ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਕਰੋਨਾ ਦੇ ਕਾਰਨ ਕੀਤੀ ਗਈ ਤਾਲਾਬੰਦੀ ਦੇ ਨਾਲ ਸਾਰੀ ਦੁਨੀਆਂ ਪ੍ਰਭਾਵਤ ਹੋਈ ਹੈ। ਕਰੋਨਾ ਕਾਰਨ ਜਿੱਥੇ ਬਹੁਤ ਸਾਰੇ ਕਾਰੋਬਾਰ ਠੱਪ ਹੋ ਗਏ। ਉਥੇ ਹੀ ਆਮ ਲੋਕਾਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ। ਇਸ ਆਰਥਿਕ ਮੰਦੀ ਦਾ ਅਸਰ ਹਰ ਵਰਗ ਉਪਰ ਦੇਖਿਆ ਗਿਆ ਹੈ। ਜਿੱਥੇ ਅਮੀਰ-ਗਰੀਬ ਹਰ ਵਰਗ ਪ੍ਰਭਾਵਤ ਹੋਇਆ। ਬਹੁਤ ਸਾਰੇ ਫ਼ਿਲਮੀ ਅਦਾਕਾਰ ਅਤੇ ਗਾਇਕ ਵੀ ਇਸ ਕਰੋਨਾ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਲੋਕਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਕਰੋਨਾ ਦੀ ਅਗਲੀ ਲਹਿਰ ਨੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਉਥੇ ਹੀ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਦੇ ਚੱਲਦੇ ਹੋਏ ਲੋਕਾਂ ਵੱਲੋਂ ਬਹੁਤ ਸਾਰੇ ਅਜਿਹੇ ਕੰਮ ਹੀ ਸ਼ੁਰੂ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ online ਜਾਰੀ ਰੱਖਿਆ ਜਾ ਸਕੇ। ਜਿਸ ਸਦਕਾ ਉਨ੍ਹਾਂ ਦਾ ਕੰਮ ਵੀ ਜਾਰੀ ਰਹੇ ਅਤੇ ਕਰੋਨਾ ਦੇ ਦੌਰ ਵਿੱਚ ਸੁਰੱਖਿਅਤ ਵੀ ਰਹਿ ਸਕਣ। ਹੁਣ ਮਸ਼ਹੂਰ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਪੁੱਤਰ ਨੇ ਇਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ ਜਿਸ ਬਾਰੇ ਜਾਣਕਾਰੀ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਗਾਇਕ ਨਵਰਾਜ ਹੰਸ ਅਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਅਜੀਤ ਵੱਲੋਂ ਲਿੰਕ ਰੋਡ ਤੇ ਸਥਿਤ ਆਪਣੇ ਘਰ ਵਿਚ ਹੀ ਇਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਆਰਟੀਫੀਸ਼ੀਅਲ ਜਿਊਲਰੀ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਇਹ ਗਹਿਣੇ ਆਮ ਦਿਨਾਂ ਦੌਰਾਨ ਵੀ ਪਾਏ ਜਾ ਸਕਦੇ ਹਨ ਅਤੇ ਇਸ ਤੋਂ ਇਲਾਵਾ ਬ੍ਰਾਈਡਲ ਜਿਊਲਰੀ ਵੀ ਸ਼ਾਮਲ ਹੈ। ਜਿਸ ਨੂੰ ਮੱਧਵਰਗੀ ਪਰਿਵਾਰ ਦੀਆਂ ਔਰਤਾਂ ਅਸਾਨੀ ਨਾਲ ਖਰੀਦ ਸਕਦੀਆਂ ਹਨ। ਜਿਸ ਦੀ ਕੀਮਤ ਸੌ ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਕਾਰੋਬਾਰ ਬਾਰੇ ਜਾਣਕਾਰੀ ਦਿੰਦੇ ਹੋਏ ਨਵਰਾਜ ਹੰਸ ਦੀ ਪਤਨੀ ਅਜੀਤ ਨੇ ਦਸਿਆ ਹੈ ਕਿ ਇਸ ਜਿਊਲਰੀ ਬ੍ਰਾਂਡ ਦਾ ਨਾਂ ਮੋਗਰਾ ਰੱਖਿਆ ਗਿਆ ਹੈ।
ਕਿਉਕਿ ਉਹ ਬਚਪਨ ਵਿਚ ਆਪਣੀ ਦਾਦੀ ਅਤੇ ਨਾਨੀ ਕੋਲੋਂ ਮੋਗਰਾ ਦੇ ਫੁੱਲਾਂ ਬਾਰੇ ਬਚਪਨ ਤੋਂ ਵੀ ਸੁਣਦੀ ਰਹੀ ਹੈ ਕਿ ਇਹ ਫੁੱਲ ਔਰਤਾਂ ਵਲੋ ਆਪਣੇ ਸਿੰਗਰ ਲਈ ਵਰਤਿਆ ਜਾਂਦਾ ਸੀ। ਨਵਰਾਜ ਹੰਸ ਵੱਲੋਂ ਆਪਣੀ ਪਤਨੀ ਦੇ 21 ਜੂਨ ਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਇਹ ਨਵਾਂ ਕਾਰੋਬਾਰ ਸ਼ੁਰੂ ਕੀਤਾ ਇਸ ਮੌਕੇ ਨਵਰਾਜ ਹੰਸ ਨੇ ਦੱਸਿਆ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਗਾਇਕੀ ਅਤੇ ਅਦਾਕਾਰੀ ਤੋਂ ਇਲਾਵਾ ਹੋਰ ਕਾਰੋਬਾਰ ਸ਼ੁਰੂ ਕਰਨ, ਇਸ ਲਈ ਉਨ੍ਹਾਂ ਦੋਹਾਂ ਨੇ ਮਿਲ ਕੇ ਆਰਟੀਫੀਸ਼ੀਅਲ ਜਿਊਲਰੀ ਦੇ ਆਨਲਾਈਨ ਕਾਰੋਬਾਰ ਨੂੰ ਸ਼ੁਰੂ ਕਰਨ ਤੇ ਸਹਿਮਤੀ ਬਣਾਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …