ ਪ੍ਰਤਿਸ਼ਤ ਹੀ ਚੀਨੀ ਇਸਤੇਮਾਲ ਹੁੰਦੀ ਹੈ ਜਦ ਕਿ ਬਾਕੀ ਅੰਬਾਂ ਵਿੱਚ ਇਸ ਦੀ ਗਿਣਤੀ 12 ਤੋਂ 15 ਫ਼ੀਸਦੀ ਹੁੰਦੀ ਹੈ। ਪਾਕਿਸਤਾਨ ਵਿਚ ਉਗਾਏ ਜਾ ਰਹੇ ਸ਼ੂਗਰ ਫ੍ਰੀ ਅੰਬਾਂ ਦੀ ਕੀਮਤ 150 ਰੁਪਏ ਕਿਲੋ ਹੈ।
ਅੰਬਾਂ ਦਾ ਮੌਸਮ ਚੱਲ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਦਾ ਸੇਵਨ ਕਰ ਰਹੇ ਹਨ ਪਰ ਉਥੇ ਸ਼ੂਗਰ ਰੋਗੀਆਂ ਵੱਲੋਂ ਅੰਬਾਂ ਤੋਂ ਪ੍ਰਹੇਜ਼ ਕੀਤਾ ਜਾ ਰਿਹਾ ਹੈ ਇਸ ਲਈ ਪਾਕਿਸਤਾਨ ਵੱਲੋਂ ਇਨ੍ਹਾਂ ਸ਼ੂਗਰ ਦੇ ਮਰੀਜ਼ਾਂ ਲਈ ਸੁਗਰ ਫਰੀ ਅੰਬਾ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਹੈ। ਮੀਡੀਆ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਨੇ ਸੋਨਾਰੋ, ਕੀਟ ਅਤੇ ਗਲੇਨ ਨਾਂ ਦੇ ਤਿੰਨ ਕਿਸਮਾਂ ਦੇ ਅੰਬ ਤਿਆਰ ਕੀਤੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …