ਆਈ ਤਾਜਾ ਵੱਡੀ ਖਬਰ
ਕੋਰੋਨਾ ਕਾਰਨ ਜਿਥੇ ਦੇਸ਼ ਭਰ ਵਿੱਚ ਬਹੁਤ ਸਾਰੀਆਂ ਜਾਨਾਂ ਜਾ ਰਹੀਆਂ ਹਨ ਉਥੇ ਹੀ ਰੋਜ਼ਾਨਾ ਹੋਣ ਵਾਲੀਆਂ ਘਟਨਾਵਾਂ ਵਿੱਚ ਵੀ ਕਾਫੀ ਜਾਨੀ ਨੁਕਸਾਨ ਹੋ ਰਿਹਾ ਹੈ। ਆਏ ਦਿਨ ਸੜਕ ਦੁਰਘਟਨਾਵਾਂ ਵਿਚ ਹੁੰਦੀਆਂ ਮੌਤਾਂ ਦੀਆਂ ਖਬਰਾਂ ਨਾਲ ਅਖ਼ਬਾਰਾਂ ਦੇ ਪੰਨੇ ਭਰੇ ਰਹਿੰਦੇ ਹਨ, ਇਹਨਾਂ ਸੜਕ ਹਾਦਸਿਆਂ ਵਿੱਚ ਲੱਖਾਂ ਲੋਕ ਆਪਣੀ ਜ਼ਿੰਦਗੀ ਗਵਾ ਦਿੰਦੇ ਹਨ। ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਤੇ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਨੂੰ ਠੱਲ ਪਾਉਣ ਲਈ ਸਰਕਾਰ ਵੱਲੋਂ ਕਈ ਰੋਡ ਨਿਯਮ ਲਾਗੂ ਕੀਤੇ ਜਾਂਦੇ ਹਨ ਅਤੇ ਸਮੇਂ ਸਮੇਂ ਤੇ ਇਨ੍ਹਾਂ ਵਿੱਚ ਸੋਧਾਂ ਵੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਲੋਕ ਇਨ੍ਹਾਂ ਨਿਯਮਾਂ ਅਤੇ ਆਪਣੀ ਕੀਮਤੀ ਜ਼ਿੰਦਗੀ ਦਾ ਬਚਾਅ ਕਰ ਸਕਣ।
ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਏ ਦਿਨ ਕੋਈ ਨਾ ਕੋਈ ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾ ਦਿੰਦਾ ਹੈ, ਅਜਿਹੀ ਹੀ ਇਕ ਖ਼ਬਰ ਪਾਤੜਾਂ ਰੋੜ ਤੇ ਹੋਏ ਇਕ ਭਿਆਨਕ ਹਾਦਸੇ ਬਾਰੇ ਸਾਹਮਣੇ ਆਈ ਹੈ ਜਿਸ ਦੇ ਅਨੁਸਾਰ 12 ਸਾਲ ਦੇ ਬੱਚੇ ਅਕਾਸ਼ਦੀਪ ਆਸ਼ੂ ਦੀ ਇੱਕ ਭਾਰੀ ਵਾਹਨ ਦੇ ਥੱਲੇ ਆਉਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਅਕਾਸ਼ਦੀਪ ਆਸ਼ੂ ਪੁੱਤਰ ਧਰਮਿੰਦਰ ਸਿੰਘ ਜੋ ਕਿ ਬਰਨਾਲਾ ਦੇ ਰਹਿਣ ਵਾਲਾ ਸੀ ਉਹ ਮੁਰਾਦਾਬਾਦ ਆਪਣੇ ਨਾਨਕੇ ਪਿੰਡ ਗਿਆ ਹੋਇਆ ਸੀ।
ਪਾਤੜਾ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਕਿਸੇ ਰਿਸ਼ਤੇਦਾਰ ਨੂੰ ਮਿਲ ਕੇ ਆਸ਼ੂ ਅਤੇ ਉਸ ਦੇ ਮਾਮੇ ਦਾ 18 ਸਾਲ ਦਾ ਲੜਕਾ ਡਿੰਪਲ ਪੁੱਤਰ ਗੁਰਚਰਨ ਸਿੰਘ ਵਾਪਿਸ ਆ ਰਹੇ ਸਨ, ਰਸਤੇ ਵਿਚ ਉਨ੍ਹਾਂ ਦੇ ਬੁਲਟ ਦੀ ਟੱਕਰ ਸੇਫਟੀ ਟੈਂਕ ਲੈ ਕੇ ਆ ਰਹੇ ਟਰੇਕਟਰ ਦੇ ਨਾਲ ਹੋ ਗਈ ਜਿਸ ਕਾਰਨ ਆਸ਼ੂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਡਿੰਪਲ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਲੋਕਾਂ ਦੁਆਰਾ ਜ਼ਖਮੀ ਚਾਲਕ ਨੂੰ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਡਾਕਟਰਾਂ ਦੁਆਰਾ ਉਸ ਨੂੰ ਫਸਟ ਏਡ ਪ੍ਰਦਾਨ ਕਰਕੇ ਅੱਗੇ ਹਸਪਤਾਲ ਭੇਜ ਦਿੱਤਾ ਗਿਆ।
ਇਸ ਹਾਦਸੇ ਤੋਂ ਭੜਕੇ ਹੋਏ ਲੋਕਾਂ ਦੁਆਰਾ ਹਾਦਸਾਗ੍ਰਸਤ ਟਰੈਕਟਰ ਨੂੰ ਅੱਗ ਲਗਾ ਦਿੱਤੀ ਗਈ ਤੇ ਕਾਫੀ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੜਕ ਜਾਮ ਕਰ ਲਈ ਗਈ। ਮੌਕੇ ਤੇ ਪਹੁੰਚੀ ਸਿਟੀ ਪੁਲਿਸ ਦੁਆਰਾ ਲੋਕਾਂ ਨੂੰ ਇਨਸਾਫ ਦਾ ਭਰੋਸਾ ਦਿਵਾਉਂਦਿਆਂ ਹੋਇਆਂ ਟਰੈਕਟਰ ਚਾਲਕ ਸੰਦੀਪ ਸਿੰਘ ਜੋ ਕੇ ਹਰਿਆਣਾ ਦੇ ਪਿੰਡ ਟਟੇਆਨਾ ਦਾ ਰਹਿਣ ਵਾਲਾ ਸੀ ਉਪਰ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਜਦ ਕਿ ਹਾਦਸਾ ਗ੍ਰਸਤ ਹੋਏ ਵਾਹਨ ਨੂੰ ਵੀ ਪੁਲਿਸ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਸਾਹਿਬ ਸਿੰਘ ਵੱਲੋਂ ਦਿੱਤੀ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …